Business Khas

You are currently viewing ਸਸਤਾ ਹੋਇਆ ਟਮਾਟਰ,ਲੋਕਾਂ ਲਈ ਰਾਹਤ ਭਰੀ ਖ਼ਬਰ!

ਸਸਤਾ ਹੋਇਆ ਟਮਾਟਰ,ਲੋਕਾਂ ਲਈ ਰਾਹਤ ਭਰੀ ਖ਼ਬਰ!

ਬੀਤੇ ਕਈ ਦਿਨਾਂ ਤੋਂ ਟਮਾਟਰ ਨੇ ਲੋਕਾਂ ਦੇ ਚਹਿਰੇ ਦੇ ਰੰਗ ਉਤਾਰੇ ਹੋਏ ਸਨ ਕਿਉਂਕਿ ਟਮਾਟਰ ਦੇ ਰੇਟ ਅਸਮਾਨ ‘ਤੇ ਚੜ੍ਹੇ ਹੋਏ ਸਨ ਪਰ ਹੁਣ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਖ਼ਰਾਬ ਮੌਸਮ ਕਰਕੇ ਮੰਡੀ ‘ਚ ਟਮਾਟਰ ਦੀ ਆਮਦ ਘੱਟ ਹੋ ਰਹੀ ਸੀ ਜਿਸ ਕਰਕੇ ਟਮਾਟਰ ਦੇ ਰੇਟ ਵੱਧ ਰਹੇ ਸਨ।

ਹੁਣ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਮੰਡੀਆਂ ‘ਚ ਟਮਾਟਰ ਦੀ ਆਮਦ ਵੱਧਣ ਲੱਗ ਗਈ ਹੈ ਅਤੇ ਇਸ ਕਰਕੇ ਰੇਟਾਂ ‘ਚ ਵੱਡੀ ਗਿਰਾਵਟ ਦੇਖੀ ਗਈ ਹੈ। ਦੱਸ ਦਈਏ ਕਿ ਚੰਡੀਗੜ੍ਹ ਦੀ ਮੰਡੀ ‘ਚ ਅੱਜ ਯਾਨੀ ਵੀਰਵਾਰ ਨੂੰ 25 ਕਿੱਲੋ ਟਮਾਟਰ ਦੀ ਕਰੇਟ 3000 ਰੁਪਏ ਹੋਲਸੇਲ ਦਾਮ ‘ਤੇ ਵਿਕੀ ਹੈ।