Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing 5 ਮਹੀਨਿਆਂ ਬਾਅਦ ਲਾਪਤਾ ਸ਼ਖ਼ਸ ਦੀ ਲਾਸ਼ ਬਰਾਮਦ, ਮੁਲਜ਼ਮ ਨੇ ਘਰ ‘ਚ ਦੱਬੀ ਸੀ ਡੈੱਡ ਬਾਡੀ

5 ਮਹੀਨਿਆਂ ਬਾਅਦ ਲਾਪਤਾ ਸ਼ਖ਼ਸ ਦੀ ਲਾਸ਼ ਬਰਾਮਦ, ਮੁਲਜ਼ਮ ਨੇ ਘਰ ‘ਚ ਦੱਬੀ ਸੀ ਡੈੱਡ ਬਾਡੀ

ਜਲੰਧਰ ‘ਚ 5 ਮਹੀਨਿਆਂ ਤੋਂ ਲਾਪਤਾ ਸ਼ਖ਼ਸ ਦੀ ਲਾਸ਼ ਬਰਾਮਦ ਹੋਈ ਹੈ। ਕਾਤਲ ਨੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ‘ਚ ਦਬਾ ਦਿੱਤਾ ਸੀ। ਪੁਲਿਸ ਜਾਂਚ ‘ਚ ਇਸ ਪੂਰੀ ਘਟਨਾ ਦਾ ਪਰਦਾਫਾਸ਼ ਹੋਇਆ ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਹਿਚਾਣ ਗੁਰਦੇਵ ਸਿੰਘ ਵਸਨੀਕ ਪਿੰਡ ਗਾਂਧਰਾ ਵਜੋਂ ਹੋਈ ਹੈ। ਮਾਮਲੇ ‘ਚ ਅਮਨਪ੍ਰੀਤ ਸਿੰਘ ਨੇ 1 ਅਪ੍ਰੈਲ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਚਾਚਾ ਅਜਮੇਰ ਸਿੰਘ (45) ਵਸਨੀਕ ਅਕਲਪੁਰ ਮਲਸੀਆਂ- ਨਵੰਬਰ, 2025 ਤੋਂ ਬਾਅਦ ਘਰ ਨਹੀਂ ਆਇਆ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਚਾਚਾ ਪਿਛਲੇ 20 ਸਾਲਾਂ ਤੋਂ ਗੁਰਦੇਵ ਸਿੰਘ ਨਾਲ ਕੰਮ ਕਰਦਾ ਸੀ।

ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਗੁਰਦੇਵ ਸਿੰਘ ਖਿਲਾਫ਼ 1 ਅਪ੍ਰੈਲ, 2026 ਨੂੰ ਥਾਣਾ ਸਦਰ ਨਕੋਦਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਪੁੱਛ-ਗਿੱਛ ‘ਚ ਮੁਲਜ਼ਮ ਗੁਰਦੇਵ ਨੇ ਖੁਲਾਸਾ ਕੀਤਾ ਕਿ ਉਸ ਨੇ 13 ਨਵੰਬਰ, 2025 ਨੂੰ ਅਮਰਜੀਤ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਆਪਣੇ ਘਰ ‘ਚ ਬਾਥਰੂਮ ਨੇੜੇ ਕਰੀਬ 5 ਤੋਂ 6 ਫੁੱਟ ਡੂੰਘ ਖੱਡਾ ਪੱਟਿਆ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਬੋਰੇ ‘ਚ ਪਾ ਕੇ ਦੱਬ ਦਿੱਤਾ। ਪੁਲਿਸ ਨੇ ਬੀਤੇ ਦਿਨ ਯਾਨੀ 2 ਅਪ੍ਰੈਲ ਨੂੰ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪਿੰਡ ਗਾਂਧਰਾ ਵਿਖੇ ਉਸ ਦੇ ਘਰ ‘ਚ ਖੁਦਾਈ ਕੀਤੀ, ਜਿਸ ਤੋਂ ਬਾਅਦ ਮ੍ਰਿਤਕ ਅਮਰਜੀਤ ਦੀ ਦੱਬੀ ਹੋਈ ਲਾਸ਼ ਬਰਾਮਦ ਕੀਤੀ ਗਈ।