ਗੁਰੂਹਰਸਹਾਏ ਤੋਦੇ ਪਿੰਡ ਵਿਰਕ ਖੁਰਦ ਵਿਖੇ 10 ਸਾਲਾਂ ਇੱਕ ਪ੍ਰਵਾਸੀ ਬੱਚੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਕਰਨ ਵਾਸੀ ਪਿੰਡ ਅਰਾਈਆਂਵਾਲਾ ਵਜੋਂ ਹੋਈ ਹੈ। ਕਰਨ ਨੇ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕਿ ਪੋਸਟਮਾਰਟਮ ਲਈ ਭੇਜਿਆ ਹੈ।ਜਾਣਕਾਰੀ ਮੁਤਾਬਿਕ 10 ਸਾਲਾ ਬੱਚੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਗੁਰੂ ਸਹਾਏ ਪੁਲਿਸ ਨੇ ਸੁਲਝਾ ਲਿਆ ਹੈ। ਮੋਬਾਇਲ ਟੁੱਟ ਜਾਣ ਉੱਤੇ ਪਰਿਵਾਰ ਵੱਲੋਂ ਗੁੱਸੇ ਹੋਣ ਦੇ ਡਰ ਤੋਂ 10 ਸਾਲਾਂ ਬੱਚੇ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕੀਤੀ। ਬੱਚੇ ਦਾ ਪਿਤਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨ ਤੋਂ ਇੱਕ ਮੋਬਾਇਲ ਟੁੱਟ ਗਿਆ ਸੀ, ਜਿਸ ‘ਤੋਂ ਬਾਅਦ ਉਹ ਡਰ ਗਿਆ ਤੇ ਇਹ ਕਦਮ ਚੁੱਕ ਲਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ DSP ਅਤੁਲ ਸੋਨੀ ਨੇ ਦੱਸਿਆ ਕਿ ਕਰਨ ਪਿੰਡ ਅਰਾਈਆਂ ਵਾਲਾ ਦਾ ਰਹਿਣ ਵਾਲਾ ਹੈ।ਕਰਨ ਤੋਂ ਇੱਕ ਮੋਬਾਇਲ ਟੁੱਟ ਗਿਆ ਸੀ, ਜਿਸ ਕਰਕੇ ਉਹ ਡਰ ਗਿਆ। ਇਸ ਤੋਂ ਬਾਅਦ ਉਸ ਨੇ ਬਾਹਰ ਖੇਤਾਂ ਵਿੱਚ ਜਾ ਕੇ ਇੱਕ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
