Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਅੱਖਾਂ ਦੇ ਮੋਤੀਏ ਦਾ ਚੈੱਕਅਪ ਕੈਂਪ ਲਗਾਇਆ

ਅੱਖਾਂ ਦੇ ਮੋਤੀਏ ਦਾ ਚੈੱਕਅਪ ਕੈਂਪ ਲਗਾਇਆ

ਜਲੰਧਰ, ਵਿਸਾਖੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਬਾਬਾ ਭਟੋਆ ਸਾਹਿਬ ਜੀ ਸ਼੍ਰੋਮਣੀ ਜੱਦੀ ਜਠੇਰੇ ਗੋਤ ਭਟੋਏ ਪਿੰਡ ਕਾਲਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਰਾਹੀਂ ਸੁਖਮਣੀ ਸਾਹਿਬ ਜੀ ਦਾ ਪਾਠ ਦਰਵਾਰ ਵਿਖੇ ਰਖਵਾਇਆ ਗਿਆ ਸੂਬੇਦਾਰ ਬਲਦੇਵ ਸਿੰਘ ਕਾਲਰੇ ਵਾਲੇ ਕੀਰਤਨ ਜੱਥੇ ਰਾਹੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜ੍ ਕੇ ਨਿਹਾਲ ਕੀਤਾ ਗਿਆ ਅਤੇ ਦਰਵਾਰ ਵਲੋਂ ਸੰਗਤਾਂ ਲਈ ਚਾਹ ਪਕੌੜੇ ਤੇ ਲੰਗਰ ਦਾ ਖ਼ਾਸ ਪ੍ਰਬੰਧ ਵੀ ਕੀਤਾ ਗਿਆ।
ਕਮੇਟੀ ਪ੍ਰਧਾਨ ਸਰਦਾਰ ਬੂਟਾ ਸਿੰਘ ਨੇ ਦੱਸਿਆ ਕਿ ਬਾਬਾ ਭਟੋਆ ਸਾਹਿਬ ਪ੍ਰਬੰਧਕ ਕਮੇਟੀ ਅਤੇ ਹਮਸਫ਼ਰ ਯੂਥ ਕਲੱਬ ਦੀ ਰਹਿਨੁਮਾਈ ਹੇਠ ਅੱਖਾਂ ਦੇ ਚੈੱਕਅਪ ਕੈਂਪ ਦੌਰਾਨ 280 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਚੈਕਅਪ ਅਤੇ 18 ਮਰੀਜ਼ਾਂ ਦੇ ਅੱਖਾਂ ਦੇ ਮੁਫ਼ਤ ਆਪਰੇਸ਼ਨ ਅਤੇ ਲੈਂਸ ਸਿਵਲ ਹਸਪਤਾਲ ਜਲੰਧਰ ਡਾਕਟਰ ਗੁਰਪ੍ਰੀਤ ਕੌਰ ਆਈ ਸਰਜਿਕਲ ਸਪੈਸ਼ਲਿਸਟ ਐਸ ਐਮ ਓ ਆਈ ਮੋਬਾਈਲ ਯੂਨਿਟ ਸਿਵਲ ਸਰਜਨ ਜਲੰਧਰ ਵੱਲੋ ਕਰਵਾਏ ਗਏ ਸਰਬ ਲੈਬੋਰੇਟਰੀ ਜਲੰਧਰ ਐਮ ਡੀ ਮੈਡਮ ਅੰਮ੍ਰਿਤਪਾਲ ਕੌਰ ਸਰਬਜੀਤ ਸਿੰਘ ਵਲੋਂ 280 ਮਰੀਜਾਂ ਦੇ ਸ਼ੁਗਰ ਤੇ ਥਾਇਰਾਇਡ ਟੈਸਟ ਮੁਫ਼ਤ ਵਿੱਚ ਕਿਤੇ ਗਏ। ਇਸ ਮੌਕੇ ਬਾਬਾ ਭਟੋਆ ਸਾਹਿਬ ਪ੍ਰਬੰਧਕ ਕਮੇਟੀ ਸਰਦਾਰ ਬੂਟਾ ਸਿੰਘ ਸੋਹਣ ਸਿੰਘ ਸੁੱਖਦੇਵ ਸਿੰਘ ਜੋਗਿੰਦਰ ਸਿੰਘ ਖਾਲਸਾ ਬਾਬਾ ਬਲਵੰਤ ਸਿੰਘ ਗੁਰਦੇਵ ਸਿੰਘ ਮਦਨ ਲਾਲ ਹਰਬੰਸ ਸਿੰਘ ਸ਼ਿੰਗਾਰਾ ਰਾਮ ਰਾਮ ਸਿੰਘ ਗੁਰਮੀਤ ਸਿੰਘ ਮਦਨ ਲਾਲ ਮਾਸਟਰ ਸ਼ੀਤਲ ਸਿੰਘ ਰੋਹਿਤ ਭਟੋਆ ਪੂਨਮ ਭਟੋਆ ਸੋਹੁੰਗਣੀ ਭਟੋਆ ਕੁਲਤਾਰ ਭਟੋਆ ਗੁਰਪ੍ਰੀਤ ਬਸਰਾ ਰਣਜੀਤ ਕੌਰ ਡਾਕਟਰ ਅਸ਼ਵਨੀ ਕੁਮਾਰ ਉਚੇਚੇ ਤੋਰ ਤੇ ਮੋਜੂਦ ਸਨ।