Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਾਲ, ਆਰ ਟੀ ਓ ਦਫਤਰ ਦਾ ਆਮ ਜਨਤਾ ਦੇ ਕੰਮਾਂ ਵੱਲ ਨਹੀ ਕੋਈ ਧਿਆਨ : ਰਜਿੰਦਰ ਬੇਰੀ

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਾਲ, ਆਰ ਟੀ ਓ ਦਫਤਰ ਦਾ ਆਮ ਜਨਤਾ ਦੇ ਕੰਮਾਂ ਵੱਲ ਨਹੀ ਕੋਈ ਧਿਆਨ : ਰਜਿੰਦਰ ਬੇਰੀ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਆਰ ਟੀ ਓ ਦਫ਼ਤਰ ਦਾ ਆਮ ਜਨਤਾ ਦੇ ਕੰਮਾਂ ਵੱਲ ਕੋਈ ਵੀ ਧਿਆਨ ਨਹੀ ਹੈ । ਲੋਕਾਂ ਦੀਆ ਹਜ਼ਾਰਾਂ ਫਾਈਲਾ ਦਫਤਰ ਵਿੱਚ ਪੈਂਡਿੰਗ ਪਈਆਂ ਹਨ । ਅਤੇ ਲੋਕ ਦਫ਼ਤਰ ਦੇ ਚੱਕਰ ਲਗਾਉਣ ਲਈ ਮਜਬੂਰ ਹਨ । ਲੋਕਾਂ ਦੀਆਂ ਗੱਡੀਆ ਦੀਆਂ ਆਰ- ਸੀਆ , ਆਰ-ਸੀਆ ਟਰਾਂਸਫਰ, ਡ੍ਰਾਈਵਿੰਗ ਲਾਇਸੈਂਸ , ਸਾਰੇ ਕੰਮ ਲੋਕਾਂ ਦੇ ਪੈਂਡਿੰਗ ਪਏ ਹਨ । ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਲੋਕਾਂ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਪੰਜਾਬ ਦੇ ਦਫ਼ਤਰਾਂ ਵਿੱਚ ਪਈਆ ਪੈਂਡਿੰਗ ਹਜ਼ਾਰਾਂ ਫ਼ਾਈਲਾ ਬਾਰੇ ਕੋਈ ਜਾਣਕਾਰੀ ਨਹੀ ।

ਪੰਜਾਬ ਦੇ ਮੁੱਖ ਮੰਤਰੀ ਤਾਂ ਲੋਕਾਂ ਨੂੰ ਸਟੇਜਾਂ ਤੋ ਕਹਿੰਦੇ ਸਨ ਕਿ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀ ਲਾਉਣੇ ਪੈਣਗੇ , ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਆਮ ਲੋਕਾਂ ਨੂੰ ਦਫਤਰਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ । ਮੁੱਖ ਮੰਤਰੀ ਸਾਹਿਬ ਜਦੋ ਜਲੰਧਰ ਆਉਂਦੇ ਹੋ ਉਦੋ ਦਫ਼ਤਰਾਂ ਵਿੱਚ ਪਈਆਂ ਫਾਈਲਾਂ ਬਾਰੇ ਵੀ ਜਾਣਕਾਰੀ ਲਿਆ ਕਰੋ ਕਿ ਲੋਕਾਂ ਦੇ ਕਿੰਨੇ ਕੰਮ ਪੈਂਡਿੰਗ ਪਏ ਹਨ । ਜੇਕਰ ਜਲਦ ਇਨਾਂ ਫਾਇਲਾ ਦਾ ਨਿਪਟਾਰਾਂ ਨਾ ਕੀਤਾ ਗਿਆ ਤਾਂ ਜਿਲਾ ਕਾਂਗਰਸ ਕਮੇਟੀ ਜਲੰਧਰ ਦੇ ਲੋਕਾਂ ਦੇ ਹੱਕ ਵਿੱਚ ਆਰ ਟੀ ਓ ਦਫਤਰ ਵਿੱਚ ਮੌਜੂਦਾਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ ।