Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ

ਅੱਜ ਤੋਂ ਵਧੇ ਟੋਲ ਪਲਾਜ਼ਾ ਦੇ ਰੇਟ; ਦੇਖੋ ਨਵੀਂ ਰੇਟ ਸੂਚੀ

ਨੈਸ਼ਨਲ ਹਾਈਵੇਅ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ‘ਤੇ ਹਰ ਸਾਲ ਦੀ ਤਰ੍ਹਾਂ ਟੋਲ ਫ਼ੀਸ ‘ਚ ਵਾਧਾ ਕੀਤਾ ਗਿਆ ਹੈ, ਜੋ ਕਿ 1 ਸਤੰਬਰ ਤੋਂ ਲਾਗੂ ਹੋ ਗਿਆ ਹੈ।ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਪਾਣੀਪਤ ਤੋਂ ਅੰਮਿ੍ਤਸਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀਆਂ ਦਰਾਂ ‘ਚ 31 ਅਗਸਤ ਦੀ ਰਾਤ 12 ਵਜੇ ਤੋਂ ਵਾਧਾ ਕੀਤਾ ਗਿਆ ਹੈ। ਜਿਸ ਕਰਕੇ ਹੁਣ 10 ਤੋਂ 15 ਫ਼ੀਸਦੀ ਜ਼ਿਆਦਾ ਟੋਲ ਵਸੂਲਿਆ ਜਾਵੇਗਾ।ਇਸ ਤੋਂ ਪਹਿਲਾਂ ਲਾਡੋਵਾਲ ਟੋਲ ਪਲਾਜ਼ਾ ‘ਤੇ ਕਾਰ ਅਤੇ ਜੀਪ ਲਈ ਇੱਕ ਤਰਫ਼ਾ ਟੋਲ 150 ਰੁਪਏ, ਆਉਣ-ਜਾਣ ਲਈ 225 ਰੁਪਏ ਅਤੇ ਮਹੀਨਾਵਾਰ ਪਾਸ ਫੀਸ 4505 ਰੁਪਏ ਸੀ। ਅੱਜ ਤੋਂ ਵਨਵੇਅ ਲਈ 155 ਰੁਪਏ ਰਾਊਂਡ ਟ੍ਰਿਪ ਲਈ 235 ਰੁਪਏ ਅਤੇ ਮਾਸਿਕ ਪਾਸ ਲਈ 4710 ਰੁਪਏ ਵਸੂਲੇ ਜਾਣਗੇ।

ਇਸੇ ਤਰ੍ਹਾਂ ਪਹਿਲਾਂ ਐੱਲ. ਸੀ.ਬੀ. ਇਕ ਤਰਫ਼ਾ ਵਾਹਨ ਦੀ ਕੀਮਤ 265 ਰੁਪਏ ਸੀ, ਆਉਣ-ਜਾਣ ਲਈ 395 ਰੁਪਏ ਅਤੇ ਮਾਸਿਕ ਪਾਸ 7880 ਰੁਪਏ ਸੀ। ਹੁਣ ਇੱਕ ਪਾਸੇ ਲਈ 275 ਰੁਪਏ, ਆਉਣ-ਜਾਣ ਲਈ 410 ਰੁਪਏ ਅਤੇ ਮਾਸਿਕ ਪਾਸ ਲਈ 8240 ਰੁਪਏ ਖ਼ਰਚ ਹੋਣਗੇ। ਇਸ ਤੋਂ ਪਹਿਲਾਂ 525 ਵਨ-ਵੇ ਬੱਸ ਅਤੇ ਟਰੱਕ ਪਾਸ, 790 ਰਾਊਂਡ-ਟਰਿੱਪ ਪਾਸ ਅਤੇ ਮਾਸਿਕ ਪਾਸ ਦੇ 15,765 ਰੁਪਏ ਲਗਦੇ ਸਨ। ਹੁਣ ਇੱਕ ਤਰਫ਼ਾ ਪਾਸ 550 ਰੁਪਏ, ਰਾਊਂਡ ਟ੍ਰਿਪ ਪਾਸ 825 ਰੁਪਏ ਅਤੇ ਮਾਸਿਕ ਪਾਸ 16,485 ਰੁਪਏ ਕਰ ਦਿੱਤਾ ਗਿਆ ਹੈ। ਭਾਰੀ ਵਾਹਨਾਂ ਲਈ ਪਹਿਲਾਂ ਵਨ-ਵੇਅ ਲਈ 845 ਰੁਪਏ, ਦੋਵਾਂ ਪਾਸਿਆਂ ਲਈ 1265 ਰੁਪਏ, ਮਾਸਿਕ ਪਾਸ 25,335 ਰੁਪਏ ਸੀ ਅਤੇ ਹੁਣ ਵਨਵੇਅ ਲਈ 885 ਰੁਪਏ, ਰਾਊਂਡ ਟ੍ਰਿਪ ਲਈ 1325 ਰੁਪਏ ਅਤੇ ਮਾਸਿਕ ਪਾਸ ਲਈ 26,490 ਰੁਪਏ ਵਸੂਲੇ ਜਾਣਗੇ।