Business Khas

Latest news
ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए
You are currently viewing ਕਰਤਾਰਪੁਰ ਲਾਂਘੇ ‘ਤੇ ਮਿਲੇ ਵੰਡ ਵੇਲੇ ਵਿਛੜੇ ਭੈਣ-ਭਰਾ

ਕਰਤਾਰਪੁਰ ਲਾਂਘੇ ‘ਤੇ ਮਿਲੇ ਵੰਡ ਵੇਲੇ ਵਿਛੜੇ ਭੈਣ-ਭਰਾ

ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਕਈ ਅਜਿਹੇ ਲੋਕ ਸਨ ਜਿਹੜੇ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ। ਹਾਲਾਂਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਅਜਿਹੇ ਪਰਿਵਾਰਾਂ ਲਈ ਇੱਕ ਉਮੀਦ ਦੀ ਕਿਰਨ ਬਣਿਆ ਹੈ। ਇੱਥੇ ਕਈ ਲੋਕ ਆਪਣੇ ਵਿਛੜੇ ਸਕੇ ਸੰਬੰਧੀਆਂ ਨੂੰ ਸਾਲਾਂ ਬਾਅਦ ਮਿਲਦੇ ਸਨ ਅਤੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹਨ ਕਿ ਉਹਨਾਂ ਨੂੰ ਵੰਡ ਵੇਲੇ ਵਿਛੜੇ ਸਕੇ ਸੰਬੰਧੀ ਨੂੰ ਮਿਲਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਇਹ ਤਸਵੀਰ ਹੈ ਵੰਡ ਵੇਲੇ ਵਿਛੜੇ ਕਰਤਾਰਪੁਰ ਲਾਂਘੇ ‘ਤੇ ਮਿਲੇ ਭੈਣ-ਭਰਾ ਦੀ, ਜਿਨ੍ਹਾਂ ਦੀ ਕਹਾਣੀ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬੱਕ ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਭਰਾ, ਜਿਸਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ, ਨੂੰ ਮਿਲਣ ਆਈ। ਜਨਮ ਤੋਂ ਬਾਅਦ ਸਕੀਨਾ ਨੇ ਆਪਣੇ ਭਰਾ ਨੂੰ ਮਹਿਜ਼ ਤਸਵੀਰਾਂ ਵਿੱਚ ਹੀ ਦੇਖਿਆ ਸੀ ਅਤੇ ਇਹ ਪਹਿਲੀ ਵਾਰ ਸੀ ਦੋਵੇਂ ਇੱਕ ਆਹਮੋ-ਸਾਹਮਣੇ ਮਿਲੇ। ਇਸ ਦੌਰਾਨ ਦੋਵੇਂ ਇੱਕ-ਦੂਜੇ ਦੇ ਹੰਝੂ ਪੂੰਝਦੇ ਰਹੇ। ਇਹ ਕਹਾਣੀ ਹੈ ਪਾਕਿਸਤਾਨ ਵਿੱਚ ਪੈਦਾ ਹੋਈ ਸਕੀਨਾ ਦੀ ਜਿਸਦਾ ਪਰਿਵਾਰ 1947 ਦੀ ਵੰਡ ਸਮੇਂ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ। ਹਾਲਾਂਕਿ ਵੰਡ ਵੇਲੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਵੱਲ ਨੂੰ ਤੁਰ ਗਿਆ ਸੀ। ਸਕੀਨਾ ਦੇ ਪਿਤਾ ਦਾ ਨਾਮ ਵਲੀ ਮੁਹੰਮਦ ਸੀ ਅਤੇ ਦਾਦਾ ਜੀ ਦਾ ਨਾਮ ਜਾਮੂ ਸੀ। ਸਕੀਨਾ ਦੇ ਮੁਤਾਬਕ ਉਸਦਾ ਪਰਿਵਾਰ ਪਾਕਿਸਤਾਨ ਆ ਗਿਆ ਸੀ ਪਰ ਉਸਦੀ ਮਾਂ ਭਾਰਤ ‘ਚ ਹੀ ਰਹਿ ਗਈ ਸੀ। ਉਦੋਂ ਦੋਵਾਂ ਦੇਸ਼ਾਂ ਵਿੱਚ ਇੱਕ ਸਮਝੌਤਾ ਹੋਇਆ ਸੀ ਕਿ ਲਾਪਤਾ ਲੋਕਾਂ ਨੂੰ ਇੱਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ ਅਤੇ ਉਦੋਂ ਸਕੀਨਾ ਦੇ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਵੀ ਮੰਗੀ ਸੀ।ਇਸਦੇ ਤਹਿਤ ਪਾਕਿਸਤਾਨੀ ਫੌਜ ਦੇ ਜਵਾਨ ਜਦੋਂ ਸਕੀਨਾ ਦੀ ਮਾਂ ਨੂੰ ਲੈਣ ਪਿੰਡ ਜੱਸੋਵਾਲ ਪਹੁੰਚੇ ਤਾਂ ਉਦੋਂ ਸਕੀਨਾ ਦਾ 5 ਸਾਲਾ ਭਰਾ ਘਰ ਨਹੀਂ ਸੀ ਅਤੇ ਉਸਦੀ ਮਾਂ ਨੇ ਬੁਲਾਇਆ ਵੀ ਸੀ, ਪਰ ਉਹ ਆਲੇ-ਦੁਆਲੇ ਨਹੀਂ ਸੀ। ਇਸ ‘ਤੇ ਪਾਕਿਸਤਾਨ ਫੌਜ ਨੇ ਉਹਨਾਂ ਨੂੰ ਕਿਹਾ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਇਸ ਕਰਕੇ ਭਰਾ ਭਾਰਤ ਵਿੱਚ ਹੀ ਰਹਿ ਗਿਆ। ਸਕੀਨਾ ਦਾ ਜਨਮ ਆਜ਼ਾਦੀ ਤੋਂ ਬਾਅਦ 1955 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ।ਰਿਪੋਰਟ ਦੇ ਮੁਤਾਬਕ ਜਦੋਂ ਬੇਟੀ ਦੇ ਪਤੀ ਨੂੰ ਸਕੀਨਾ ਦੀ ਕਹਾਣੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਆਪਣੇ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਤੋਂ ਮਿਲਵਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਸਕੀਨਾ ਕੋਲ ਕੁਝ ਪੱਤਰ ਰੱਖੇ ਹੋਏ ਸਨ ਜਿਸ ਦੇ ਅਧਾਰ ‘ਤੇ ਪੰਜਾਬ, ਭਾਰਤ ਵਿੱਚ ਸੰਪਰਕ ਟਰੇਸਿੰਗ ਸ਼ੁਰੂ ਕੀਤੀ ਅਤੇ ਪਿਛਲੇ ਸਾਲ ਸਕੀਨਾ ਨੇ ਪਹਿਲੀ ਵਾਰ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ।ਇਸ ਤੋਂ ਬਾਅਦ ਦੋਵੇਂ ਭੈਣ ਭਰਾ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਯੋਜਨਾ ਬਣਾਈ ਅਤੇ ਕਈ ਸਾਲਾਂ ਬਾਅਦ ਇੱਕ ਦੂਜੇ ਨਾਲ ਰੂਬਰੂ ਹੋਏ।