Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ


ਜਲੰਧਰ, (ਸੰਜੇ ਸ਼ਰਮਾ)-ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਵਿਖੇ ਅੱਜ ਪੰਚਮ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਤੋਂ ਕੀਤੀ ਗਈ। ਬੀਤੇ ਦਿਨੀਂ ਸ. ਭੂਪਿੰਦਰ ਸਿੰਘ ਖਾਲਸਾ ਪ੍ਰਧਾਨ ਪਰਿਵਾਰਕ ਕੰਮਾਂ ਕਰਕੇ ਵਿਦੇਸ਼ ਗਏ ਹਨ। ਜਿਨ੍ਹਾਂ ਦੀ ਗੈਰ ਮੌਜੂਦਗੀ ਵਿਚ ਸ. ਦਲਜੀਤ ਸਿੰਘ ਵਾਲੀਆ ਨੇ ਸਾਰਾ ਪ੍ਰੋਗਰਾਮ ਬੜੇ ਸੁਹਨੇ ਢੰਗ ਨਾਲ ਕਰਦੇ ਨਜਰ ਆਏ। ਪ੍ਰੋਗਰਾਮ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਬਾਰੇ ਪੂਰਨ ਤੌਰ ’ਤੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਦੁਨੀਆਂ ਦੇ ਵਿਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਐਸੀ ਸ਼ਹੀਦੀ ਹੈ ਕਿ ਜਿਨ੍ਹਾਂ ਨੂੰ ਚਾਰ ਦਿਨ ਤਿੰਨ ਰਾਤਾਂ ਤੱਤੀ ਤਵੀ ’ਤੇ ਬਠਾਇਆ ਗਿਆ। ਸਿਰ ’ਤੇ ਰੇਤਾ ਪਾਈ ਗਈ। ਉਬਲਦੀ ਦੇਗ ਤੇ ਬਠਾਇਆ ਗਿਆ ਪਰ ਮਹਾਰਾਜ ਨੇ ਇਹੀ ਕਿਹਾ ਕਿ ਤੇਰਾ ਕਿਆ ਮਿੱਠਾ ਲਾਗੇ। ਇਸ ਮੌਕੇ ’ਤੇ ਕੀਰਤਨੀ ਜਥਾ ਨੇ ਕੀਰਤਨ ਕੀਤਾ। ਪਿ੍ਰੰਯਕਾ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਦੌਰਾਨ ਗੁਰੂ ਕਾ ਲੰਗਰ ਵਰਤਾਇਆ ਗਿਆ। ਠੰਢੇ ਮਿੱਠੇ ਜਲ ਦੀ ਛਪੀਲ ਲਗਾਈ ਗਈ। ਇਸ ਮੌਕੇ ’ਤੇ ਦਲਜੀਤ ਸਿੰਘ ਨੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਬੀਬੀ ਸੁਖਬਵੰਤ ਕੌਰ, ਜਸਪ੍ਰੀਤ ਕੌਰ, ਗੁਰਮੀਤ ਸਿੰਘ, ਨੀਤਾ ਆਦਿ ਨਜਰ ਆਏ।