Business Khas

Latest news
ਐਸ.ਆਈ.ਆਰ. ਤਹਿਤ ਹਲਕਾ ਪੱਧਰੀ ਮਾਸਟਰ ਟ੍ਰੇਨਰਾਂ, ਸੁਪਰਵਾਈਜ਼ਰਾਂ ਤੇ ਤਕਨੀਕੀ ਸਟਾਫ਼ ਨੂੰ ਦਿੱਤੀ ਸਿਖ਼ਲਾਈ ਦੋ ਹਫ਼ਤੇ ਦਾ ਡੇਅਰੀ ਸਿਖ਼ਲਾਈ ਕੋਰਸ 22 ਜੂਨ ਤੋਂ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਹੇਠਲੇ ਪੱਧਰ ਤੇ ਰਹਿੰਦੀਆਂ ਹਨ, ਤਾਂ ਖਪਤਕਾਰਾਂ ਨੂੰ ਫਾਇਦਾ ਹੋ ਸਕਦਾ ਹਥਿਆਰ ਤਸਕਰੀ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਸੋਨਾ-ਚਾਂਦੀ ਨੇ ਫਿਰ ਤੋੜੇ ਰਿਕਾਰਡ 'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖ਼ੁਦਕੁਸ਼ੀ NEET Re Exam ਐਡਮਿਟ ਕਾਰਡ ਡਾਊਨਲੋਡ ਕਰਦੇ ਸਮੇਂ ਫੀਸ ਰਿਫੰਡ ਗੁਆ ਰਹੇ ਕੈਂਡੀਡ੍ਟਸ, NTA ਦਾ ਨਵਾਂ ਟ੍ਰੈਪ? ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਸ਼ਿਮਲਾ 'ਚ ਸਕੂਲ ਪ੍ਰਿੰਸੀਪਲ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਪਹਿਲਾ ਵਨ ਡੇਅ, ਸ਼ੁਭਮਨ ਗਿੱਲ ਨੇ ਅਫਗਾਨ ਗੇਂਦਬਾਜ਼ਾਂ ਨੂੰ ਪਛਾੜਿਆ

ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ‘ਤੇ ਧਮਾਕਾ!

ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ‘ਤੇ ਧਮਾਕਾ ਹੋਣ ਦੀ ਖਬਰ ਹੈ। ਇਹ ਧਮਾਕਾ ਹੈਰੀਟੇਜ ਸਟਰੀਟ ‘ਤੇ ਇਕ ਮਠਿਆਈ ਦੀ ਦੁਕਾਨ ਦੀ ਚਿਮਨੀ ਫਟਣ ਕਾਰਨ ਹੋਇਆ ਹੈ। ਕੁਝ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ। ਅਚਾਨਕ ਧਮਾਕੇ ਕਾਰਨ ਸ਼ਰਧਾਲੂਆਂ ਵਿੱਚ ਦਹਿਸ਼ਤ ਫੈਲ ਗਈ। ਚਿਮਨੀ ਫਟਣ ਕਾਰਨ ਸ਼ਰਧਾਲੂਆਂ ਉਤੇ ਸ਼ੀਸ਼ੇ ਤੇ ਹੋਰ ਕਚਰਾ ਡਿੱਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿੱਥੇ ਧਮਾਕਾ ਹੋਇਆ ਸੀ, ਉਹ ਮਠਿਆਈ ਦੀ ਦੁਕਾਨ ਸੀ ਅਤੇ ਇਸ ਦੀ ਚਿਮਨੀ ਫਟੀ ਸੀ, ਜਿਸ ਤੋਂ ਬਾਅਦ ਸ਼ਰਧਾਲੂਆਂ ‘ਤੇ ਪੱਥਰ, ਸ਼ੀਸ਼ੇ ਡਿੱਗੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ ਦੇ ਮਨਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਪੁਲਿਸ ਨੇ ਮੁਢਲੀ ਜਾਂਚ ਤੋਂ ਬਾਅਦ ਸਾਫ ਆਖ ਦਿੱਤਾ ਇਹ ਦੁਕਾਨ ਦੀ ਚਿਮਨੀ ਫਟਣ ਕਾਰਨ ਵਾਪਰਿਆ ਹੈ।