Business Khas

Latest news
ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ
You are currently viewing ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵੱਲੋਂ ਅੱਜ ਸਜਾਏ ਜਾ ਰਹੇ ਮੁਹਲਾ ਨਿਹੰਗ ਸਿੰਘਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵੱਲੋਂ ਅੱਜ ਸਜਾਏ ਜਾ ਰਹੇ ਮੁਹਲਾ ਨਿਹੰਗ ਸਿੰਘਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

ਜਲੰਧਰ,(ਸੰਜੇ ਸ਼ਰਮਾ)-ਸ਼ਹੀਦਾਂ ਤਰਨਾ ਦਲ ਦੇ ਵੱਲੋਂ ਤਿੰਨ ਦਸੰਬਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਮੁਹਲਾ ਨਿਹੰਗ ਸਿੰਘਾ ਬਸਤੀ ਪੀਰ ਦਾਦ ਰਾਣੀ ਬਾਗ ਤੋਂ ਸਵੇਰੇ 11 ਵਜੇ ਅਰਦਾਸ ਉਪਰੰਤ ਆਰੰਭ ਹੋਵੇਗਾ ਇਸ ਮੁਹਲਾ ਨਿਹੰਗ ਸਿੰਘਾਂ ਸਜਾਉਣ ਵਿੱਚ ਸਿੱਖ ਤਾਲਮੇਲ ਕਮੇਟੀ ਅਤੇ ਸਮੂਹ ਸਿੰਘ ਸਭਾਵਾਂ ਨੇ ਪੂਰਾ ਸਹਿਯੋਗ ਦਿੱਤਾ ਹੈ। ਇਹ ਮੁਹਲਾ ਗੁਰਦੁਆਰਾ ਬਸਤੀ ਪੀਰ ਦਾਤ ਤੋਂ ਗੁਰਦੁਆਰਾ ਬਾਬਾ ਬੁੱਢਾ ਜੀ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਬਸਤੀ ਮਿੱਠੂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਗਰ ਕੁਲਵੰਤ ਢਾਬੇ ਤੋਂ ਗੁਰਦੁਆਰਾ ਆਦਰਸ਼ ਨਗਰ ਝੰਡੀਆਂ ਵਾਲਾ ਪੀਰ ਤੋਂ ਫੁੱਟਬਾਲ ਚੌਂਕ ਬਸਤੀ ਸ਼ੇਖ, ਵਾਲਮੀਕ ਚੌਂਕ, ਨਕੋਦਰ ਚੌਂਕ ਤੋਂ ਹੁੰਦਾ ਹੋਇਆ ਖਾਲਸਾ ਸਕੂਲ ਨਕੋਦਰ ਰੋਡ ਵਿਖੇ ਸਮਾਪਤ ਹੋਵੇਗਾ। ਉਥੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਵੱਲੋਂ ਘੋੜ ਦੌੜਾ ਦੇ ਰੋਚਕ ਮੁਕਾਬਲੇ ਕਰਵਾਏ ਜਾਣਗੇ ਅਤੇ ਨਿਹੰਗ ਮੋਹਲਾ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਮਹਾਂਪੁਰਖ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਣਗੇ। ਘੋੜ ਸਵਾਰ ਨਿਹੰਗ ਸਿੰਘ ਬਾਵਰਦੀ ਸ਼ਾਮਿਲ ਹੋਣਗੇ, ਸਮਾਪਤੀ ਤੇ ਵੱਖ ਵੱਖ ਗੁਰੂ ਘਰਾਂ ਵਿੱਚੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਤਿਆਰ ਹੋ ਕੇ ਪਹੁੰਚਣਗੇ ਅਤੇ ਅਟੁੱਟ ਵਰਤਾਏ ਜਾਣ ਵਾਲੇ ਗੁਰੂ ਘਰਾਂ ਵਿੱਚ ਗੁਰਦੁਆਰਾ ਮਾਡਲ ਟਾਊਨ, ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ , ਗੁਰਦੁਆਰਾ ਪ੍ਰੀਤ ਨਗਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹਨ। ਸਮੁੱਚੀ ਸਟੇਜ ਅਤੇ ਸਜਾਵਟ ਦੀ ਸੇਵਾ ਸਿੱਖ ਤਾਲਮੇਲ ਕਮੇਟੀ ਵੱਲੋਂ ਕੀਤੀ ਜਾਵੇਗੀ ਇਸ ਸਬੰਧੀ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਭਵਨਜੀਤ ਸਿੰਘ ਬਾਬਾ ਸ਼ੇਰ ਸਿੰਘ ਹਰਪਾਲ ਸਿੰਘ ਚੱਡਾ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਜਗਜੀਤ ਸਿੰਘ ਗਾਬਾ ਮਨਜੀਤ ਸਿੰਘ ਮਿੱਠੂ ਤੇ ਹੋਰ ਇਸ ਵਿੱਚ ਸ਼ਾਮਿਲ ਸਨ।