ਜਲੰਧਰ, ਪਿਛਲੇ ਕੁਝ ਦਿਨਾਂ ਤੋਂ ਅਕਾਲ ਤਖਤ ਸਾਹਿਬ ਜੀ ਮਾਨ ਮਰਿਆਦਾ ਦਾ, ਜਿਸ ਤਰ੍ਹਾਂ ਅਕਾਲੀ ਹਿਮਾਇਤੀਆਂ ਵੱਲੋਂ ਘਾਣ ਕੀਤਾ ਜਾ ਰਿਹਾ ਹੈ। ਉਸ ਤੋਂ ਹਰ ਗੁਰੂ ਘਰ ਨਾਨਕ ਨਾਮ ਲੇਵਾ ਗੁਰਸਿੱਖ ਆਹਤ ਮਹਿਸੂਸ ਕਰ ਰਿਹਾ ਹੈ। ਇਸ ਦਰਦ ਨੂੰ ਲੈ ਕੇ ਅਲਾਇੰਸ ਆਫ ਸਿੱਖ ਆਰਗਨਾਈਜੇਸ਼ਨ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਜਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਉਹਨਾ ਦੇ ਦਾਇਰੇ ਬਾਰੇ ਦੱਸਿਆ ਸੀ, ਦੇ ਘਰ ਬਾਹਰ ਸ਼ਾਂਤਮਈ ਢੰਗ ਨਾਲ ਦਰੀਆਂ ਵਿਛਾ ਕੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਅਤੇ ਜੋ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਆਨ ਮਾਨ ਦੇ ਖਿਲਾਫ ਭੁਗਤ ਰਹੇ ਹਨ ਦੀ ਸਦਬੁੱਧੀ ਦੀ ਅਰਦਾਸ ਕੀਤੀ, ਤਾਂ ਜੋ ਉਹ ਵੀ ਗੁਰੂ ਸਾਹਿਬ ਜੀ ਦੇ ਸ਼ਰਨ ਵਿੱਚ ਆ ਸਕਣ ।ਇਸ ਦੌਰਾਨ ਮੰਨਣ ਹਮਾਇਤੀਆਂ ਵੱਲੋਂ ਹੁੰਦੀ ਅਰਦਾਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਸੁਖਬੀਰ ਬਾਦਲ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ।ਇਸ ਮੌਕੇ ਤੇ ਮੌਜੂਦ ਪੰਜਾਬ ਪੁਲਿਸ ਦੀ ਮੁਸਤੈਦੀ ਕਾਰਣ ਦੂਜਾ ਬਹਿਬਲ ਕਲਾ ਬਣਨ ਤੋਂ ਬਚ ਗਿਆ, ਨਹੀਂ ਤਾਂ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਤੇ ਉਤਾਰੂ ਸਨ। ਇਸ ਮੌਕੇ ਤੇ ਸੁਖਦੇਵ ਸਿੰਘ ਫਗਵਾੜਾ ਨੇ ਬੋਲਦਿਆ ਕਿਹਾ। ਸਾਡੀ ਕਿਸੇ ਨਾਲ ਵੀ ਕੋਈ ਜਾਤੀ ਵਿਰੋਧ ਨਹੀਂ ਹੈ । ਅਸੀਂ ਚਾਹੁੰਦੇ ਹਾਂ ਕਿ ਮੰਨਣ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਵਿਚਰਨ ।ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ ਨੇ ਕਿਹਾ। ਇਹ ਲੋਕ ਸਾਡੇ ਤੇ ਬੇਸ਼ੱਕ ਹਮਲਾ ਬੋਲਣ ਮਾੜੀ ਸ਼ਬਦਾਵਲੀ ਵਰਤਣ, ਅਸੀਂ ਗੁਰਬਾਣੀ ਅਤੇ ਗੁਰੂ ਸਾਹਿਬ ਦੁਆਰਾ ਸਥਾਪਿਤ ਸਹਜ ਸੁਭਾਅ ਵਿੱਚ ਰਹਿ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਆਏ ਹਾਂ।
ਇਹ ਵੀ ਸਾਡੇ ਭਰਾ ਹੀ ਹਨ। ਮਰਿਆਦਾ ਦੇ ਉਲਟ ਜਾ ਕੇ ਅਰਦਾਸ ਵਿੱਚ ਵਿਘਨ ਪਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਚਾਹਲ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਜੇ ਐਸ ਬੱਗਾ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਤਰਲੋਚਨ ਸਿੰਘ ਭਸੀਨ ਤਜਿੰਦਰ ਸਿੰਘ, ਭੁਪਿੰਦਰ ਸਿੰਘ, ਸੰਦੀਪ ਸਿੰਘ ,ਕੁਲਵਿੰਦਰ ਸਿੰਘ ਜੋਗਿੰਦਰ ਸਿੰਘ , ਹਰਸਿਮਰਨ ਸਿੰਘ ਆਦੀ ਹਾਜਰ ਸਨ
