Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਸ਼ਿਵ ਰਾਮ ਕਲਾ ਮੰਚ ਨੇ ਮਾਡਲ ਹਾਊਸ ਵਿੱਚ ਮਨਾਇਆ ਗਣਤੰਤਰ ਦਿਵਸ

ਸ਼ਿਵ ਰਾਮ ਕਲਾ ਮੰਚ ਨੇ ਮਾਡਲ ਹਾਊਸ ਵਿੱਚ ਮਨਾਇਆ ਗਣਤੰਤਰ ਦਿਵਸ

ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮ ਲੀਲਾ ਕਮੇਟੀ ਮਾਡਲ ਹਾਊਸ ਵਲੋਂ 76ਵਾਂ ਗਣਤੰਤਰ ਦਿਵਸ ਚਾਰ ਮਰਲਾ ਪਾਰਕ ਮਾਡਲ ਹਾਊਸ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਦੀ ਰਸਮ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਯੁਨੀਕ ਹੋਮ, ਸ ਮੇਜਰ ਸਿੰਘ, ਸਾਬਕਾ ਕੌਂਸਲਰ ਓਂਕਾਰ ਰਾਜੀਵ ਟਿੱਕਾ ਅਤੇ ਮੰਚ ਦੇ ਪ੍ਰਧਾਨ ਸ਼੍ਰੀ ਰਜਨੀਸ਼ ਕੁਮਾਰ ਨੇ ਮੈਬਰਾਂ ਨਾਲ ਨਿਭਾਈ। ਬੀਬੀ ਪ੍ਰਕਾਸ਼ ਕੌਰ ਨੇ ਆਪਣੇ ਸੰਬੋਧਨ ਵਿੱਚ ਕਿ ਗਣਤੰਤਰ ਦਿਵਸ ਸਾਨੂੰ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਦੇਸ਼ ‘ਤੇ ਕੁਰਬਾਨ ਹੋਏ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਗਣਤੰਤਰ ਦਿਵਸ ਤੇ ਚਾਨਣਾ ਪਾਇਆ । ਇਸ ਮੌਕੇ ‘ਤੇ ਸ ਮੇਜਰ ਸਿੰਘ ਸਾਬਕਾ ਚੇਅਰਮੈਨ ਖਾਦੀ ਵਿਲੇਜ ਅਤੇ ਇੰਡਟਰੀਜ਼ ਬੋਰਡ ਵਿਸ਼ੇਸ਼ ਤੌਰ ‘ਤੇ ਹਾਜ਼ਰ ਹਨ ਓਹਨਾ ਨੇ ਮੰਚ ਦੁਆਰਾ ਕੀਤੇ ਜਾ ਰਹੇ ਕਾਰਜ ਦੀ ਭੂਰੀ ਭੂਰੀ ਪ੍ਰਸੰਸਾ ਕੀਤੀ। ਅਮਰਜੀਤ ਸੰਗੀਤ ਅਕੇਦਮੀ ਦੇ ਵਿਦਿਆਰਥੀ ਨੇ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ। ਵਿਖਿਆਤ ਗਾਇਕਾ ਸਵਾਤਿ ਭਗਤ ਨੇ ਦੇਸ਼ ਭਗਤੀ ਦੇ ਗੀਤਾਂ ਤੋਂ ਦੇਸ਼ਪ੍ਰੀਤੋ ਨੂੰ ਓਤਪ੍ਰੋਤ ਕੀਤਾ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ। ਕੌਂਸਲਰ ਰਾਜ ਕੁਮਾਰ ਰਾਜੂ, ਕੌਂਸਲਰ ਪਤੀ ਸੁਦੇਸ਼ ਭਗਤ, ਸ਼੍ਰੀਮਤੀ ਸ਼ੋਭਾ ਭਗਤ ਸਕੱਤਰ ਆਪ ਮਹਿਲਾ ਜ਼ਿਲਾ ਜਾਲੰਧਰ,ਪਰਵੀਨ ਜੈਨ ਪ੍ਰਧਾਨ ਅਜੇ ਜੈਨ ਮੈਮੋਰੀਅਲ ਪਕਸ਼ੀ ਵਿਹਾਰ, ਭਾਜਪਾ ਨੇਤਾ ਰਾਜਿੰਦਰ ਬਿੱਲਾ, ਅਸ਼ੋਕ ਚੌਹਾਨ, ਲਵਲੀ, ਧਰਮਿਕ ਉਤਸਵ ਕਮੇਟੀ ਦੇ ਸੰਯੋਜਕ ਹੇਮੰਤ ਸ਼ਰਮਾ, ਸੁਰਿੰਦਰ ਸ਼ਿੰਦਾ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਪ੍ਰਧਾਨ ਰਜਨੀਸ਼ ਕੁਮਾਰ, ਚੈਅਰਮੈਨ ਹਰਜੀਵਨ ਗੋਗਨਾ, ਉਪ ਚੈਅਰਮੈਨ ਕ੍ਰਿਸ਼ਣ ਲਾਲ, ਡਾਇਰੇਕਟਰ ਨਿਰਦੋਸ਼ ਕੁਮਾਰ, ਉਪ ਪ੍ਰਧਾਨ ਧੀਰਜ ਸਹਿਗਲ, ਵਿਸ਼ਾਲ ਭੱਲਾ, ਸਹਾਇਕ ਡਾਇਰੇਕਟਰ ਅਮਨਦੀਪ ਹੈਰੀ, ਪ੍ਰਿਆਵ੍ਰਤ ਸ਼ਾਸਤਰੀ, ਸ਼ਿਵਮ ਕਾਲੀਆ, ਵਿਕਰਮ ਸ਼ਰਮਾ, ਵਿਨਯ ਸ਼ਰਮਾ, ਦਸ਼ਹਰਾ ਉਤਸਵ ਕਮੇਟੀ ਦੇ ਪ੍ਰਧਾਨ ਹਰਿੰਦਰ ਸ਼ਰਮਾ, , ਨਵੀਂਨ ਸੋਨੀ, ਪ੍ਰਮੋਟ ਡਾਇਰੇਕਟਰ ਕਾਰਤਿਕ, ਮਨੀ ਸੋਨੀ, ਯਸ਼ਿਕਾ, ਅਵਤਾਰ ਤਾਰੀ, ਪ੍ਰਦੀਪ ਬੀਟੀ, ਸਚਿਤ, ਮੁਕੁਲ, ਪੋਡੀਅਮ, ਰਾਜੇਸ਼ ਸੋਨੀ, ਕ੍ਰਿਸ਼ਣ ਸਿੰਗਲਾ, ਸ਼ਿਵਮ ਪੰਸਾਰੀ, ਅਮਰੀਕ।ਸਿੰਘ ਮੀਕਾ ਹਾਜਿਰ ਸਨ।