Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਸ਼ਹੀਦ ਰਾਈਫਲਮੈਨ ਰਵੀ ਦਾ ਡੇਢ ਮਹੀਨੇ ਬਾਅਦ ਹੋਣਾ ਸੀ ਵਿਆਹ

ਸ਼ਹੀਦ ਰਾਈਫਲਮੈਨ ਰਵੀ ਦਾ ਡੇਢ ਮਹੀਨੇ ਬਾਅਦ ਹੋਣਾ ਸੀ ਵਿਆਹ

ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਅਨੰਤਨਾਗ ‘ਚ ਹੋਏ ਮੁਠਭੇੜ ‘ਚ 3 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ‘ਚੋਂ ਇੱਕ ਸੀ ਜੰਮੂ ਦੇ ਕਿਸ਼ਤਵਾੜ ਦਾ ਰਹਿਣ ਵਾਲਾ ਰਾਈਫਲਮੈਨ ਰਵੀ ਜਿਸ ਡੇਢ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ।

ਮਿਲੀ ਜਾਣਕਾਰੀ ਦੇ ਮੁਤਾਬਕ 63 ਰਾਸ਼ਟਰੀ ਰਾਈਫਲਜ਼ (ਆਰ.ਆਰ.) ਦੇ ਸ਼ਹੀਦ ਰਾਈਫਲਮੈਨ ਰਵੀ ਕੁਮਾਰ ਦਾ ਡੇਢ ਮਹੀਨੇ ਬਾਅਦ ਵਿਆਹ ਹੋਣਾ ਸੀ ਪਾਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਵਾਪਰ ਗਈ। ਇਸ ਦੌਰਾਨ ਰਾਈਫਲਮੈਨ ਦੀ ਮ੍ਰਿਤਕ ਦੇਹ ਸੜਕ ਰਾਹੀਂ ਕਿਸ਼ਤਵਾੜ ਦੇ ਪਿੰਡ ਵਾਸਨੋਟੀ, ਗਲੀਗੜ੍ਹ, ਤ੍ਰਿਗਾਮ ਪਹੁੰਚੀ ਅਤੇ ਇਸ ਦੌਰਾਨ ਮ੍ਰਿਤਕ ਦੇਹ ਨੂੰ ਪੂਰੇ ਸਨਮਾਨਾਂ ਨਾਲ ਸ਼ਹੀਦ ਦੇ ਘਰ ਤੋਂ ਸ਼ਮਸ਼ਾਨਘਾਟ (ਹਸਤੀ ਪੁਲ) ਤੱਕ ਲਿਜਾਇਆ ਜਾਵੇਗਾ, ਜਿੱਥੇ ਪੂਰੇ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਾਈਫਲਮੈਨ ਰਵੀ ਦੀ ਮੰਗੇਤਰ ਆਪਣਾ ਦੁੱਖ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੀ।

ਰਾਈਫਲਮੈਨ ਰਵੀ ਦੀ ਮੰਗੇਤਰ ਕਹਿੰਦੀ ਹੈ ਕਿ ਉਹ ਹੁਣ ਰਵੀ ਦੇ ਘਰ ਹੀ ਰਹੇਗੀ ਅਤੇ ਜਦੋਂ ਉਸਦੇ ਮਾਪੇ ਬੁਲਾਉਂਗੇ ਤਾਂ ਉਹ ਚਲੀ ਜਾਵੇਗੀ ਪਰ ਹੁਣ ਉਹ ਇੱਥੇ ਹੀ ਰਹੇਗੀ।

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਨਾਰਲਾ ਇਲਾਕੇ ‘ਚ ਮੰਗਲਵਾਰ ਨੂੰ ਸ਼ੁਰੂ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਅਤੇ ਇਸ ਦੌਰਾਨ ਇੱਕ ਛੇ ਸਾਲ ਦੇ ਕੁੱਤੇ (ਮਾਦਾ ਲੈਬਰਾਡੋਰ) ਨੇ ਮੁਕਾਬਲੇ ਦੌਰਾਨ ਆਪਣੇ ਹੈਂਡਲਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਸੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਖੇਤਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਵਿੱਚ ਇੱਕ ਮੇਜਰ ਅਤੇ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦੇ ਨਾਲ ਰਾਸ਼ਟਰੀ ਰਾਈਫਲਜ਼ ਯੂਨਿਟ ਦੀ ਕਮਾਂਡ ਕਰ ਰਹੇ ਭਾਰਤੀ ਸੈਨਾ ਦਾ ਇੱਕ ਕਰਨਲ ਸ਼ਹੀਦ ਹੋ ਗਿਆ ਸੀ। ਦੱਸ ਦਈਏ ਕਿ ਇਨ੍ਹਾਂ ਅਫਸਰਾਂ ਦੀ ਪਛਾਣ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੋਨਕ ਅਤੇ ਡੀਵਾਈਐਸਪੀ ਹੁਮਾਯੂੰ ਭੱਟ ਵਜੋਂ ਹੋਈ ਹੈ।