Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਆਗੂਆਂ ਨੇ ਚੇਤਾਵਨੀ ਦਿੱਤੀ ਕੇ ਅਗਰ ਗੈਰ ਕਾਨੂੰਨੀ ਸ਼ਰਾਬ ਦਾ ਖੋਖਾ ਨਾ ਚੁੱਕਿਆ ਤਾਂ ਸੰਘਰਸ਼ ਹੋਵੇਗਾ

 

 

ਫਿਲੌਰ, ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੀ ਟੀਮ ਵੱਲੋਂ ਦੋਸ਼ ਲਗਾਇਆ ਕੇ ਬੱਸ ਸਟਾਪ ਫਿਲੌਰ ਵਿਖੇ ਪੰਜਾਬ ਸਰਕਾਰ ਦੇ ਆਗੂਆਂ ਦੀ ਸ਼ਹਿ ਤੇ ਸ਼ਰਾਬ ਮਾਫ਼ੀਆ ਵਲੋਂ ਬਣਾਏ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦਾ ਠੇਕਾ ਲੋਕਾਂ ਦੇ ਵਿਰੋਧ ਦੇ ਬਾਵਜੂਦ ਸਥਾਨਕ ਪ੍ਰਸ਼ਾਸ਼ਨ ਦੀ ਸ਼ਹਿ ਤੇ ਖੋਲ੍ਹਿਆ ਗਿਆ ਜਿਸ ਵਿੱਚ ਰਾਤੋ ਰਾਤ ਗੈਰ ਕਾਨੂੰਨੀ ਸ਼ਰਾਬ ਰੱਖ ਕੇ ਬੇਚਣੀ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਦੁਬਾਰਾ ਲ਼ੋਕ ਇਨਸਾਫ਼ ਮੰਚ ਦੇ ਆਗੂਆਂ ਵਲੋਂ ਠੇਕੇ ਸਾਹਮਣੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਹਾਈਵੇਅ ਅਥਾਰਟੀ ਦੀ ਟੀਮ ਤਰੁੰਤ ਫਿਲੌਰ ਪੁੱਜੀ ਤੇ ਅਥਾਰਟੀ ਦੇ ਅਧਿਕਾਰੀਆਂ ਵਲੋਂ ਠੇਕੇ ਤੇ ਮੌਜੂਦ ਕਰਿੰਦਿਆਂ ਤੋਂ ਮੰਜੂਰੀ ਤੇ ਠੇਕੇ ਦੀ ਉਸਾਰੀ ਸੰਬੰਧੀ ਕਾਗਜਾਤ ਮੰਗੇ ਪਰ ਉਹ ਕੋਈ ਵੀ ਪੇਸ਼ ਨਹੀਂ ਕਰ ਸਕੇ ਉਹਨਾਂ ਕੋਲ਼ ਉਸਾਰੀ ਕਰਨ ਦੀ ਕੋਈ ਨਗਰ ਕੌਂਸਲ ਫਿਲੌਰ, ਪੀ ਡਬਲਿਊ ਡੀ ਜਾਂ ਨੈਸ਼ਨਲ ਹਾਈਵੇ ਅਥਾਰਟੀ ਦੀ ਮਨਜੂਰੀ ਨਹੀਂ ਸੀ, ਜਿਸ ਤੇ ਕਾਰਵਾਈ ਕਰਦਿਆ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਦਿਲਰਾਜ ਸਿੰਘ ਨੇ ਸ਼ਰਾਬ ਬਾਹਰ ਕਢਵਾ ਕੇ ਸ਼ਰਾਬ ਦਾ ਠੇਕਾ ਬੰਦ ਕਰ ਦਿੱਤਾ ਤੇ ਕਿਹਾ ਕਿ ਜਲਦ ਹੀ ਇਹ ਗੈਰ ਕਾਨੂੰਨੀ ਠੇਕੇ ਦਾ ਢਾਂਚਾ ਚੁੱਕ ਦਿੱਤਾ ਜਾਵੇਗਾ।

ਇਸ ਮੌਕੇ ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਹੰਸ ਰਾਜ ਸੰਤੋਖਪੁਰਾ, ਕੈਸ਼ੀਅਰ ਡਾਕਟਰ ਸੰਦੀਪ ਫਿਲੌਰ, ਕੋਰ ਕਮੇਟੀ ਮੈਬਰ ਡਾਕਟਰ ਅਸ਼ੋਕ ਕੁਮਾਰ, ਕੁਲਦੀਪ ਲੰਬਰਦਾਰ, ਰਾਮਜੀ ਦਾਸ ਗੰਨਾ ਪਿੰਡ,ਰਾਜਿੰਦਰ ਰਾਜੂ, ਰਾਜ ਕੁਮਾਰ ਹੰਸ ਸਾਬਕਾ ਸਰਪੰਚ ਗੜਾਂ, ਰਮੇਸ਼ ਕੁਮਾਰ, ਸੁਰਿੰਦਰ ਮੱਲਾ, ਨਵੀਂ ਕੁਮਾਰ ਨਗਰ, ਸਰੂਪ ਕਲੇਰ ਅਤੇ ਮੱਖਣ ਰਾਮ ਸੰਤੋਖਪੁਰਾ ਆਦਿ ਆਗੂਆਂ ਨੇ ਮੰਗ ਕੀਤੀ ਕਿ ਗੈਰ ਕਾਨੂੰਨੀ ਸ਼ਰਾਬ ਦਾ ਠੇਕਾ ਖੋਲ੍ਹਣ ਵਾਲੇ ਲੋਕਾਂ ਵਿਰੁੱਧ ਤੇ ਗੈਰ ਕਾਨੂੰਨੀ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਘਟਨਾਕ੍ਰਮ ਦੀ ਵੀਡਿਓ ਗ੍ਰੈਫੀ ਕਰ ਰਹੇ ਇੱਕ ਚੈਨਲ ਦੇ ਪੱਤਰਕਾਰ ਨਾਲ ਵੀ ਠੇਕੇ ਦੇ ਕਰਿੰਦਿਆਂ ਨੇ ਬਦਸਲੂਕੀ ਕੀਤੀ ਜਿਸ ਤੇ ਮਾਹੌਲ ਕਾਫੀ ਤਣਾਅ ਪੂਰਨ ਹੋ ਗਿਆ। ਜਿਸ ਦੇ ਵਿਰੋਧ ਵਿਚ ਲੋਕ ਇਨਸਾਫ਼ ਮੰਚ ਦੇ ਆਗੂਆਂ ਵਲੋਂ ਭਾਰੀ ਨਾਅਰੇਬਾਜ਼ੀ ਕੀਤੀ ਗਈ ਤੇ ਚੇਤਾਵਨੀ ਦਿੱਤੀ ਕਿ ਅਗਰ ਠੇਕਾ ਖੋਲ੍ਹਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰ ਸਥਾਨਕ ਪ੍ਰਸ਼ਾਸ਼ਨ ਦੀ ਹੋਵੇਗੀ।