Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਅੰਮ੍ਰਿਤਸਰ ਧਮਾਕਿਆਂ ਬਾਰੇ ਵੱਡਾ ਖੁਲਾਸਾ

ਹਰਿਮੰਦਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਉਤੇ ਦੋਹਰੇ ਧਮਾਕਿਆਂ ਦੀ ਜਾਂਚ ਹੁਣ NIA ਦੀ ਇੱਕ ਟੀਮ ਕਰ ਰਹੀ ਹੈ। ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਫੋਰੈਂਸਿਕ ਜਾਂਚ ਟੀਮਾਂ ਤੋਂ ਵੇਰਵੇ ਲਏ ਹਨ।ਇਸੇ ਦੌਰਾਨ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਖੁਲਾਸਾ ਹੋਇਆ ਹੈ ਕਿ ‘ਹੈਰੀਟੇਜ ਸਟਰੀਟ’ ਉਤੇ ਹੋਏ ਦੋ ਧਮਾਕਿਆਂ ਵਿੱਚ ਵਰਤੇ ਗਏ ਵਿਸਫੋਟਕ ਦੋ 250 ਮਿਲੀਲੀਟਰ ਦੇ ‘ਹੇਲ’ ਨਾਂ ਦੇ ਕੋਲਡ ਡਰਿੰਕ ਕੈਨ ਵਿੱਚ ਪੈਕ ਕੀਤੇ ਗਏ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਜਦੋਂ ਕੈਨ ਉੱਚਾਈ ਤੋਂ ਹੇਠਾਂ ਡਿੱਗਾ ਜਾਂ ਸੁੱਟਿਆ ਗਿਆ ਤਾਂ ਧਮਾਕਾ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਘਟਨਾ ਵਿਚ ਵਿਸਫੋਟਕਾਂ ਨਾਲ ਭਰੇ ਇਕ ਕੈਨ ਨਾਲ ਤਾਰ ਜੁੜੀ ਹੋਈ ਸੀ, ਜਿਸ ਨੂੰ ਕੰਧ ਉੱਤੇ ਸੁੱਟਿਆ ਗਿਆ ਸੀ। ‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਇਸ ਘਟਨਾ ਨਾਲ ਸਬੰਧਤ ਇੱਕ ਵਿਅਕਤੀ ਦੀ ਪਛਾਣ ਵੀ ਕੀਤੀ ਹੈ, ਜਿਸ ਨੇ ਅਣਜਾਣੇ ਵਿੱਚ ਤਾਰ ਖਿੱਚੀ ਅਤੇ ਕੈਨ ਥੱਲੇ ਡਿੱਗ ਗਿਆ, ਜਿਸ ਕਾਰਨ ਧਮਾਕਾ ਹੋਇਆ।ਹਾਲਾਂਕਿ ਦੂਸਰੀ ਘਟਨਾ ‘ਚ ਅਜਿਹਾ ਜਾਪਦਾ ਹੈ ਕਿ ਕੈਨ ਨੂੰ ਉੱਚਾਈ ਤੋਂ ਸੁੱਟੇ ਜਾਣ ‘ਤੇ ਧਮਾਕਾ ਹੋਇਆ। ਪੁਲਿਸ ਨੇ ਕਿਹਾ ਕਿ ਧਮਾਕੇ ਦਾ ਇਰਾਦਾ ਇੱਕ ਸੰਕੇਤ ਦੇਣਾ ਸੀ। ਐਨ.ਆਈ.ਏ ਦੀ ਟੀਮ ਦੇ ਅੰਮ੍ਰਿਤਸਰ ਪਹੁੰਚਦੇ ਹੀ ਹੈਰੀਟੇਜ ਸਟਰੀਟ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ ਹੈ। ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਬਹੁਮੰਜ਼ਿਲਾ ਪਾਰਕਿੰਗ ਦੀ ਛੱਤ ’ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਹਨ।

ਡੀਜੀਪੀ ਗੌਰਵ ਯਾਦਵ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਦੋਵੇਂ ਧਮਾਕੇ ਬਿਨਾਂ ਡੇਟੋਨੇਟਰ ਦੇ ਹਲਕੇ ਦਰਜੇ ਦੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਧਮਾਕਾ ਕਰਨ ਲਈ ਕੈਨ ਵਿੱਚ ਵਿਸਫੋਟਕ ਸਮੱਗਰੀ ਰੱਖੀ ਗਈ ਸੀ। ਡੀਜੀਪੀ ਨੇ ਕਿਹਾ ਸੀ ਕਿ ਘਟਨਾ ਦੀ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।