Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਸਿੱਖ ਤਾਲਮੇਲ ਕਮੇਟੀ ਵੱਡੇ ਕਾਫਲੇ ਨਾਲ ਚੰਡੀਗੜ੍ਹ ਮੋਰਚੇ ਵਿੱਚ ਸਾਮਿਲ ਹੋਈ

ਜਲੰਧਰ,(ਸੰਜੇ ਸ਼ਰਮਾ)- ਚੰਡੀਗੜ੍ਹ ਦੀਆਂ ਬਰੂਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਮੋਰਚੇ ਵਿੱਚ ਜਲੰਧਰ ਤੋਂ ਸਿੱਖ ਤਾਲਮੇਲ ਕਮੇਟੀ ਦਾ ਜੱਥਾ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜਥੇ ਨਾਲ ਸ਼ਾਮਲ ਹੋਏ। ਸਵੇਰੇ ਬਿਧੀਪੁਰ ਫਾਟਕ ਤੋਂ ਸਮੂਚੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ 25 ਤੋਂ ਵੱਧ ਗਡੀਆਂ ਨਾਲ ਪਹੁੰਚੇ,ਜਿਥੇ ਭਾਈ ਅੰਮ੍ਰਿਤਪਾਲ ਸਿੰਘ ਅਪਣੇ ਸਾਥੀਆਂ ਨਾਲ ਪਹੁੰਚੇ, ਤੇ ਕਮੇਟੀ ਵਲੋ ਭਾਈ ਸਾਬ ਦਾ ਸਵਾਗਤ ਕੀਤਾ ਅਤੇ ਸਿਰਪਾਉ ਦੇਕੇ ਸਨਮਾਨਿਤ ਵੀ ਕੀਤਾ। ਉਥੋ ਸਾੰਝੇ ਤੋਰ ਤੇ ਚੰਡੀਗੜ੍ਹ ਮੋਰਚੇ ਵਲ ਚਾਲੇ ਪਾਏ ਗਏ। ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖ ਤਾਲਮੇਲ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਸ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਹਰਪ੍ਰੀਤ ਸਿੰਘ ਰੋਬਿਨ,ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਜਥੇਬੰਦੀ ਉਪਰਾਲਾ ਕਰੇਗੀ,ਅਸੀਂ ਉਸਦਾ ਵੱਧ-ਚੜ੍ਹ ਕੇ ਸਾਥ ਦੇਵਾਂਗੇ,ਸਮੁੱਚੀ ਸਿੱਖ ਕੌਮ ਨੂੰ ਕੌਮੀ ਮੋਰਚੇ ਵਿੱਚ ਤਨ-ਮਨ-ਧੰਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸਾਰੀ ਸੰਗਤ ਨੇ ਗੁਰਦੁਆਰਾ ਸ਼ਹੀਦਾ ਸੋਹਾਣਾ ਤੋਂ ਪੈਦਲ ਮੋਰਚੇ ਵਾਲੇ ਸਥਾਨ ਵਲ ਨੂੰ ਚਾਲੇ ਪਾਏ,,ਤੇ ਬੰਦੀ ਸਿੰਘ ਰਿਹਾਅ ਕਰੋ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਜਿੰਦਾਬਾਦ ਦੇ ਆਕਾਸ਼ ਗੂੰਜੀ ਜੈਕਾਰੇ ਲਾਏ ਗਏ। ਉਥੇ ਪਹੁੰਚ ਕੇ ਕੋਮੀ ਇਨਸਾਫ਼ ਮੋਰਚੇ ਤੇ ਪ੍ਰਬੰਧਕਾਂ ਨੂੰ ਯਕੀਨ ਦਵਾਇਆ ਕਿ ਸਿੱਖ ਤਾਲਮੇਲ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਤਰਾਂ ਦਾ ਸਹਿਯੋਗ ਕਰੇਗੀ।ਇਸ ਵਿੱਚ ਹੋਰਨਾਂ ਤੋਂ ਇਲਾਵਾਂ ਤਜਿੰਦਰ ਸਿੰਘ ਹਾਈਜੈਕਰ,ਪਲਵਿੰਦਰ ਸਿੰਘ ਬਾਬਾ,ਗੁਰਜੀਤ ਸਿੰਘ ਸਤਨਾਮੀਆਂ, ਸੰਨੀ ਸਿੰਘ ਉਬਰਾਏ,ਪਰਮਿੰਦਰ ਸਿੰਘ ਟਕਰ,ਪ੍ਰਭਜੋਤ ਸਿੰਘ ਖਾਲਸਾ,ਲਖਵਿੰਦਰ ਸਿੰਘ ਲੱਖਾ,ਸੰਤੋਖ ਸਿੰਘ,ਅਮਨਜੋਤ ਸਿੰਘ ਢੱਲ, ਤਜਿੰਦਰ ਸਿੰਘ ਸੰਤ ਨਗਰ,ਬੀਬੀ ਗੁਰਬਲ ਕੋਰ ਅਕਾਲੀ,ਜਗਰੂਪ ਸਿੰਘ,ਵਿਕਰਾੰਤ ਸਿੰਘ,ਗੁਰਦੀਪ ਸਿੰਘ ਮਹਾਜਨ, ਰਘੁਬੀਰ ਸਿੰਘ,ਕਮਲਜੀਤ ਸਿੰਘ ਜੋਨੀ, ਮਨਜੀਤ ਸਿੰਘ,ਦਲੀਪ ਸਿੰਘ,ਗੁਰਪਾਲ ਸਿੰਘ, ਸ਼ੇਰਾ,ਜਗਜੀਤ ਸਿੰਘ ਜੱਗੀ’ਆਦਿ ਸਾਮਿਲ ਸਨ।