Business Khas

Latest news
16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ
You are currently viewing ਇੱਕ ਰਾਤ ਕਿਸੇ ਘਰ ਰਹਿ ਕੇ ਆਈ ਧੀ ਦਾ ਪਿਓ ਨੇ ਆਪਣੀ ਕਿਰਪਾਨ ਨਾਲ ਕੀਤਾ ਕਤਲ

ਇੱਕ ਰਾਤ ਕਿਸੇ ਘਰ ਰਹਿ ਕੇ ਆਈ ਧੀ ਦਾ ਪਿਓ ਨੇ ਆਪਣੀ ਕਿਰਪਾਨ ਨਾਲ ਕੀਤਾ ਕਤਲ

ਅੰਮ੍ਰਿਤਸਰ ਵਿੱਚ ਇੱਕ ਪਿਓ ਵੱਲੋਂ ਆਪਣੀ ਧੀ ਦਾ ਕਿਰਪਾਨ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੜੀਸਿਆ ਗਿਆ ਸੀ। ਇਸ ਮੌਕੇ ਜਦੋਂ ਦਲਬੀਰ ਸਿੰਘ ਨੂੰ ਪੇਸ਼ੀ ਉੱਤੇ ਲਿਆਂਦਾ ਗਿਆ ਤਾਂ ਉਸ ਨੇ ਪਛਤਾਵਾ ਕਰਨ ਦੀ ਥਾਂ ਕਿਹਾ ਕਿ ਆਪਾਂ ਅਣਖਾਂ ਵਾਲੇ ਬੰਦੇ ਹਾਂ।

ਪੇਸ਼ੀ ਉੱਤੇ ਲਿਆਂਦੇ ਗਏ ਦਲਬੀਰ ਸਿੰਘ ਨੇ ਕਿਹਾ ਕਿ ਮੇਰੀ ਧੀ ਦਿਨ ਤੇ ਰਾਤ ਕਿਸੇ ਥਾਂ ਰਹਿ ਕੇ ਆਈ ਸੀ ਇਸ ਲਈ ਉਸ ਨੂੰ ਮਾਰਿਆ ਗਿਆ ਹੈ,”ਆਪਾਂ ਅਣਖ ਵਾਲੇ ਬੰਦੇ ਹਾਂ”। ਜਦੋਂ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੁੰਮਾਉਣ ਬਾਰੇ ਪੁੱਛਿਆ ਗਿਆ ਤਾਂ ਦੱਸਿਆ ਕਿ ਇਸ ਨਾਲ ਜੋ 6ਵੀਂ 7 ਵਾਲੀਆਂ ਕੁੜੀਆਂ ਵਿਗੜ ਗਈਆਂ ਹਨ ਉਹ ਸੁਧਰ ਜਾਣ।ਪਿੰਡ ਮੁੱਛਲ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੀ ਲੜਕੀ ਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਦਲਬੀਰ ਸਿੰਘ ਵੱਲੋਂ ਆਪਣੇ ਆਪ ਨੂੰ ਪੁਲਿਸ ਨੂੰ ਆਤਮਸਮਰਪਣ ਕਰ ਦਿੱਤਾ ਹੈ। ਪੁਲਿਸ ਵੱਲੋਂ ਦਲਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਦਲਬੀਰ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵਿੱਚ ਅਣਖ ਸੀ ਤੇ ਮੈਂ ਆਪਣੀ ਧੀ ਦਾ ਕਤਲ ਕੀਤਾ।

ਦਲਬੀਰ ਸਿੰਘ ਨੇ ਕਿਹਾ ਕਿ ਧੀ ਮੇਰੀ ਇੱਕ ਰਾਤ ਤੇ ਦਿਨ ਕਿਸੇ ਘਰ ਰਹਿ ਕੇ ਆਈ ਸੀ ਤੇ ਮੇਰੇ ਵਿੱਚ ਅਣਖ ਸੀ ਕੀ ਉਹ ਦਿਨ ਰਾਤ ਕਿਸੇ ਦੇ ਘਰ ਰਹਿ ਕੇ ਆਈ ਹੈ ਤੇ ਮੈਂ ਉਸਦਾ ਕਤਲ ਕਰ ਦਿੱਤਾ। ਦਲਬੀਰ ਸਿੰਘ ਨੇ ਕਿਹਾ ਮੁੱਛਲ ਪਿੰਡ ਵਿੱਚ ਇੰਨੀ ਕੁੜੀਆਂ ਆਪਣੇ ਘਰੋਂ ਵਿੱਚੋਂ ਗਈਆ ਹਨ ਉਹਨਾਂ ਨੇ ਕਿਹਾ ਕਿ ਅੱਗੇ ਆਉਣ ਵਾਲੀਆਂ ਕੁੜੀਆਂ ਦੇ ਲਈ ਇਹ ਸਬਕ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਕੱਲ ਇਸ ਨੂੰ ਅਦਾਲਤ ਵਿੱਚ ਫ਼ਿਰ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਰਸੋ ਘਰੋਂ ਦੱਸੇ ਬਗੈਰ ਚਲੀ ਗਈ ਸੀ ਕੱਲ ਵਾਪਿਸ ਆਈ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਉ ਧੀ ਵਿੱਚ ਆਪਸ ਵਿੱਚ ਤਕਰਾਰ ਹੋ ਗਿਆ ਤੇ ਦਲਬੀਰ ਸਿੰਘ ਨੇ ਆਪਣੀ ਧੀ ਨੂੰ ਤੇਜ਼ ਹਥਿਆਰਾਂ ਦੇ ਨਾਲ ਵੱਢ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਨੂੰ ਮਾਰਕੇ ਉਸਦੇ ਪੈਰ ਬਣਕੇ ਮੋਟਰਸਾਇਕਲ ਦੇ ਨਾਲ ਘਸੀਟਦੇ ਹੋਏ ਰੇਲਵੇ ਟਰੈਕ ਤੇ ਲੈਕੇ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਦਾ ਪੋਸਟ ਕਰਵਾਇਆ ਜਾ ਰਿਹਾ ਹੈ ਤੇ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ। ਅੰਮ੍ਰਿਤਸਰ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਮੁੱਛਲ ਦੇ ਵਿੱਚ ਕੱਲ੍ਹ ਇੱਕ ਪਿਓ ਨੂੰ ਆਪਣੀ ਧੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੱਲ੍ਹ ਦੇਰ ਰਾਤ ਨੂੰ ਮ੍ਰਿਤਕ ਲੜਕੀ ਦੇ ਪਿਤਾ ਦਲਬੀਰ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ।