Business Khas

Latest news
ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए
You are currently viewing ਕਾਰਪੋਰੇਸ਼ਨ ਵੱਲੋਂ ਭਾਰਗੋਂ ਕੈਂਪ ’ਚ ਦੁਕਾਨਾਂ ਦੇ ਬਾਹਰ ਲੱਗੇ ਸਮਾਨ ’ਤੇ ਕੀਤੀ ਕਾਰਵਾਈ

ਕਾਰਪੋਰੇਸ਼ਨ ਵੱਲੋਂ ਭਾਰਗੋਂ ਕੈਂਪ ’ਚ ਦੁਕਾਨਾਂ ਦੇ ਬਾਹਰ ਲੱਗੇ ਸਮਾਨ ’ਤੇ ਕੀਤੀ ਕਾਰਵਾਈ

ਜਲੰਧਰ, (ਸੰਜੇ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਸ਼ਹਿਰ ‘ਚ ਲਗਾਤਾਰ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੁਕਾਨਾਂ ਦੇ ਬਾਹਰ ਲੱਗੇ ਸਮਾਨ ਉਤੇ ਅੱਜ ਕਾਰਪੋਰੇਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਗਈ। ਸ਼ਹਿਰ ’ਚ ਤਿੰਨ ਥਾਵਾਂ ’ਤੇ ਨਿਗਮ ਟੀਮ ਵੱਲੋਂ ਕਾਰਵਾਈ ਕੀਤੀ। ਜਿਵੇਂ ਅਰਬਨ ਸਟੇਟ ਫੇਜ-1, ਡੀਏਵੀ ਕਾਲਜ ਦੇ ਕੋਲ ਅਤੇ ਭਾਰਗੋ ਕੈਂਪ ’ਚ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਭਾਰਗੋਂ ਕੈਂਪ ਮੇਨ ਅੱਡਾ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ। ਸਾਡੀ ਰੋਜੀ ਰੋਟੀ ਦੁਕਾਨ ’ਤੇ ਚਲਦੀ ਹੈ। ਜੇਕਰ ਸਾਡੇ ਮਹਿੰਗੇ ਸਮਾਨ ਚੁੱਕ ਕੇ ਲੈ ਜਾਣਗੇ ਤਾਂ ਸਾਡਾ ਖਰਚਾ ਕਿਵੇਂ ਨਿਕਲੇਗਾ। ਨਿਗਮ ਵੱਲੋਂ ਕੀਤੀ ਕਾਰਵਾਈ ਕਿਸੇ ਦੇ ਕਹਿਣ ’ਤੇ ਕੀਤੀ ਗਈ ਹੈ। ਮਾਰਕੀਟ ਵਿਚ ਸ਼ਾਮ ਦੇ ਸਮੇਂ ਅਕਸਰ ਇੰਨਾ ਕੁ ਜਿਆਦਾ ਰਸ਼ ਹੁੰਦਾ ਹੈ। ਉਸ ਸਮੇਂ ਮੇਨ ਰੋਡ ’ਤੇ ਜਾਮ ਲੱਗਿਆ ਹੁੰਦਾ ਹੈ। ਪ੍ਰਸ਼ਾਸਨ ਵੱਲੋਂ ਗਲੀ ਵਿਚ ਲੱਗੇ ਸਮਾਨ ਵੀ ਚੁੱਕ ਲਏ ਗਏ ਹਨ। ਗਲੀ ਵਿਚ ਆਉਣ ਦਾ ਮਤਲਬ ਨਹੀਂ ਬਣਦਾ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਛੋਟੇ ਜਿਹੇ ਏਰੀਏ ਵਿਚ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਹੈ। ਨਾਮੀ ਥਾਵਾਂ ’ਤੇ ਜਿਵੇਂ ਨਕੋਦਰ ਚੌਂਕ ’ਤੇ ਕਿੰਨਾ ਜਾਮ ਲੱਗਿਆ ਹੁੰਦਾ ਹੈ। ਗੱਡੀਆਂ ਸ਼ੌ ਰੂਮ ਦੇ ਬਾਹਰ ਲਗੀਆ ਹੁੰਦੀਆ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ। ਅਜਿਹਾ ਕਿਉਂ? ਸਾਡੇ ਗਰੀਬਾਂ ’ਤੇ ਹੀ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ। ਪ੍ਰਸ਼ਾਸਨ ਨੂੰ ਸਾਡੇ ਸਵਾਲ ਦੇ ਜਵਾਬ ਦੇਣੇ ਚਾਹੀਦੇ ਹਨ। ਕੀ ਕਹਿੰਦੇ ਹਨ ਨਿਗਮ ਅਧਿਕਾਰੀ ਜਦੋਂ ਇਸ ਸਬੰਧੀ ਨਿਗਮ ਅਧਿਕਾਰੀ ਨਾਲ ਫੋਨ ਸੰਪਰਕ ਕੀਤਾ ਤਾਂ ਸੁਪਰੀਡੈਂਟ ਮਨਦੀਪ ਸਿੰਘ ਨੇ ਕਿਹਾ ਕਿ ਭਾਰਗੋ ਕੈਂਪ ’ਚ ਅੱਡੇ ਤੋਂ ਲੈ ਕੇ ਬਜਾਰ ਤੱਕ ਕਾਰਵਾਈ ਕੀਤੀ ਗਈ ਹੈ। ਦੁਕਾਨਾਦਰਾਂ ਨੇ ਆਪਣੇ ਦੁਕਾਨ ਤੋਂ ਲਗਭਗ 15 ਫੁੱਟ ਬਾਹਰ ਸਮਾਨ ਲਗਾਏ ਹੋਏ ਸਨ। ਸਾਡੇ ਵੱਲੋਂ ਗਲੀ ਵਿਚ ਨਹੀਂ ਰੋਡ ’ਤੇ ਹੀ ਕਾਰਵਾਈ ਕੀਤੀ ਗਈ। ਅੱਜ ਸਾਡੇ ਵੱਲੋਂ ਤਿੰਨ ਥਾਵਾਂ ’ਤੇ ਕਾਰਵਾਈ ਕੀਤੀ ਗਈ। ਅਰਬਨ ਸਟੇਟ ਫੇਜ-1, ਭਾਰਗੋ ਕੈਂਪ ਅਤੇ ਡੀਏਵੀ ਕਾਲਜ ਨਜਦੀਕ ਇਨ੍ਹਾਂ ਥਾਵਾਂ ’ਤੇ ਦੁਕਾਨ ਦੇ ਬਾਹਰ ਲੱਗੇ ਸਮਾਨ ਚੁੱਕ ਲੈ ਗਏ। ਇਸ ਤਰ੍ਹਾਂ ਰੋਜਾਨਾ ਹੀ ਕਾਰਵਾਈ ਜਾਰੀ ਰਹੇਗੀ।