Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਗੜ੍ਹਾ ਵਿਖੇ ਪ੍ਰਾਇਮਰੀ ਸਿਹਤ ਕੇਂਦਰ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਲੱਗਾ

ਜਲੰਧਰ, (ਸੰਜੇ ਸ਼ਰਮਾ)-ਗੜ੍ਹਾ ਵਿਖੇ ਲਗਾਤਾਰ ਕਈ ਦਿਨਾਂ ਤੋਂ ਧਰਨਾ ਲੱਗ ਰਿਹਾ ਹੈ ਪਰ ਅੱਜ ਸਵੇਰੇ ਪ੍ਰਸ਼ਾਸਨ ਜਦੋਂ ਪੁਲਿਸ ਬਲ ਨਾਲ ਪ੍ਰਾਇਮਰੀ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ’ਚ ਤਬਦੀਲ ਕਰਨ ਲਈ ਆਏ। ਉਸ ਸਮੇਂ ਇਲਾਕਾ ਵਾਸੀਆਂ ਨੇ ਜਮ ਕੇ ਰੋਸ਼ ਕੀਤਾ। ਇਲਾਕਾ ਕੌਂਸਲਰ ਪ੍ਰਭ ਦਿਆਲ ਭਗਤ ਨੇ ਕਿਹਾ ਕਿ ਸਰਕਾਰ ਨੂੰ ਅਸੀਂ ਕਹਿ ਚੁੱਕੇ ਹਾਂ ਕਿ ਮੁਹੱਲਾ ਕਲੀਨਿਕ ਕੇਂਦਰ ਨੂੰ ਨਾ ਬਣਾਓ। ਇਸ ਵਿਚ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ ਉਸ ਨਾਲ ਇਲਾਕਾ ਵਾਸੀ ਖੁਸ਼ ਹਨ। ਮੁਹੱਲਾ ਕਲੀਨਿਕ ਖੋਲ੍ਹਣ ਲਈ ਹੋਰ ਵੀ ਬਹੁਤ ਜਗ੍ਹਾ ਹੈ। ਉਥੇ ਨਵੀਂ ਇਮਾਰਤ ਬਣਾ ਲਈ ਜਾਵੇ। ਇਸ ਸੇਵਾਂ ਕੇਂਦਰ ਨੂੰ ਕੋਵਿਡ ਦੌਰਾਨ ਦੂਰੋਂ-ਦੂਰੋਂ ਲੋਕ ਕਰੋਨਾ ਵੈਕਸਿਨ ਲਗਾਉਣ ਆਉਦੇ ਰਹੇ ਹਨ। ਪ੍ਰਸ਼ਾਸਨ ਨੇ ਆਪਣੀ ਮਰਜੀ ਨਾਲ ਡਾਕਟਰ ਦੀ ਡਿੳੂਟੀ ਵੀ ਹਟਾ ਦਿੱਤੀ ਹੈ। ਇਸ ਤਰ੍ਹਾਂ ਕਰਕੇ ਪ੍ਰਸ਼ਾਸਨ ਸਾਬਤ ਕੀ ਕਰਨਾ ਚਾਹੁੰਦੀ ਹੈ। ਜੇਕਰ ਸਰਕਾਰ ਨੇ ਲੋਕਾਂ ਦੇ ਭਲਾਈ ਲਈ ਗਰਾਂਟ ਲਗਾਉਣੇ ਹਨ। ਉਸ ਦਾ ਇਸਤੇਮਾਲ ਕਨਿਆ ਵਾਲੀ ’ਚ ਸਰਕਾਰੀ ਆਯੂਰਵੈਦੀਕ ਸੈਂਟਰ ਹੈ। ਉਥੇ ਜਗ੍ਹਾ ਵੀ ਕਾਫੀ ਹੈ ਉਥੇ ਸ਼ੁਰੂ ਕਰ ਦਿਓ। ਕਨਿਆ ਵਾਲੀ ਦੇ ਲੋਕਾਂ ਨੂੰ ਉਸ ਦਾ ਲਾਹਾ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦੀ ਹੈ। ਇਹ ਧਰਨਾ ਅਣਮਿੱਥੇ ਸਮੇਂ ਲਈ ਲਗਾਏ ਜਾਣਗੇ। ਇਸ ਮੌਕੇ ’ਤੇ ਅਮਰਜੀਤ ਅਮਰੀ ਨੇ ਕਿਹਾ ਕਿ ਸਰਕਾਰ ਲਤੀਫਪੁਰੇ ’ਚ ਆਪਣੀ ਮਰਜੀ ਨਾਲ ਲੋਕਾਂ ਦੇ ਮਕਾਨ ਢਾਹ ਦਿੱਤੇ। ਇਸ ਤਰ੍ਹਾਂ ਕਰਕੇ ਮਾਨ ਸਰਕਾਰ ਫੇਲਿਅਰ ਸਰਕਾਰ ਮੰਨੀ ਜਾ ਰਹੀ ਹੈ। ਪੰਜਾਬ ਵਿਚ ਦੇਖਿਆ ਜਾ ਸਕਦਾ ਹੈ ਕਿ ਜਗ੍ਹਾ-ਜਗ੍ਹਾ ਧਰਨੇ ਲੱਗੇ ਹਨ। ਇਥੇ ਮੁਹੱਲਾ ਕਲਿਨਿਕ ਨਹੀਂ ਬਣਨਾ ਚਾਹੀਦਾ ਹੈ। ਇਸ ਮੌਕੇ ’ਤੇ ਰਾਮ �ਿਸ਼ਨ, ਅਮਰਜੀਤ ਸਿੰਘ ਅਮਰੀ ਨੇਤਾ, ਸੁਨੀਤਾ ਚੂੰਗ, ਡਾਕਟਰ ਅਮਰਿੰਦਰ ਸਿੰਘ, ਬੀਜੇਪੀ ਨੇਤਾ, ਸ਼ਾਮ ਦਿਆਲ ਭਗਤ, ਸੰਨੀ ਭਗਤ, ਕਮਲਾ ਕਾਲਾ, ਸੁਧੀਰ ਕਪੂਰ ਆਦਿ ਮਹੁੱਲਾ ਵਾਸੀ ਰੋਸ਼ ਕਰਦੇ ਨਜਰ ਆਏ।