Business Khas

Latest news
ਇੰਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ भाजपा जालंधर शहरी ने नॉर्थ एवं केंद्रीय विधानसभा क्षेत्रों के नए मंडल अध्यक्षों की घोषणा की देवी सहाय सनातन धर्म सीनियर सेकेंडरी स्कूल, इंडस्ट्रियल एरिया में पौधारोपण कार्यक्रम आयोजित ਨਸ਼ੇ ਦੇ ਖ਼ਿਲਾਫ਼ ਅੰਤਿਮ ਅਤੇ ਫ਼ੈਸਲਾਕੁੰਨ ਲੜਾਈ ਲੜ ਰਿਹਾ ਪੰਜਾਬ-ਭਗਵੰਤ ਸਿੰਘ ਮਾਨ अंतरराष्ट्रीय एथलीट गुरिंदर बीर सिंह का आदमपुर एयरपोर्ट पर हुआ स्वागत ਜਲੰਧਰ ‘ਚ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 1.5 ਲੱਖ ਕੈਸ਼ ਤੇ 6 ਤੋਲੇ ਸੋਨਾ ਚੋਰੀ ਟੀਮ ਇੰਡੀਆ ਨੇ ਫਿਰ ਜਿੱਤਿਆ ਗੋਲਡ ਮੈਡਲ ਪੈਟਰੋਲ 5 ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ ਰਾਜਾ ਵੜਿੰਗ ਨੇ ਚੰਨੀ ਤੇ ਰੰਧਾਵਾ ਲਈ ਕੀਤੀ ਅਰਦਾਸ ਡਰੱਗ ਸਮੱਗਲਰ ਨਵਪ੍ਰੀਤ ਨੂੰ ਤੁਰਕੀ ਤੋਂ ਲਿਆਂਦਾ ਗਿਆ ਭਾਰਤ
You are currently viewing ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਦਾ ਇਤਿਹਾਸ ਸਕੂਲ ਵਿੱਚ ਪੜਾਉਣ ਲਈ ਹਿੰਦੂ ਸੰਸਥਾਵਾਂ ਦੇ ਰਹੀਆਂ ਹਨ ਭਰਪੂਰ ਸਹਿਯੋਗ,ਸਿੱਖ ਤਾਲਮੇਲ ਕਮੇਟੀ

ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਦਾ ਇਤਿਹਾਸ ਸਕੂਲ ਵਿੱਚ ਪੜਾਉਣ ਲਈ ਹਿੰਦੂ ਸੰਸਥਾਵਾਂ ਦੇ ਰਹੀਆਂ ਹਨ ਭਰਪੂਰ ਸਹਿਯੋਗ,ਸਿੱਖ ਤਾਲਮੇਲ ਕਮੇਟੀ

ਜਲੰਧਰ, (ਸੰਜੇ ਸ਼ਰਮਾ)-ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹੀਦੀ ਪੰਦੜਵਾੜੇ ਦੌਰਾਨ ਜਲੰਧਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਬੇਨਤੀ ਪੱਤਰ ਦੇ ਕੇ ਦਸ਼ਮੇਸ਼ ਪਿਤਾ ਜੀ ਦੇ ਲਖਤੇਜਿਗਰ ਚਾਰ ਸਾਹਿਬਜ਼ਾਦਿਆਂ,ਮਾਤਾ ