Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਇਨਸਾਨੀਅਤ ਸ਼ਰਮਸਾਰ: ਢਾਈ ਸਾਲਾਂ ਪੁੱਤ ਦੀ ਲਾਸ਼ ਮੋਢੇ ’ਤੇ ਚੁੱਕ SSP ਦਫ਼ਤਰ ਪਹੁੰਚਿਆ ਕਾਂਸਟੇਬਲ

ਉੱਤਰਪ੍ਰਦੇਸ਼ ਦੇ ਇਟਾਵਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ 2 ਸਾਲ ਦੇ ਮਾਸੂਮ ਬੇਟੇ ਦੀ ਮੌਤ ’ਤੇ ਵੀ ਛੁੱਟੀ ਨਾਲ ਮਿਲਣ ਕਾਰਨ ਸੋਨੂੰ ਚੌਧਰੀ ਵਾਸੀ ਮਥੁਰਾ ਆਪਣੇ ਬੇਟੇ ਦਾ ਲਾਸ਼ ਚੁੱਕ ਹੀ ਡਿਊਟੀ ’ਤੇ ਪਹੁੰਚ ਗਿਆ।

ਕਾਂਸਟੇਬਲ ਸੋਨੂੰ ਨੇ ਘਰ ’ਚ ਦਿਕੱਤ ਹੋਣ ਦੇ ਬਾਵਜੂਦ ਛੁੱਟੀ ਨਾ ਦਿੱਤੇ ਜਾਣ ਅਤੇ ਸੀਨੀਅਰ ਅਧਿਕਾਰੀ ਵਲੋਂ ਮਾਨਸਿਕ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਇਆ। ਇਟਾਵਾ ਦੀ ਫਰੇਂਡਜ਼ ਕਲੋਨੀ ’ਚ ਕਿਰਾਏ ’ਤੇ ਰਹਿੰਦੇ ਸਿਪਾਹੀ ਦੇ ਢਾਈ ਸਾਲ ਦੇ ਮਾਸੂਮ ਬੇਟੇ ਦੀ ਘਰ ਦੇ ਬਾਹਰ ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰ ਬੱਚੇ ਦੀ ਭਾਲ ਕਰ ਰਹੇ ਸਨ ਕਿ ਇਸ ਦੌਰਾਨ ਉਸਦੀ ਮ੍ਰਿਤਕ ਦੇਹ ਟੋਏ ’ਚ ਤੈਰਦੀ ਮਿਲੀ। ਬੱਚੇ ਨੂੰ ਟੋਏ ’ਚੋਂ ਬਾਹਰ ਕੱਢ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਕਾਂਸਟੇਬਲ ਆਪਣੇ ਢਾਈ ਸਾਲਾਂ ਦੇ ਪੁੱਤ ਦੀ ਮ੍ਰਿਤਕ ਦੇਹ ਲੈਕੇ ਆਪਣੇ ਜੱਦੀ ਪਿੰਡ ਮਥੁਰਾ ਚਲੇ ਗਿਆ। ਪਰ ਇਸ ਦੌਰਾਨ ਸੀਨੀਅਰ ਅਧਿਕਾਰੀ ਕਾਂਸਟੇਬਲ ਨੂੰ ਡਿਊਟੀ ’ਤੇ ਹਾਜ਼ਰ ਹੋਣ ਲਈ ਕਹਿਣ ਲੱਗਿਆ ਤਾਂ ਉਹ ਆਪਣੇ ਬੇਟੇ ਦੀ ਲਾਸ਼ ਸਣੇ ਸੀਨੀਅਰ ਪੁਲਿਸ ਕਪਤਾਨ, ਦਫ਼ਤਰ (SSP Office) ਪਹੁੰਚ ਗਿਆ। ਕਾਂਸਟੇਬਲ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਸਨੂੰ ਛੁੱਟੀ ਨਹੀਂ ਦਿੱਤੀ ਗਈ।

ਦਰਅਸਲ ਕਾਂਸਟੇਬਲ ਆਪਣੇ ਬੇਟੇ ਦੀ ਲਾਸ਼ ਇਸ ਲਈ ਐੱਸ. ਐੱਸ. ਪੀ. ਦਫ਼ਤਰ ਲੈ ਗਿਆ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਉਹ ਝੂਠ ਬੋਲ ਕੇ ਛੁੱਟੀ ਨਹੀਂ ਸੀ ਮੰਗ ਰਿਹਾ। ਉਸਨੇ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਬੀਮਾਰ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਨਹੀਂ ਦਿੱਤੀ ਗਈ, ਇਸ ਮਗਰੋਂ ਵਿਭਾਗ ’ਚ ਹੜਕੰਪ ਮੱਚ ਗਿਆ।

ਉੱਧਰ ਇਸ ਮਾਮਲੇ ’ਚ ਬੋਲਦਿਆਂ ਐੱਸ. ਐੱਸ. ਪੀ. ਸਿਟੀ ਕਪਿਲ ਦੇਵ ਨੇ ਕਿਹਾ ਕਿ ਘਟਨਾ ਦੀ ਜਾਂਚ ਫ਼ਰੇਂਡਜ਼ ਕਲੋਨੀ ਦੇ ਚੌਂਕੀ ਇੰਚਾਰਜ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਛੁੱਟੀ ਨਾ ਦਿੱਤੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।