Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਿੱਖ ਤਾਲਮੇਲ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ

ਸਿੱਖ ਤਾਲਮੇਲ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ

ਸਿੱਖ ਤਾਲਮੇਲ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਨਿਰੰਕਾਰੀ ਜੋਤ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜਲੰਧਰ ਵਿੱਚ ਸਜਾਇਆ ਗਿਆ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼ਾਮਿਲ ਹੋਈਆਂ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮਹੱਲਾ ਵਿਖੇ ਪਹੁੰਚਿਆ ਜਿੱਥੇ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਜਿਨਾਂ ਵਿੱਚ ਦਾਲ ਪ੍ਰਸ਼ਾਦਾ, ਖੀਰ ਦੇ ਲੰਗਰ ,ਅਤੇ ਕੋਫੀ ਦੇ ਲੰਗਰ ,ਲਗਾਏ ਗਏ ਇਹ ਲੰਗਰ ਸਵੇਰ ਤੋਂ ਹੀ ਨਿਰੰਤਰ ਚੱਲ ਰਹੇ ਸਨ।

ਪਾਲਕੀ ਸਾਹਿਬ ਨਾਲ ਚਲ ਰਹੀ ਸੰਗਤਾਂ ਲਈ ਲੱਡੂਆਂ ਦੇ ਲੰਗਰ ਵੱਖਰੇ ਤੌਰ ਤੇ ਵਰਤਾਏ ਗਏ ਲੰਗਰ ਬਣਾਉਣ ਦੀ ਸੇਵਾ ਰਜਿੰਦਰ ਸਿੰਘ ਹਰਪ੍ਰੀਤ ਸਿੰਘ ਨੀਟੂ ਹਰਪ੍ਰੀਤ ਸਿੰਘ ਸੋਨੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਬੌਬੀ ਬਹਿਲ ਨੇ ਕੀਤੀ ਇਸ ਮੌਕੇ ਤੇ ਬੋਲਦਿਆਂ ਕਮੇਟੀ ਦੇ ਆਗੂ ਸਿੱਖ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਇਹ ਸਾਡੇ ਵੱਡੇ ਭਾਗ ਹਨ ਸਾਨੂੰ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

ਗੁਰੂ ਸਾਹਿਬ ਨੇ ਸਾਨੂੰ ਸਿਮਰਨ ਅਤੇ ਸੇਵਾ ਦੇ ਦੋ ਐਸੇ ਸਿਧਾਂਤ ਦਿੱਤੇ ਹਨ ਜਿਸ ਦੀ ਬਰਕਤ ਨਾਲ ਸਿੱਖੀ ਸਾਰੇ ਸੰਸਾਰ ਵਿੱਚ ਚਾਨਣ ਵੰਡ ਰਹੀ ਹੈ ਇਸ ਸਮੇਂ ਵਿਸੇਸ ਤੌਰ ਕੈਬਨਿਟ ਮੰਤਰੀ ਮੁਹਿੰਦਰ ਭਗਤ ਨਿਤਿਨ ਕੋਹਲੀ , ਰਜਿੰਦਰ ਬੇਰੀਐਕਸ ਐੱਮ ਐਲ ਏ ਬਾਵਾ ਹੈਨਰੀ ਐਮ ਐਲ ਏ ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਸ਼ੈਰੀ ਚੱਢਾ ਕੌਂਸਲਰ ਗੁਰਵਿੰਦਰ ਸਿੰਘ ਬੰਟੀ, ਨੀਲਕੰਠ ਬਿੱਲਾ ਕੌਂਸਲਰ, ਸ਼ਿਵਮ ਕੌਂਸਲਰ, ਜੁਆਇੰਟ ਪੁਲਸ ਕਮਿਸ਼ਨਰ ਸੰਦੀਪ ਸ਼ਰਮਾ, ਡੀ ਸੀ ਪੀ ਨਰੇਸ਼ ਡੋਗਰਾ, ਡੀ ਸੀ ਪੀ ਮਨਪ੍ਰੀਤ ਸਿੰਘ ਢਿੱਲੋਂ, ਏ ਡੀ ਸੀ ਪੀ ਅਕਾਰਸ਼ੀ ਜੈਨ, ਏ ਡੀ ਸੀ ਪੀ ਹਰਿੰਦਰ ਸਿੰਘ ਗਿੱਲ,  ਲਖਬੀਰ ਸਿੰਘ ਲੱਕੀ ਸੰਨੀ ਰਠੋਰ ਪਲਵਿੰਦਰ ਸਿੰਘ ਪਰਮਜੀਤ ਸਿੰਘ ਬਸਤੀ ਮਿੱਠੂ ਸੁੱਖਾ ਪਰਮਾਰ ਬਾਬਾ ਰਣਜੀਤ ਸਿੰਘ ਨੋਨੀ ਹਰਮਨ ਜੋਤ ਸਿੰਘ ਬੱਠਲਾ ਰਣਜੀਤ ਸਿੰਘ ਗੋਲਡੀ ਹਾਜਰ ਸਨ