Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਅਫਸਰ ਸੀਡੀਪੀਓ ਮੈਡਮ ਨੀਲਮ ਸ਼ੂਰ ਨੂੰ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਜੀ ਦੇ ਨਾਮ ਤੇ ਮੰਗ ਪੱਤਰ ਦਿੱਤਾ

ਅਫਸਰ ਸੀਡੀਪੀਓ ਮੈਡਮ ਨੀਲਮ ਸ਼ੂਰ ਨੂੰ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਜੀ ਦੇ ਨਾਮ ਤੇ ਮੰਗ ਪੱਤਰ ਦਿੱਤਾ

ਜਲੰਧਰ, ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਜਿਲ੍ਹਾ ਸੀਟੂ ਦੇ ਸੱਦੇ ਤੇ ਬਲਾਕ ਅਰਬਨ ਦੇ ਬਲਾਕ ਪ੍ਰਧਾਨ ਬਲਵੀਰ ਦੇਵੀ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ। ਜਿਸ ਦੌਰਾਨ ਪ੍ਰੋਗਰਾਮ ਅਫਸਰ ਸੀਡੀਪੀਓ ਮੈਡਮ ਨੀਲਮ ਸ਼ੂਰ ਨੂੰ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਜੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਤੇ ਬਲਾਕ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਈਸੀਡੀਐਸ ਯੋਜਨਾ ਨੂੰ ਚਲਦਿਆਂ 50 ਸਾਲ ਹੋਣ ਜਾ ਰਹੇ ਹਨ ਪਰ ਸਾਡੇ ਲਈ ਬਜਟ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਕੁਪੋਸ਼ਣ ਕਰਨ ਦਾ ਦਾਅਵਾ ਕਰਨ ਵਾਲੀ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਉਹਨਾਂ ਦੇ ਦਾਅਵੇ ਖੋਕਲੇ ਨਜ਼ਰ ਆ ਰਹੇ ਹਨ ।

ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ 2025 ਦੇ ਬਜਟ ਵਿੱਚ ਵਾਧਾ ਕੀਤਾ ਜਾਵੇ 2019 ਤੋਂ ਤੋਂ ਸਾਡੇ ਮਾਣ ਪੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਸਗੋਂ ਜੋ ਸੈਂਟਰ ਦਾ ਫੰਡ ਵੀ ਕਿਸ਼ਤਾਂ ਵਿੱਚ ਆ ਰਿਹਾ ਹੈ ਜਦੋਂ ਦੀ ਇਹ ਸਰਕਾਰ ਬਣੀ ਹੈ ਕਦੇ ਵੀ ਸਮੇਂ ਸਿਰ ਮਾਣ ਭੱਤਾ ਨਹੀ ਮਿਲ ਰਿਹਾ। ਜਿਸ ਨੂੰ ਲੈ ਕੇ ਵਰਕਰ ਤੇ ਹੈਲਪਰ ਵਿੱਚ ਭਾਰੀ ਰੋਸ ਹੈ ਬੱਚਿਆਂ ਦਾ ਖਾਣਾ ਜੋ ਕਿ ਲਗਾਤਾਰ ਆਂਗਣਵਾੜੀ ਸੈਂਟਰ ਵਿੱਚ ਆ ਰਿਹਾ ਹੈ ਉਸ ਦੀ ਮਿਕਦਾਰ ਲਾਭਪਾਤਰੀਆਂ ਅਨੁਸਾਰ ਹੋਣੀ ਚਾਹੀਦੀ ਹੈ ਤਾਂ ਜੋ ਖਾਣੇ ਦੀ ਖਰਾਬੀ ਨਾ ਹੋਵੇ ਸੈਂਟਰਾਂ ਵਿੱਚ ਮਿਕਦਾਰ ਤੋਂ ਵੱਧ ਰਾਸ਼ਨ ਹੋਣ ਕਰਕੇ ਐਕਸਪਾਇਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਬਿਲਡਿੰਗਾਂ ਦਾ ਕਿਰਾਇਆ ਇਕ ਸਾਲ ਤੋਂ ਨਹੀਂ ਆ ਰਿਹਾ ਹੈ ਜਿਸ ਕਾਰਨ ਮਕਾਨ ਮਾਲਕਾਂ ਵੱਲੋਂ ਸੈਂਟਰਾਂ ਦੇ ਕਮਰੇ ਖਾਲੀ ਕਰਨ ਬਾਰੇ ਕਿਹਾ ਜਾ ਰਿਹਾ ਹੈ ।ਮੋਬਾਈਲ ਅਤੇ ਮੋਬਾਇਲ ਭੱਤਾ ਨਾ ਮਿਲਣ ਤੱਕ ਪੋਸ਼ਣ ਟਰੈਕਰ ਦੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਤੇ ਸੰਬੋਧਨ ਕਰਨ ਵਾਲੇ ਸਾਥੀ।