Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੀਤਾ ਪ੍ਰਦਰਸ਼ਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੀਤਾ ਪ੍ਰਦਰਸ਼ਨ

ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਹ ਪੁਤਲਾ ਫੂਕ ਪ੍ਰਦਰਸ਼ਨ ਜੋ ਪੰਜਾਬ ਦੇ ਮੁੱਖ ਮੰਤਰੀ ਵਲੋ ਕਾਂਗਰਸ ਦੇ ਸੀਨੀਅਰ ਲੀਡਰ ਸ਼੍ਰੀ ਰਾਹੁਲ ਗਾਂਧੀ ਦੇ ਖਿਲਾਫ ਜੋ ਬੇਤੁਕੀ ਬਿਆਨਬਾਜ਼ੀ ਕੀਤੀ ਗਈ ਹੈ ਅਤੇ ਜੋ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਇਤਰਾਜਯੋਗ ਸ਼ਬਦ ਲਿਖੇ ਗਏ ਹਨ ਉਸ ਦੇ ਸੰਬੰਧ ਵਿਚ ਇਹ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਜੋ ਬਿਆਨਬਾਜ਼ੀ ਕੀਤੀ ਹੈ ਇਹ ਬਹੁਤ ਹੀ ਗਲਤ ਹੈ ਕਿਸੇ ਵੀ ਆਗੂ ਵਲੋ ਦੂਸਰੇ ਨੇਤਾ ਦੇ ਖ਼ਿਲਾਫ਼ ਇਹੋ ਜਿਹੇ ਸ਼ਬਦ ਬੋਲਣੇ ਬਿਲਕੁਲ ਵੀ ਸ਼ੋਭਾ ਨਹੀ ਦਿੰਦੇ ਅਤੇ ਪੰਜਾਬ ਦੇ ਜੋ ਹਾਲਾਤ ਹਨ ਮੁੱਖ ਮੰਤਰੀ ਜੀ ਨੇ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਲਾਅ ਐਂਡ ਆਰਡਰ ਦਾ ਬੁਰਾ ਹੈ । ਅੱਜ ਪੰਜਾਬ ਦਾ ਹਰ ਇਕ ਵਰਗ ਸਰਕਾਰ ਤੋ ਦੁਖੀ ਹੈ । ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਦੀਆਂ ਨੇ ਪੰਜਾਬ ਵਿੱਚ ਦੌਰੇ ਸ਼ੁਰੂ ਕਰ ਦਿੱਤੇ ਹਨ ਸਾਫ਼ ਪਤਾ ਲਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੋਲੋ ਪੰਜਾਬ ਵਿੱਚ ਸਿਸਟਮ ਨਹੀ ਚੱਲ ਰਿਹਾ ਪੰਜਾਬ ਦੀ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ ।

ਇਸ ਮੌਕੇ ਤੇ ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ, ਨਵਜੋਤ ਸਿੰਘ ਦਹੀਆ ਹਲਕਾ ਇੰਚਾਰਜ ਨਕੋਦਰ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਜਗਜੀਤ ਕੰਬੋਜ, ਨਰੇਸ਼ ਵਰਮਾ, ਸੁਦੇਸ਼ ਕੁਮਾਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਬਲਰਾਜ ਠਾਕੁਰ, ਗੁਰਨਾਮ ਸਿੰਘ ਮੁਲਤਾਨੀ, ਸੁਖਵਿੰਦਰ ਸੂਚੀ ਪਿੰਡ, ਮਨਦੀਪ ਜੱਸਲ, ਕੰਚਨ ਠਾਕੁਰ, ਅਰੁਣ ਰਤਨ, ਮਨਮੋਹਨ ਬਿੱਲਾ, ਜਗਜੀਤ ਜੀਤਾ, ਨਿਸ਼ਾਂਤ ਘਈ, ਰੋਹਨ ਚੱਢਾ, ਵਿਜੇ ਦਕੋਹਾ, ਜਗਦੀਸ਼ ਦਕੋਹਾ, ਦੀਨਾ ਨਾਥ, ਮੱਖਣ ਸਿੰਘ, ਹਰਪਾਲ ਮਿੰਟੂ, ਗੌਰਵ ਸ਼ਰਮਾ ਨੋਨੀ, ਵਿਕਾਸ ਤਲਵਾੜ, ਸਤਪਾਲ ਮਿੱਕਾ, ਹਰਸ਼ ਸੋਂਧੀ, ਵਿਕਰਮ ਸ਼ਰਮਾ, ਬਚਨ ਲਾਲ, ਮੁਨੀਸ਼ ਪਾਹਵਾ, ਨਵਦੀਪ ਜਰੇਵਾਲ, ਅਸਵਨੀ ਜੰਗਰਾਲ, ਹਰਭਜਨ ਸਿੰਘ, ਪ੍ਰਭ ਦਿਆਲ ਭਗਤ, ਵਿੱਕੀ ਕੈਂਥ, ਵਿਕਾਸ ਸੰਗਰ, ਅਤੁਲ ਚੱਢਾ, ਸੋਨੂੰ ਸੰਧਰ, ਬ੍ਰਹਮ ਦੇਵ ਸਹੋਤਾ, ਮੁਕੇਸ਼ ਗਰੋਵਰ , ਰਿਸ਼ੀ ਕੇਸ਼ ਵਰਮਾ, ਰਵੀ ਬੱਗਾ, ਸੂਰਜ ਪ੍ਰਕਾਸ਼ ਲਾਡੀ, ਸੰਜੇ ਸੋਨਕਰ, ਈਸ਼ਵਰ ਸੋਨਕਰ, ਬੋਬ ਮਲਹੋਤਰਾ, ਰਾਜਨ, ਡਾ ਸ਼ਸ਼ੀ ਕਾਂਤ, ਮੀਨੂ ਬੱਗਾ, ਆਸ਼ਾ ਅਗਰਵਾਲ, ਚੰਦਰ ਕਾਂਤਾ, ਮਨਦੀਪ ਕੌਰ, ਸੁਰਜੀਤ ਕੌਰ, ਪੱਲਵੀ, ਆਦੇਸ਼ ਕੁਮਾਰ, ਭਾਰਤ ਭੂਸ਼ਣ, ਪਰਮਜੀਤ ਬਲ, ਵਿੱਕੀ ਪ੍ਰਧਾਨ, ਸੁਰਜੀਤ ਕੌਰ, ਸਤਨਾਮ ਸਿੰਘ, ਜਗਮੋਹਨ ਛਾਬੜਾ, ਅਸ਼ੋਕ ਖੰਨਾ, ਸੋਮ ਨਾਥ, ਰਮੇਸ਼ ਭੱਲਾ , ਪ੍ਰੇਮ ਸੈਣੀ, ਆਲਮ ਚੁਗਿੱਟੀ, ਪੁਸ਼ਪਿੰਦਰ ਲਾਲੀ, ਸੋਮ ਰਾਜ ਸੋਮੀ, ਤਿਲਕ ਰਾਜ ਚੋਹਕਾਂ ਮੌਜੂਦ ਸਨ