Business Khas

Latest news
ਮੁੱਖ ਮੰਤਰੀ ਭਗਵੰਤ ਮਾਨ ਇਲਾਜ ਲਈ ਬੈਂਗਲੁਰੂ ਰਵਾਨਾ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ 6 ਐਨਰਜ਼ੀ ਡਰਿੰਕ ਬ੍ਰਾਂਡਾਂ ਨੂੰ ਨੋਟਿਸ; FSSAI ਦਾ ਵੱਡਾ ਐਕਸ਼ਨ छह बार पेट्रोल-डीजल की कीमत कम चुका पाकिस्तान, नेपाल-श्रीलंका ने भी दी राहत ਪੰਜਾਬ ਦੇ 5 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ भारत-जापान में होगी बड़ी डील? PM मोदी-तकाइची की अहम बैठक सबसे ज़्यादा सवाल किस पर हैं, आरएसएस ਰਜਿੰਦਰ ਸਿੰਘ ਮੰਡ ਦਾ ਦਿਹਾਂਤ ਕਿਸਾਨ ਅੰਦੋਲਨ ਅਤੇ ਵਕੀਲ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ : ਐਡਵੋਕੇਟ ਕਾਹਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਮਿਲਿਆ ਸਨਮਾਨ ਅਤੇ ਆਰਥਿਕ ਸਸ਼ਕਤੀਕਰਨ
You are currently viewing ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਤਿੰਨ ਦਿਨਾਂ ਕੁਆਲਟੀ ਐਸ਼ੂਰੈਂਸ ਟ੍ਰੇਨਿੰਗ ਦੀ ਸ਼ੁਰੂਆਤ

ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਤਿੰਨ ਦਿਨਾਂ ਕੁਆਲਟੀ ਐਸ਼ੂਰੈਂਸ ਟ੍ਰੇਨਿੰਗ ਦੀ ਸ਼ੁਰੂਆਤ

ਜਲੰਧਰ, ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਵਿਸ ਪ੍ਰੋਵਾਈਡਰ ਕਮ ਇੰਨਟਰਨਲ ਅਸੈਸ ਫਾਰ ਟ੍ਰੇਨਿੰਗ ਮਿਤੀ 4 ਤੋਂ 6 ਦਸੰਬਰ 2023 ਤੱਕ ਦੀ ਸ਼ੁਰੂਆਤ ਕਾਰਜਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਜਲੰਧਰ ਵਿਖੇ ਕੀਤੀ ਗਈ। ਇਹ ਟ੍ਰੇਨਿੰਗ ਸਟੇਟ ਕੁਆਲਟੀ ਐਂਸ਼ੂਰੈਂਸ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਜਿਲ੍ਹਾ ਕੁਆਲਟੀ ਐਂਸ਼ੂਰੈਂਸ ਜਲੰਧਰ ਵੱਲੋਂ ਆਯੋਜਿਤ ਕੀਤੀ ਗਈ ਹੈ।ਅੱਜ ਮਾਸਟਰ ਟ੍ਰੇਨਰ ਡਾ. ਵਰੂਣ ਜੋਸ਼ੀ ਅਮ੍ਰਿਤਸਰ, ਡਾ. ਸ਼ਿਪਰਾ ਧੀਮਾਨ ਹੁਸ਼ਿਆਰਪੁਰ ਅਤੇ ਡਾ. ਨੇਹਾ ਸਿਵਲ ਹਸਪਤਾਲ ਜਲੰਧਰ ਵੱਲੋਂ ਇਹ ਟ੍ਰੇਨਿੰਗ ਦਿੱਤੀ ਗਈ ਹੈ। ਜਿਸ ਦੌਰਾਨ ਉਨ੍ਹਾਂ ਵੱਲੋਂ ਜਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਤੋਂ ਆਏ ਜਨਰਲ ਮੈਡੀਕਲ ਅਫ਼ਸਰ, ਡੈਂਟਲ ਮੈਡੀਕਲ ਅਫ਼ਸਰ, ਨਰਸਿੰਗ ਸਿਸਟਰ, ਫਾਰਮੇਸੀ ਅਫ਼ਸਰ, ਸਟਾਫ਼ ਨਰਸਾਂ, ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ, ਰੇਡੀਓਗ੍ਰਾਫਰ ਅਤੇ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਐਨ.ਕਯੂ.ਏ.ਐਸ. ਬਾਰੇ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ, ਕਿਸ਼ੋਰ ਅਵਸਥਾ ਵਾਲੇ ਬੱਚਿਆਂ, ਗਰਭਵਤੀ ਔਰਤਾਂ, ਪੋਸ਼ਟਿਕ ਆਹਾਰ, ਸਾਫ-ਸਫਾਈ, ਇੰਨਫੈਕਸ਼ਨ ਕੰਟਰੋਲ ਅਤੇ ਪਬਲਿਕ ਹੈਲਥ ਕੇਅਰ ਆਦਿ ਵਿਸ਼ਿਆਂ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਡਾ. ਗੁਰਮੀਤ ਲਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਟ੍ਰੇਨਿੰਗ ਦਾ ਮੁੱਖ ਮਕਸਦ ਕਾਇਆਕਲਪ, ਐਨ.ਕਯੂ.ਏ.ਐਸ., ਲੱਕਸ਼ਯ ਅਤੇ ਮੁਸਕਾਨ ਪ੍ਰੋਗਰਾਮਾਂ ਤਹਿਤ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹਲੁਤਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਾਣਕਾਰੀ ਦੇਣਾ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮੋਹਾਲੀ ਦੇ ਮਾਸਟਰ ਟ੍ਰੇਨਰ ਮਿਸਟਰ ਨਿਤਯਾ ਦਾਸ ਅਤੇ ਸ੍ਰੀਮਤੀ ਸਨੇਹਲਤਾ ਵੱਲੋਂ 5 ਦਸੰਬਰ 2023 ਅਤੇ 6 ਦਸੰਬਰ 2023 ਨੂੰ ਇਹ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦੇ ਤੀਸਰੇ ਦਿਨ ਮਿਤੀ 6 ਦਸੰਬਰ 2023 ਨੂੰ ਡਿਪਟੀ ਮੈਡੀਕਲ ਕਮਿਸ਼ਨਰ, ਜਿਲ੍ਹਾ ਟੀਕਾਕਰਨ ਅਫ਼ਸਰ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਜਿਲ੍ਹਾ ਐਪੀਡਮੋਲੋਜਿਸਟ ਤੋਂ ਇਲਾਵਾ ਜਿਲ੍ਹੇ ਦੇ ਸਮੂਹ ਐਸ.ਐਮ.ਓਜ਼ ਨੂੰ ਵੀ ਓਰੀਐਂਟੇਸ਼ਨ ਕੁਆਲਟੀ ਐਂਸ਼ੂਰੈਂਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ।