Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨ ਲਈ ਦਿੱਤਾ ਮੰਗ ਪੱਤਰ

ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨ ਲਈ ਦਿੱਤਾ ਮੰਗ ਪੱਤਰ

ਜਲੰਧਰ,(ਸੰਜੇ ਸ਼ਰਮਾ)-ਪਿਛਲੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਡਿੱਬੜੂਗੜ੍ਹ ਜੇਲ ਵਿੱਚ ਤਕਰੀਬਨ ਇੱਕ ਸਾਲ ਤੋਂ ਬੰਦ ਹਨ, ਦੀ ਆਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹਨਾਂ ਵਲੋ ਜੇਲ ਵਿਚ ਹੋ ਰਹੇ ਅਨਮਨੁੱਖੀ ਤਸ਼ੱਦਦ ਤੇ ਉਹਨਾਂ ਦੀ ਨਿਜਤਾਂ ਤੇ ਹੋ ਰਹੇ ਹਮਲੇ ਦਾ ਖੁਲਾਸਾ ਕੀਤਾ ਹੈ।ਇਹ ਆਡੀਓ ਸੁਣ ਕੇ ਹਰ ਗੁਰਸਿੱਖ ਨਾਂ ਕੇਵਲ ਪਰੇਸ਼ਾਨ ਹੋ ਗਿਆ, ਬਲਕਿ ਉਹਨਾਂ ਚ ਗੁੱਸੇ ਦੀ ਲਹਿਰ ਵੀ ਦੋੜ ਗਈ ਹੈ। ਇਸੇ ਸੰਬੰਧ ਵਿੱਚ ਅੱਜ ਜਲੰਧਰ ਦੀਆ ਸਮੂਹ ਸਿੱਖ ਜਥੇਬੰਦੀਆਂ ,ਕਿਸਾਨ ਜਥੇਬੰਦੀਆਂ, ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ, ਜਿਨਾਂ ਵਿੱਚੋਂ ਜਥੇਦਾਰ ਜਗਜੀਤ ਸਿੰਘ ਗਾਬਾ, ਮਨਜੀਤ ਸਿੰਘ ਠੁਕਰਾਲ, ਗੁਰਜੀਤ ਸਿੰਘ ਪੋਪਲੀ, ਹਰਜੋਤ ਸਿੰਘ ਲੱਕੀ, ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪਰਮਿੰਦਰ ਸਿੰਘ (ਦਸ਼ਮੇਸ਼ ਨਗਰ), ਕਮਲਜੀਤ ਸਿੰਘ ਟੋਨੀ, ਗੁਰਵਿੰਦਰ ਸਿੰਘ ( ਸੰਤ ਮੋਟਰ) ਅਮਰਜੀਤ ਸਿੰਘ ਸ਼ੇਰਗਿੱਲ (ਆਜ਼ਾਦ ਕਿਸਾਨ ਸੰਘਰਸ਼ ਕਮੇਟੀ), ਬਲਕਾਰ ਸਿੰਘ ,ਜਥੇਦਾਰ ਬਾਬਾ ਨਰਿੰਦਰ ਸਿੰਘ( ਬੁੱਢਾ ਦਲ) ਕਮਲਜੀਤ ਸਿੰਘ ਜੋਧਪੁਰੀ, ਤਜਿੰਦਰ ਸਿੰਘ (ਸੰਤ ਨਗਰ ),ਗੁਰਦੀਪ ਸਿੰਘ (ਕਾਲੀਆ ਕਲੋਨੀ) ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਦੇ ਨਾਮ ਤਹਿਸੀਲਦਾਰ-1 ਰੁਪਿੰਦਰ ਪਾਲ ਸਿੰਘ ਬੱਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ,ਜਿਸ ਵਿੱਚ ਉਕਤ ਆਗੂਆਂ ਨੇ ਕਿਹਾ ਹੈ, ਕਿ ਜਿਸ ਦਿਨ ਦੀ ਭਾਈ ਅੰਮ੍ਰਿਤਪਾਲ ਸਿੰਘ ਦੀ ਆਡੀਓ ਵਾਇਰਲ ਹੋਈ ਹੈ ,ਉਸ ਦਿਨ ਤੋਂ ਹਰ ਇੱਕ ਸਿੱਖ ਦਾ ਹਿਰਦਾ ਬੁਰੀ ਤਰ੍ਹਾਂ ਵਲੁੰਧਰਿਆ ਗਿਆ ਹੈ। ਜਿਸ ਤਰ੍ਹਾਂ ਭਾਈ ਸਾਹਿਬ ਤੇ ਉਹਨਾਂ ਦੇ ਸਾਥੀਆਂ ਤੇ ਅਨਮਨੁੱਖੀ ਤਸ਼ੱਦਦ ਕਰ ਕੇ ਅੱਤਿਆਚਾਰ ਕੀਤਾ ਜਾ ਰਿਹਾ ਹੈ ,ਤੇ ਉਹਨਾਂ ਦੀ ਨਿਜਤਾ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਉਹ ਬਹੁਤ ਹੀ ਨਿੰਦਨਯੋਗ ਤੇ ਘਟੀਆਪਨ ਦਾ ਇੱਕ ਵੱਡਾ ਸਬੂਤ ਹੈ ।ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ। ਉਹਨਾਂ ਇਥੇ ਇਹ ਵੀ ਖਦਸ਼ਾ ਜਤਾਇਆ ਹੈ,ਕਿ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਸਾਫ ਜਾਹਿਰ ਹੋ ਰਿਹਾ ਹੈ ,ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਨੀਅਤ ਉਹਨਾਂ ਪ੍ਰਤੀ ਸਾਫ ਨਹੀਂ ਹੈ ,ਜਦੋਂ ਕਿ ਆਉਣ ਵਾਲੇ ਸਮੇਂ ਚ ਉਹਨਾਂ ਦੀ ਐਨਐਸਏ ਦਾ ਸਮਾਂ ਪੂਰਾ ਹੋਣ ਦੇ ਕਰੀਬ ਹੈ, ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਆਗੂਆਂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੁਆਰਾ ਸਰਕਾਰ ਨੂੰ ਮੰਗ ਕੀਤੀ ਹੈ ,ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਾ ਤਾਂ ਜੇਲ ਵਿੱਚੋ ਰਿਹਾ ਕੀਤਾ ਜਾਵੇ ,ਤੇ ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਜਲਦ ਤੋਂ ਜਲਦ ਤਬਦੀਲ ਕੀਤਾ ਜਾਵੇ ,ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਸਿੱਖ ਕੌਮ ਦਾ ਵਡਮੁੱਲਾ ਤੇ ਅਨਮੋਲ ਸਰਮਾਇਆ ਹਨ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਬੱਲੂ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ , ਪਲਵਿੰਦਰ ਸਿੰਘ ਬਾਬਾ ਵਿੱਕੀ ਸਿੰਘ ਖਾਲਸਾ, ਮਨਮਿੰਦਰ ਸਿੰਘ ਭਾਟੀਆ , ਗੁਰਮੀਤ ਸਿੰਘ ਭਾਟੀਆ, ਸਨੀ ਸਿੰਘ ਉਬਰਾਏ, ਪਾਲੀ ਚੱਡਾ, ਪ੍ਰਭਜੋਤ ਸਿੰਘ, ਕਮਲਜੀਤ ਸਿੰਘ ਜੋਧਪੁਰੀ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ , ਕਮਲਜੋਸਿੰਘ ( ਸੰਤ ਨਗਰ)ਆਦੀ ਹਾਜ਼ਰ ਸਨ