ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਵਿਦਿਆਰਥਣਾਂ ਨੂੰ ਬੈਸਟ ਵੈਲਿਯੂ ਫਾਰ ਮਨੀ ਪ੍ਰਦਾਨ ਕਰਨ ਦੇ ਮਕਸਦ ਨਾਲ ਕਾਲਜੀਏਟ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਦੇ ਸਕਾਰਾਤਮਕ ਭਵਿੱਖ ਲਈ ਅਨੇਕ ਮਲਟੀਪਲ ਪ੍ਰੋਫੈਸ਼ਨਲ ਗਰੋਥ ਪ੍ਰੋਗਰਾਮ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇ.ਐਮ.ਵੀ.ਵਿਖੇ ਕਈ ਪ੍ਰੋਗਰਾਮ ਜਿਵੇਂ:- ਸਕੂਲ ਆਫ ਕਮਿਊਨੀਕੇਸ਼ਨਜ਼, ਸਟੂਡੈਂਟ ਮੈਂਟਰਿੰਗ ਪ੍ਰੋਗਰਾਮ, ਸਕੂਲ ਫਾਰ ਪਰਸਨੈਲਿਟੀ ਡਿਵੈਲਪਮੈਂਟ, ਸੈਂਟਰ ਫਾਰ ਲੀਡਰਸ਼ਿਪ ਡਿਵੈਲਪਮੈਂਟ ਐਂਡ ਲਾਈਫ ਲੌਂਗ ਲਰਨਿੰਗ, ਸੈਂਟਰ ਫਾਰ ਕੰਪੀਟੀਟਿਵ ਐਗਜ਼ਾਮ, ਇੰਸਟੀਚਿਊਸ਼ਨ ਇਨੋਵੇਸ਼ਨ ਕਾਊਂਸਿਲ, ਕਰੀਅਰ ਐਂਡ ਕਾਊਂਸਲਿੰਗ ਸੈਂਟਰ (ਕੈਰੀਅਰ ਐਂਡ ਜਰਨਲ), ਸੀ.ਏ. ਕੋਚਿੰਗ ਕਲਾਸਾਂ, ਇੰਸਟੀਚਿਊਟ ਆਫ਼ ਆਈਲੈਟਸ, ਵਿਦੇਸ਼ੀ ਭਾਸ਼ਾਵਾਂ, ਯੋਗਾ ਅਤੇ ਸੈਲਫ ਡਿਫੈਂਸ ਕਲਾਸਾਂ ਅਤੇ ਸੈਂਟਰ ਫ਼ਾਰ ਰਿਸਰਚ ਐਂਡ ਇਨੋਵੇਸ਼ਨ ਨੂੰ ਵਿਦਿਆਰਥਣਾਂ ਦੀ ਸੰਪੂਰਨ ਪ੍ਰੋਫੈਸ਼ਨਲ ਗਰੋਥ ਲਈ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰੀ ਜਾਣਕਾਰੀ ਪ੍ਰਦਾਨ ਕਰਨ ਲਈ ਪੂਰੀ ਦੂਰਅੰਦੇਸ਼ੀ ਅਤੇ ਸੰਜੀਦਗੀ ਨਾਲ ਬਣਾਏ ਗਏ ਹਨ। ਇੰਸਟੀਚਿਊਟ ਆਫ਼ ਆਈਲੈਟਸ ਵਿਚ ਵਿਦਿਆਰਥੀਆਂ ਨੂੰ ਆਈਲੈਟਸ ਦੇ ਮਾਹਿਰਾਂ ਦੁਆਰਾ ਅਤੇ ਇੰਸਟੀਚਿਊਟ ਆਫ਼ ਫਾਰੇਨ ਲੈਂਗੂਏਜ਼ ਵਿਚ ਵਿਦਿਆਰਥੀਆਂ ਨੂੰ ਵਿਦੇਸ਼ੀ ਅਧਿਆਪਕਾਂ ਦੁਆਰਾ ਪੜ੍ਹਾਇਆ ਜਾਂਦਾ ਹੈ, ਜਿਸ ਤਹਿਤ ਫਰਾਂਸ, ਜਰਮਨੀ, ਸਪੇਨ ਅਤੇ ਹੋਰ ਸਬੰਧਤ ਦੇਸ਼ਾਂ ਤੋਂ ਆਉਣ ਵਾਲੇ ਅਧਿਆਪਕ ਵਿਦਿਆਰਥਣਾਂ ਨੂੰ ਅੰਗਰੇਜ਼ੀ ਦੇ ਨਾਲ-ਨਾਲ ਵੱਖ ਵੱਖ ਵਿਦੇਸ਼ੀ ਭਾਸ਼ਾਵਾਂ ਦੀ ਸਿਖਲਾਈ ਦਿੰਦੇ ਹਨ । ਜਰਨਲ ਅਤੇ ਕੈਰੀਅਰ ਕਾਊਂਸਲਿੰਗ ਰਾਹੀਂ ਵਿਦਿਆਰਥਣਾਂ ਨੂੰ ਸਾਰਾ ਸਾਲ ਪੜ੍ਹਾਈ ਅਤੇ ਹੋਰ ਨਿੱਜੀ ਸਮੱਸਿਆਵਾਂ ਸਬੰਧੀ ਸਹੀ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੈਂਟਰਿੰਗ ਪ੍ਰੋਗਰਾਮ ਤਹਿਤ ਹਰੇਕ ਅਧਿਆਪਕ ਵੱਲੋਂ 10 ਤੋਂ 15 ਵਿਦਿਆਰਥੀਆਂ ਨੂੰ ਉਚਿਤ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾਂਦਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸੈਂਟਰ ਵਿੱਚ ਵਿਦਿਆਰਥਣਾਂ ਨੂੰ ਆਈ.ਏ.ਐਸ. ਪੀ.ਸੀ.ਐੱਸ, ਬੈਂਕ ਪੀ.ਓ., ਯੂ.ਜੀ.ਸੀ. ਅਤੇ ਡਿਫੈਂਸ ਸਰਵਿਸਜ਼ ਆਦਿ ਦੀ ਤਿਆਰੀ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਂਦਾ ਹੈ। ਆਈਲੈਟਸ ਇੰਸਟੀਚਿਊਟ ਵਿੱਚ ਚਾਹਵਾਨ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਮਾਹਰ ਟ੍ਰੇਨਰਾਂ ਦੁਆਰਾ ਸਿਖਲਾਈ ਮੁਹਈਆ ਕਰਵਾਈ ਜਾਂਦੀ ਹੈ। ਸੈਂਟਰ ਫਾਰ ਲੀਡਰਸ਼ਿਪ ਡਿਵੈਲਪਮੈਂਟ ਐਂਡ ਲਾਈਫ ਲੌਂਗ ਲਰਨਿੰਗ ਵਿੱਚ, ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਹਰ ਕਿਸਮ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕੇ.ਐਮ.ਵੀ ਸੈਂਟਰ ਆਫ਼ ਰਿਸਰਚ ਐਂਡ ਇਨੋਵੇਸ਼ਨ ਦੀ ਸਥਾਪਨਾ ਅਧਿਆਪਕਾਂ ਅਤੇ ਵਿਦਿਆਰਥਣਾਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ। ਇਸ ਤਹਿਤ ਕੇ.ਐਮ.ਵੀ. ਦੇ ਫੈਕਲਟੀ ਮੈਂਬਰ ਅੰਤਰਰਾਸ਼ਟਰੀ ਪੱਧਰ ‘ਤੇ ਖੋਜ ਦੇ ਖੇਤਰ ਵਿਚ ਮੋਹਰੀ ਕੰਮ ਕਰ ਰਹੇ ਹਨ। ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਇਨੋਵੇਸ਼ਨ ਕੌਂਸਲ ਦੇ ਤਹਿਤ ਕੇ.