Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਸਿੱਖ ਤਾਲਮੇਲ ਕਮੇਟੀ” ਵੱਲੋਂ ਅੰਮ੍ਰਿਤਧਾਰੀ ਬੱਚੇ ਨੂੰ ਕਾਰੋਬਾਰ ਕਰਨ ਲਈ ਕਾਊਂਟਰ ਰੇੜੀ ਬਣਾ ਕੇ ਦਿੱਤੀ ਗਈ

ਸਿੱਖ ਤਾਲਮੇਲ ਕਮੇਟੀ” ਵੱਲੋਂ ਅੰਮ੍ਰਿਤਧਾਰੀ ਬੱਚੇ ਨੂੰ ਕਾਰੋਬਾਰ ਕਰਨ ਲਈ ਕਾਊਂਟਰ ਰੇੜੀ ਬਣਾ ਕੇ ਦਿੱਤੀ ਗਈ

ਜਲੰਧਰ, ਇੱਕ ਅੰਮ੍ਰਿਤਧਾਰੀ ਗੁਰਸਿੱਖ ਬੱਚਾ , ਜਿਸ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ, ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ। ਪਰ ਮਾਇਆ ਪੱਖੋਂ ਕਮਜ਼ੋਰ ਹੋਣ ਕਾਰਨ ਕਾਰੋਬਾਰ ਕਰਨ ਚ ਅਸਮਰਥ ਸੀ। ਜਿਸ ਤੇ ਉਸ ਵੱਲੋਂ ਸਿੰਘ ਸਭਾਵਾਂ ਦੇ ਬੁਲਾਰੇ ਹਰਜੋਤ ਸਿੰਘ ਲੱਕੀ ਨਾਲ ਸੰਪਰਕ ਕੀਤਾ ਗਿਆ। ਅਤੇ ਮਦਦ ਦੀ ਗੁਹਾਰ ਲਗਾਈ ਗਈ। ਜਿਸ ਤੇ ਉਹਨਾਂ ਵਲੋਂ ਦਾਨੀ ਵੀਰਾ ਤੋਂ ਮਾਇਆ ਦੀ ਮਦਦ ਕਰਵਾਈ ਗਈ। ਉਪਰੰਤ ਕਾਊਂਟਰ ਰੇੜੀ ਉਸ ਬੱਚੇ ਨੂੰ ਬਣਾ ਕੇ ਦੇਣ ਲਈ ਹਰਜੋਤ ਸਿੰਘ ਲੱਕੀ ਵੱਲੋਂ ਸਿੱਖ ਤਾਲਮੇਲ ਕਮੇਟੀ ਨਾਲ ਸੰਪਰਕ ਕੀਤਾ ਗਿਆ। ਜਿਸ ਤੇ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਆਪਣੇ ਮੈਂਬਰ ਬੀਬੀ ਗੁਰਜੀਤ ਕੌਰ ਖਾਲਸਾ ਨੂੰ ਸੇਵਾ ਕਰਨ ਦੀ ਜਿੰਮੇਵਾਰੀ ਦਿੱਤੀ ।ਜਿਸ ਤੇ ਉਸ ਬੀਬੀ ਵੱਲੋਂ ਆਪਣੀ ਭੈਣ ਕਮਲਜੀਤ ਕੌਰ ਦੀ ਮਦਦ ਨਾਲ ਗੁਰਸਿੱਖ ਬੱਚੇ ਨੂੰ ਕਾਊਂਟਰ ਰੇੜੀ ਬਣਵਾ ਕੇ ਦਿੱਤੀ। ਜਿਸ ਨੂੰ ਅੱਜ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਅਤੇ ਬੀਬੀ ਗੁਰਜੀਤ ਕੌਰ ਖਾਲਸਾ ਨੇ ਕਾਊਂਟਰ ਰੇਡੀ ਬਣਾ ਕੇ ਬੱਚੇ ਦੇ ਸਪੁਰਦ ਕਰ ਦਿਤੀ ਗਈ। ਕਾਊਂਟਰ ਰੇੜੀ ਸੌਂਪਦੇ ਕਮੇਟੀ ਆਗੂਆਂ ਨੇ ਕਿਹਾ। ਕਿ ਜਿਹੜਾ ਵੀ ਗੁਰਸਿੱਖ ਕਾਰੋਬਾਰ ਕਰਨਾ ਚਾਹੁੰਦਾ ਹੈ ।

ਅਸੀਂ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣਾ ਕਾਰੋਬਾਰ ਕਰਨ ਕਿਸੇ ਤਰ੍ਹਾਂ ਦਾ ਵਹੀਕਲ ਲੈਣ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ। ਸਾਡਾ ਮੁੱਖ ਮਕਸਦ ਹਰ ਉਸ ਲੋੜਵੰਦ ਸਿੱਖ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ । ਇਸ ਸਬੰਧ ਸਿੱਖ ਤਾਲਮੇਲ ਕਮੇਟੀ ਨਾਲ ਸੰਪਰਕ ਕਰਕੇ ਹਰ ਤਰਹਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਇਸ ਮੌਕੇ ਕਾਂਊਟਰ ਰੇਹੜੀ ਲੈਣ ਵਾਲੇ ਬੱਚੇ ਸਿਮਰਜੀਤ ਨੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ। ਇਸ ਤਰ੍ਹਾਂ ਦੀਆਂ ਜਥੇਬੰਦੀਆਂ ਹਰ ਸ਼ਹਿਰ ਵਿੱਚ ਹੋਣੀਆਂ ਚਾਹੀਦੀਆਂ ਹਨ।