Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ
You are currently viewing ਗੜ੍ਹਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਮੁੜ ਤੋਂ ਬਣੇ ਪ੍ਰਧਾਨ ਸ. ਭੂਪਿੰਦਰਪਾਲ ਸਿੰਘ ਖਾਲਸਾ

ਗੜ੍ਹਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਮੁੜ ਤੋਂ ਬਣੇ ਪ੍ਰਧਾਨ ਸ. ਭੂਪਿੰਦਰਪਾਲ ਸਿੰਘ ਖਾਲਸਾ

ਜਲੰਧਰ, (ਸੰਜੇ ਸ਼ਰਮਾ)-ਗੜ੍ਹਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ’ਚ ਵਿਸ਼ੇਸ਼ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਜਿਸ ਵਿਚ ਸੰਗਤਾਂ ਅਤੇ ਮੈਂਬਰਾਂ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਬਤੌਰ ਪ੍ਰਧਾਨ ਸ. ਭੂਪਿੰਦਰਪਾਲ ਸਿੰਘ ਖਾਲਸਾ ਨੂੰ ਮੁੜ ਤੋਂ ਪ੍ਰਧਾਨਗੀ ਦਿੱਤੀ ਗਈ। ਇਸ ਮੌਕੇ ’ਤੇ ਸ. ਭੂਪਿੰਦਰ ਸਿੰਘ ਖਾਲਸਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੰਗਤਾਂ ਅਤੇ ਕਮੇਟੀ ਮੈਂਬਰਾਨ ਨੇ ਮੇਰੇ ’ਤੇ ਮਾਨ ਕੀਤਾ ਹੈ। ਉਸੇ ਤਰ੍ਹਾਂ ਮੈਂ ਤਨ ਦੇਹੀ ਨਾਲ ਸੰਗਤਾਂ ਦਾ ਸੇਵਾ ਕਰਾਂਗਾ। ਇਹ ਪ੍ਰਧਾਨਗੀ ਦੋ ਸਾਲਾਂ ਲਈ ਕੀਤੀ ਗਈ ਹੈ। ਇਸ ਮੀਟਿੰਗ ਵਿਚ ਸਮੂਹ ਮੈਂਬਰਾਂ ਦੀ ਚੋਣ ਹੋਈ। ਕੁਝ ਨਵੇਂ ਅਹੁਦੇਦਾਰ ਅਤੇ ਕੁਝ ਪੁਰਾਣੇ ਅਹੁਦੇਦਾਰਾਂ ਨੂੰ ਤਰੱਕੀ ’ਤੇ ਨਵੇਂ ਚੁਣੇ ਗਏ। ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ। ਸ. ਭੂਪਿੰਦਰਪਾਲ ਸਿੰਘ ਖਾਲਸਾ ਨੂੰ ਸਰਬਸੰਮਤੀ ਨਾਲ ਦੁਬਾਰਾ ਪ੍ਰਧਾਨ ਥਾਪਿਆ ਗਿਆ।
ਇਸ ਮੌਕੇ ’ਤੇ ਸ. ਦਲਜੀਤ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ, ਸ. ਗੁਰਵਿੰਦਰ ਸਿੰਘ ਲੱਕੀ ਮੀਤ ਪ੍ਰਧਾਨ, ਸ. ਬਲਵਿੰਦਰ ਸਿੰਘ ਸਿੰਪੀ ਮੀਤ ਪ੍ਰਧਾਨ, ਸ. ਗੁਰਮੀਤ ਸਿੰਘ ਭੰਵਰਾ ਜਨਰਲ ਸੈਕਟਰੀ, ਸ. ਅਮਰਜੀਤ ਸਿੰਘ ਗੋਲਡੀ ਸਹਾਇਕ ਸਕੱਤਰ, ਸ. ਹਰਵਿੰਦਰ ਸਿੰਘ ਸੋਨੂੰ ਸੰਯੁਕਤ ਸਕੱਤਰ, ਸ. ਹਰਜਿੰਦਰ ਸਿੰਘ ਧਮੀਜਾ ਚੈਅਰਮੈਨ, ਸ. ਗੁਰਮੀਤ ਸਿੰਘ ਧਮੀਜਾ ਸੀਨੀਅਰ ਵਾਇਸ ਚੇਅਰਮੈਨ, ਸ. ਹਰਜਿੰਦਰ ਸਿੰਘ ਬਜਾਜ ਕੈਸ਼ੀਅਰ, ਸ. ਸੁਰਜੀਤ ਸਿੰਘ ਸੋਨੂੰ ਜੋਇੰਟ ਕੈਸ਼ੀਅਰ, ਸ. ਰਣਜੀਤ ਸਿੰਘ ਪ੍ਰਧਾਨ ਕੀਰਤਨੀ ਜਥਾ ਸਹਾਇਕ ਕੈਸ਼ੀਅਰ, ਅੰਮਿ੍ਰਤਪਾਲ ਸਿੰਘ, ਸ. ਸੁਰਜੀਤ ਸਿੰਘ ਐਡੀਟਰ, ਹਰੀਸ਼ ਬੁਧਰਾਜਾ ਮੁੱਖ ਸਲਾਹਕਾਰ, ਮਨਦੀਪ ਅਰੋੜਾ ਸਲਾਹਕਾਰ, ਕਮਲ ਨਰੂਲਾ, ਗੁਰਚਨ ਸਿੰਘ ਬਜਾਜ, ਵਿੱਕੀ ਬਜਾਜ, ਗੌਰਵ ਨਰੂਲਾ, ਹਰਭਜਨ ਸਿੰਘ ਧਿੰਗੜਾ, ਗੁਰਸੇਵਕ ਸਿੰਘ, ਦੀਪਕ ਨਾਗਪਾਲ, ਜਸਵਿੰਦਰ ਕੁਮਾਰ ਸਚਦੇਵਾ, ਬਲਵਿੰਦਰ ਸਿੰਘ, ਗੁਰਿੰਦਰ ਕੁਮਾਰ ਧਮੀਜਾ ਆਦਿ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਚੁਣੇ ਗਏ। ਇਸ ਤਰ੍ਹਾਂ ਮੀਟਿੰਗ ਦੀ ਸਮਾਪਤੀ ਹੋਈ।