Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ

ਲੁਧਿਆਣਾ ‘ਚ CMS ਸਟਾਫ਼ ਨੂੰ ਬੰਦੀ ਬਣਾ ਕੇ 6 ਕਰੋੜ ਰੁਪਏ ਦੀ ਲੁੱਟ

ਪੰਜਾਬ ਦੇ ਲੁਧਿਆਣਾ ਦੇ ਰਾਜਗੁਰੂ ਨਗਰ ‘ਚ ਸਥਿਤ ਸੀ ਐਮ ਐਸ ਕੰਪਨੀ ਦੇ ਦਫਤਰ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਵਿੱਚ 7 ​​ਕਰੋੜ ਤੋਂ ਵੱਧ ਦੀ ਲੁੱਟ ਹੋਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਬੀਤੀ ਰਾਤ 2 ਵਜੇ ਰਾਜਗੁਰੂ ਨਗਰ ‘ਚ ਏ.ਟੀ.ਐੱਮ ‘ਚ ਨਕਦੀ ਜਮ੍ਹਾ ਕਰਵਾਉਣ ਵਾਲੀ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫ਼ਤਰ ‘ਚ ਹਥਿਆਰਾਂ ਨਾਲ ਲੈਸ 10 ਬਦਮਾਸ਼ ਦਾਖਲ ਹੋਏ। ਉਨ੍ਹਾਂ ਇੱਥੇ ਮੌਜੂਦ 5 ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ।

ਇਸ ਤੋਂ ਬਾਅਦ ਵੈਨ ਦੇ ਬਾਹਰ ਰੱਖੀ 4 ਕਰੋੜ ਦੀ ਨਕਦੀ ਅਤੇ ਦਫਤਰ ਦੇ ਬਾਹਰ ਖੜ੍ਹੀ ਕਾਰ ਲੈ ਗਏ। ਇਸ ਗੱਡੀ ਵਿੱਚ 3 ਕਰੋੜ ਤੋਂ ਵੱਧ ਦੀ ਨਕਦੀ ਸੀ। ਇਸ ਦੇ ਨਾਲ ਹੀ ਸੀਸੀਟੀਵੀ ਦਾ ਡੀਵੀਆਰ ਵੀ ਖੋਹ ਲਿਆ ਗਿਆ। ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਸੂਚਿਤ ਕਰਨ ‘ਤੇ ਲੁਟੇਰੇ ਮੁੱਲਾਂਪੁਰ ਨੇੜੇ ਗੱਡੀ ਛੱਡ ਕੇ ਫ਼ਰਾਰ ਹੋ ਗਏ। ਇਹ ਗੱਡੀ ਪੁਲਿਸ ਨੇ ਬਰਾਮਦ ਕਰ ਲਈ ਹੈ। ਕਾਰ ‘ਚੋਂ 2 ਪਿਸਤੌਲ ਬਰਾਮਦ ਹੋਏ ਹਨ, ਜਦਕਿ ਨਕਦੀ ਗਾਇਬ ਹੈ।