ਐਮ.ਵੀ. ਵਿੱਚ ਇੰਸੀਚਿਊਸ਼ਨ ਇਨੋਵੇਸ਼ਨ ਕੌਂਸਲ ਦੀ ਸਥਾਪਨਾ ਕੀਤੀ ਗਈ ਹੈ ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਵੱਖ-ਵੱਖ ਉੱਦਮੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ ਅਤੇ ਨਾਲ ਹੀ ਉਨ੍ਹਾਂ ਦੀ ਪ੍ਰਤਿਭਾ ਨੂੰ ਸਹੀ ਢੰਗ ਨਾਲ ਉਜਾਗਰ ਕਰਦੇ ਹੋਏ ਇੱਕ ਟੀਮ ਵਿੱਚ ਕੰਮ ਕਰਨ ਬਾਰੇ ਜਾਗਰੂਕਤਾ ਦੇਣਾ ਹੈ। ਔਰਤਾਂ ਦੇ ਸਸ਼ਕਤੀਕਰਨ ਲਈ ਕੇ.ਐਮ.ਵੀ ਵਿਖੇ ਸਮੇਂ-ਸਮੇਂ ‘ਤੇ ਯੋਗਾ ਅਤੇ ਸਵੈ-ਰੱਖਿਆ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਕੇ.ਐਮ.ਵੀ ਯੂ.ਐਸ.ਏ. ਦੁਆਰਾ ਵਿਦਿਆਰਥਣਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਐਕਸਪੋਜਰ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਯੂ.ਐਸ.ਏ. ਯੂ.ਕੇ. ਅਤੇ ਕੈਨੇਡੀਅਨ ਯੂਨੀਵਰਸਿਟੀਆਂ ਜਿਵੇਂ:- ਚੈਥਮ, ਬੈਸਟਨ, ਲਾਸਾਲੇ ਨਾਲ ਸਹਿਯੋਗ ਸਥਾਪਿਤ ਕੀਤਾ ਗਿਆ ਹੈ, ਜੋ ਕਿ ਉਹਨਾਂ ਨੂੰ ਵਿਸ਼ਵ ਨਾਗਰਿਕ ਬਣਾਉਣ ਵਿੱਚ ਕਾਰਗਰ ਸਿੱਧ ਹੋ ਰਿਹਾ ਹੈ। ਪ੍ਰੋ. ਦਿਵੇਦੀ ਨੇ ਕਿਹਾ ਕਿ ਅਜਿਹੇ ਬਹੁ-ਆਯਾਮੀ ਪ੍ਰੋਗਰਾਮ ਕੇ.ਐਮ.ਵੀ.ਦੁਆਰਾ ਵਿਦਿਆਰਥਣਾਂ ਦੇ ਸਕਾਰਾਤਮਕ ਭਵਿੱਖ ਲਈ ਵਚਨਬੱਧਤਾ ਦੀ ਗਵਾਹੀ ਦਿੰਦੇ ਹਨ ਅਤੇ ਵਿਦਿਆਰਥਣਾਂ ਦਾ ਸ਼ਾਨਦਾਰ ਪਲੇਸਮੈਂਟ ਰਿਕਾਰਡ ਇੰਸਟੀਚਿਊਟ ਵੱਲੋਂ ਚਲਾਏ ਜਾ ਰਹੇ ਪ੍ਰੋਫੈਸ਼ਨਲ ਗ੍ਰੋਥ ਡਿਵੈਲਪਮੈਂਟ ਪ੍ਰੋਗਰਾਮਾਂ ਸਦਕਾ ਹੀ ਇਹ ਸੰਭਵ ਹੋ ਰਹੇ ਹਨ। ਇਹ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ਨੂੰ ਜੀਵਨ ਅਤੇ ਕੰਮਕਾਜ ਲਈ ਤਿਆਰ ਕਰ ਰਹੇ ਹਨ, ਸਗੋਂ ਅੱਗੇ ਵਧਣ ਵਿਚ ਵੀ ਸਹਾਈ ਸਿੱਧ ਹੋ ਰਹੇ ਹਨ।
