Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਸਾਨੂੰ ਮਾਨਯੋਗ ਹਾਈਕੋਰਟ ਤੋਂ ਇਨਸਾਫ਼ ਦੀ ਵੱਡੀ ਆਸ : ਚੰਦੂਮਾਜਰਾ

ਸਾਨੂੰ ਮਾਨਯੋਗ ਹਾਈਕੋਰਟ ਤੋਂ ਇਨਸਾਫ਼ ਦੀ ਵੱਡੀ ਆਸ : ਚੰਦੂਮਾਜਰਾ

ਚੰਡੀਗੜ੍ਹ, ਅੱਜ ਇਥੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪਰਜੀਡੀਅਮ ਦੇ ਮੈਂਬਰ ਤੇ ਬੁਲਾਰੇ ਸ: ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਆਪਣੇ ਹਲਕੇ ਸਨੌਰ ਦੀਆਂ ਦਰਜਨਾਂ ਪੰਚਾਇਤਾਂ ਸਬੰਧੀ ਮਾਨਯੋਗ ਹਾਈਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਹਨ ਕਿਉਂਕਿ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਧੱਕੇ ਨਾਲ ਸਰਪੰਚੀ ਅਤੇ ਪੰਚੀ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ। ਹਾਸੋਹੀਣੇ ਇਤਰਾਜ਼ ਲੱਗੇ ਸਾਹਮਣੇ ਆਏ ਹਨ ਇੱਥੋਂ ਤੱਕ ਕਿ ਜਿਹੜੇ ਪਿੰਡਾਂ ਵਿੱਚ ਪੰਚਾਇਤ ਦੀਆਂ ਜਮੀਨਾਂ ਹੀ ਨਹੀ ਹਨ ਉਹਨਾਂ ਪਿੰਡਾਂ ਦੇ ਨਜੈਜ ਕਬਜ਼ੇ ਕਰਕੇ ਕਾਗਜ ਰੱਦ ਕੀਤੇ ਹਨ।

ਕੁਝ ਥਾਵਾਂ ਤੇ ਕਿਸੇ ਮਕਾਨ ਦਾ ਛੱਜਾ ਵਧਿਆ ਹੋਣਾ ਜਾਂ ਕਿਸੇ ਘਰ ਦਾ ਰੈਪ ਬਣਿਆਂ ਹੋਣਾ ਜਾਂ ਇਹੋ ਜਿਹੇ ਬਿਲਕੁਲ ਬੇ ਬੁਨਿਆਦ ਤੇ ਝੂਠੇ ਇਲਜ਼ਾਮ ਲਾ ਕੇ ਕਾਗਜ ਰੱਦ ਕੀਤੇ ਗਏ ਹਨ ਲੋਕਤੰਤਰ ਦੀ ਜਿਹੜੀ ਮੁਢਲੀ ਇਕਾਈ ਹੈ ਪੰਚਾਇਤ ਦਾ ਹੀ ਅਜਾਦਾਨਾ ਤੌਰ ਤੇ ਨਾ ਚੁਣੇ ਜਾਣਾ ਬੜਾ ਮੰਦਭਾਗਾ ਹੈ। ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਆਈ ਸੀ ਅੱਜ ਇਲੈਕਸਨ ਲੜਨ ਤੋਂ ਕਿਉਂ ਭੱਜ ਰਹੀ ਹੈ ਇਹ ਗੱਲ ਸਮਝੋ ਬਾਹਰ ਹੈ। ਸੋ ਮਾਨਯੋਗ ਹਾਈਕੋਰਟ ਤੋ ਮੰਗ ਕੀਤੀ ਹੈ ਕਿ ਜਿੰਨਾਂ ਨਾਲ ਧੱਕਾ ਹੋਇਆ ਹੈ ਉਹਨਾਂ ਨੂੰ ਇਲੈਕਸਨ ਲੜਨ ਦਾ ਮੌਕਾਂ ਜ਼ਰੂਰ ਮਿਲਣਾ ਚਾਹੀਦਾ ਹੈ।