Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ

ਕਮਲਜੀਤ ਸਿੰਘ ਭਾਟੀਆ ਵੱਲੋ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਕੀਤੀ ਗਈ ਸ਼ਲਾਘਾ

ਜਲੰਧਰ,(ਸੰਜੇ ਸ਼ਰਮਾ)-ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਹੜ ਪੀੜਤਾ ਲਈ ਪਹਿਲੇ ਦਿਨ ਤੋ ਨਿਰੰਤਰ ਸੇਵਾ ਜਾਰੀ ਹੈ. ਜਿਸ ਵਿੱਚ ਚਾਹੇ ਲੰਗਰ ਹੋਵੇ ਜਾਂ ਰਾਸ਼ਨ, ਕੱਪੜੇ ਹੋਣ ਜਾਂ ਤਰਪਾਲ ਚਪਲਾਂ ਦਵਾਈਆਂ ਆਦਿ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਰੈਸਕਿਯੂ ਕਰਕੇ ਸੇਫ ਜਗਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸ ਵਿੱਚ ਐਨਜੀਓ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀ ਓ ਹਮੇਸ਼ਾ ਹਰ ਥਾਂ ਹਾਜ਼ਿਰ ਹੁੰਦੀ ਹੈ ਉਨ੍ਹਾਂ ਨੇ ਤਹਿ ਦਿਲ ਤੋਂ ਉਹਨਾਂ ਦਾਨੀ ਸੱਜਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਤਨ ਮਨ ਧੰਨ ਦੇ ਨਾਲ ਐਨ ਜੀਓ ਦਾ ਸਾਥ ਨਿਭਾ ਰਹੇ ਹਨ। ਅੱਗੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਘਰਾਂ ਵਿੱਚੋਂ ਘੱਟੋ-ਘੱਟ 11 ਪ੍ਰਸ਼ਾਦੇ ਹੱਥੀਂ ਬਣਾ ਕੇ ਸੇਵਾ ਵਿੱਚ ਹਾਜ਼ਰੀ ਭਰੋ। ਜਿੱਥੇ ਜਲੰਧਰ ਵਾਸੀਆਂ ਵੱਲੋਂ ਇਹ ਸੇਵਾ ਨਿਭਾਈ ਗਈ ਉੱਥੇ ਹੀ ਫਗਵਾੜਾ ਕਪੂਰਥਲਾ ਵਾਸੀਆਂ ਵੱਲੋਂ ਵੀ ਇਹ ਸੇਵਾ ਨਿਭਾਈ ਗਈ ਤਕਰੀਬਨ 11000 ਪ੍ਰਸ਼ਾਦੇ ਦੀ ਸੇਵਾ ਦਾਨੀ ਸੱਜਣਾਂ ਵੱਲੋਂ ਭੇਜੀ ਗਈ ਜਿਸ ਵਿੱਚ ਰੋਟਰੀ ਕਲੱਬ ਆਫ ਜਲੰਧਰ, ਲਵਲੀ ਆਟੋਜ਼, ਗੁਰਦੁਆਰਾ ਨਾਨਕ ਨਿਵਾਸ, ਗੁਰੂ ਨਾਨਕ ਬਾਕਸ ਫੈਕਟਰੀ, ਮਿਸ਼ਨ ਫਤਿਹ ਰਵੀਦਾਸ ਮਹਾਰਾਜ ਸੰਸਥਾ, ਸ਼ਾਮ ਦੇ ਦੀਵਾਨੇ ਸੰਸਥਾ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅਤੁੱਟ ਲੰਗਰ ਸੇਵਾ ਭੇਜੀ ਗਈ। ਇਸ ਮੌਕੇ ਤੇ ਐਨ ਜੀਓ ਦੀ ਟੀਮ ਵੱਲੋਂ ਸੁਖਪ੍ਰੀਤ ਸਿੰਘ, ਮੁੱਖਵਿੰਦਰ ਸਿੰਘ ਜੀ ਸੰਜੀਵ ਲੱਕੀ, ਰੁਪਿੰਦਰ ਕੁਮਾਰ ਰਾਹੁਲ ਭਗਤ, ਦੀਪਕ ਰਾਜਪਾਲ, ਗੁਰਚਰਨ ਸਿੰਘ, ਸ਼ਾਮ, ਬਲਤੇਜ ਸਿੰਘ, ਪ੍ਰਕਾਸ਼ ਕੌਰ, ਪੂਜਾ, ਮਾਨਵ ਖੁਰਾਨਾ, ਕਮਲਜੀਤ ਸਿੰਘ, ਊਸ਼ਾ ਸਰੀਨਾ, ਉਪਿੰਦਰ ਸਿੰਘ, ਆਦਿ ਹਾਜ਼ਰ ਸਨ