Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਸ਼ਰਾਰਤੀ ਅਨਸਰਾਂ ਵਲੋਂ ਪਾੜ ਦਿੱਤਾ ਪਵਿੱਤਰ ਰਾਮਲੀਲਾ ਦੇ…

ਸ਼ਰਾਰਤੀ ਅਨਸਰਾਂ ਵਲੋਂ ਪਾੜ ਦਿੱਤਾ ਪਵਿੱਤਰ ਰਾਮਲੀਲਾ ਦੇ…

15 ਸਿਤੰਬਰ ਨੂੰ ਤੜਕੇ 3.20 ਵਜੇ ਦੁਸਹਿਰਾ ਗਰਾਊਂਡ ਮਾਡਲ ਹਾਊਸ ਦੇ ਬਾਹਰ ਲੱਗੇ ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲਾ ਕਮੇਟੀ ਮਾਡਲ ਹਾਊਸ ਦੇ ਬੋਰਡ ਨੂੰ ਕੁਛ ਸ਼ਰਾਰਤੀ ਅਨਸਰਾਂ ਵਲੋਂ ਪਾੜ ਦਿੱਤਾ ਗਿਆ ਸੀ ਜਿਸ ਬਾਬਤ ਅੱਜ ਕਮੇਟੀ ਦੇ ਮੈਬਰ ਥਾਣਾ ਭਾਰਗੋ ਕੈਂਪ ਵਿਖੇ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਐਸ ਐਚ ਓ ਨੂੰ ਮਿਲੋ ਅਤੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਐਸ ਐਚ ਓ ਸਾਹਿਬ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਾੜਨ ਦੀ ਇਜਾਜਤ ਨਹੀ ਦਿਤੀ ਜਾਵੇਗੀ। ਓਹਨਾ ਆਖਿਆ ਕਿ ਸਾਰਾ ਮਾਮਲਾ ਓਹਨਾ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਇਲਾਕੇ ਦੀ ਸੀ ਸੀ ਟੀਵੀ ਫੁਟੇਜ ਵੀ ਕਢਵਾਇਆ ਜਾ ਰਹੀਆ ਹਨ ਅਤੇ ਜਲਦ ਹੀ ਪੁਲਸ ਦੋਸ਼ੀਆ ਤੱਕ ਪੁੱਜ ਜਾਵੇਗੀ। ਦੱਸਣਯੋਗ ਹੈ ਕਿ ਸ਼ਿਵ ਰਾਮ ਕਲਾ ਮੰਚ ਹਰ ਸਾਲ ਪਵਿੱਤਰ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਵਾਰ ਵੀ ਮੰਚ ਵਲੋ 2 ਅਕਤੂਬਰ ਤੋਂ 10 ਅਕਤੂਬਰ ਤੱਕ ਰਾਮਲੀਲਾ ਦਾ ਆਯੋਜਨ ਕੀਤਾ ਜਾਣਾ ਹੈ ਜਿਸ ਸਬੰਧੀ ਲੋਕਾਂ ਦੀ ਜਾਣਕਾਰੀ ਵਾਸਤੇ ਮੰਦਿਰ ਸਾਹਮਣੇ ਬੋਰਡ ਲਗਾਏ ਗਏ ਸਨ ਪਰ ਅੱਜ ਸਵੇਰੇ ਤੜਕੇ ਤਿੰਨ ਵਜ ਕੇ ਵੀਹ ਮਿੰਟ ਤੇ 15 ਤੋਂ 20 ਸ਼ਰਾਰਤੀ ਅਨਸਰਾਂ ਵੱਲੋਂ ਇਹ ਬੋਰਡ ਪਾੜ ਦਿੱਤੇ ਗਏ। ਜਿਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋ ਦੋਸ਼ੀਆ ਦੀ ਭਾਲ ਜਾਰੀ ਹੈ।