Business Khas

Latest news
ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ ਪਰਲਜ਼ ਪਲੇਵੇਅ ਸਕੂਲ ਵਿਖੇ ਸਮਰ ਕੈਂਪ ਦਾ ਸਫਲਤਾਪੂਰਵਕ ਆਯੋਜਨ ਵਿਭਾਗਾਂ ਨੂੰ ਸਮੁੱਚੇ ਇੰਤਜ਼ਾਮ ਆਪਸੀ ਬਿਹਤਰ ਤਾਲਮੇਲ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕੈਨੇਡਾ ਵਸਨੀਕ ਐਨ.ਆਰ.ਆਈ., ਪਿੰਡ ਮਾਓ ਸਾਹਿਬ, ਤਹਿਸੀਲ ਫਿਲੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਉਤੇ ਸੀਐਮ ਭਗਵੰਤ ਮਾਨ ਨੇ ਤੋੜੀ ਚੁੱਪੀ; ਆਇਆ ਵੱਡਾ ਬਿਆਨ 40 ਮਿੰਟਾਂ ਵਿੱਚ ਭੂਚਾਲ ਦੇ 8 ਵੱਡੇ ਝਟਕਿਆਂ ਨਾਲ ਚੀਨ ਵਿੱਚ ਦਹਿਸ਼ਤ ਖੰਘ ਦੀ ਦਵਾਈ ਲਈ ਹੁਣ ਡਾਕਟਰ ਦੀ ਪਰਚੀ ਹੋਵੇਗੀ ਲਾਜ਼ਮੀ ! ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਕਾਬੂ ਐਸ.ਆਈ.ਆਰ. ਤਹਿਤ ਹਲਕਾ ਪੱਧਰੀ ਮਾਸਟਰ ਟ੍ਰੇਨਰਾਂ, ਸੁਪਰਵਾਈਜ਼ਰਾਂ ਤੇ ਤਕਨੀਕੀ ਸਟਾਫ਼ ਨੂੰ ਦਿੱਤੀ ਸਿਖ਼ਲਾਈ ਦੋ ਹਫ਼ਤੇ ਦਾ ਡੇਅਰੀ ਸਿਖ਼ਲਾਈ ਕੋਰਸ 22 ਜੂਨ ਤੋਂ
You are currently viewing ਆਪ ਨੇ ਲੋਕਾਂ ਦੇ ਸੰਵਿਧਾਨਕ ਹੱਕ ਖੋਏ : ਐਡਵੋਕੇਟ ਬਲਵਿੰਦਰ

ਆਪ ਨੇ ਲੋਕਾਂ ਦੇ ਸੰਵਿਧਾਨਕ ਹੱਕ ਖੋਏ : ਐਡਵੋਕੇਟ ਬਲਵਿੰਦਰ

ਬਸਪਾ ਦੇ ਲੋਕਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ’ਚ ਆਪਣੇ ਸਿਰਫ ਦੋ ਸਾਲਾਂ ਦੇ ਰਾਜ ’ਚ ਹੀ ਲੋਕਾਂ ਦੇ ਸੰਵਿਧਾਨਿਕ ਅਧਿਕਾਰਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਨ੍ਹਾਂ ਕਿਹਾ ਕਿ ਆਪ ਦੇ ਲੋਕਾਂ ਨੇ ਪਹਿਲਾਂ ਵਿਕਾਸ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਤੋਂ ਸਮਰਥਨ ਲਿਆ ਤੇ ਫਿਰ ਉਨ੍ਹਾਂ ਦੇ ਸੰਵਿਧਾਨਕ ਹੱਕ ਲਗਾਤਾਰ ਕੁਚਲਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸੱਤ੍ਹਾਧਾਰੀ ਧਿਰ ਨਾਲ ਅਸਹਿਮਤ ਹੋਣਾ ਲੋਕਾਂ ਦਾ ਸੰਵਿਧਾਨਕ ਹੱਕ ਹੈ। ਲੋਕ ਜਿਸ ਧਿਰ ਨੂੰ ਸਾਧਨ ਤੇ ਸ਼ਕਤੀ ਦੇ ਕੇ ਸੱਤਾ ਦਿੰਦੇ ਹਨ, ਉਹ ਉਸਦੀ ਸਹੀ ਵਰਤੋਂ ਨਾ ਹੋਣ ’ਤੇ ਉਸਦੇ ਖਿਲਾਫ ਅਸਹਿਮਤੀ ਜਤਾ ਸਕਦੇ ਹਨ ਅਤੇ ਨਾਲ ਹੀ ਸਰਕਾਰ ਦੀ ਆਲੋਚਨਾ ਵੀ ਕਰ ਸਕਦੇ ਹਨ। ਪਰ ਆਪ ਸਰਕਾਰ ਨੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਵਿਰੋਧੀ ਧਿਰਾਂ ਦੇ ਲੀਡਰਾਂ, ਮੀਡੀਆ ਅਦਾਰਿਆਂ, ਪੱਤਰਕਾਰਾਂ, ਮੁਲਾਜ਼ਮਾਂ ਤੋਂ ਸਰਕਾਰ ਨਾਲ ਅਸਹਿਮਤ ਹੋਣ ਦਾ ਹੱਕ ਖੋਹਣ ਦਾ ਕੰਮ ਕੀਤਾ ਹੈ। ਉਨ੍ਹਾਂ ’ਤੇ ਨਜਾਇਜ਼ ਪਰਚੇ ਕੀਤੇ ਤੇ ਨਜਾਇਜ਼ ਗਿ੍ਰਫਤਾਰੀਆਂ ਕੀਤੀਆਂ, ਜਦਕਿ ਸੰਵਿਧਾਨ ਹਰ ਨਾਗਰਿਕ ਨੂੰ ਖੁੱਲ ਕੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਦਿੰਦਾ ਹੈ। ਇਸ ਕਰਕੇ ਪੰਜਾਬ ਤੇ ਲੋਕਾਂ ਦੇ ਹਿੱਤ ’ਚ ਇਹ ਜ਼ਰੂਰੀ ਹੈ ਕਿ ਲੋਕਾਂ ਦੇ ਸੰਵਿਧਾਨਕ ਅਧਿਕਾਰ ਕੁਚਲਣ ਵਾਲੀ ਆਪ ਨੂੰ ਪੰਜਾਬ ਤੇ ਖਾਸ ਕਰਕੇ ਜਲੰਧਰ ਲੋਕਸਭਾ ਦੇ ਲੋਕ ਰੱਦ ਕਰਨ।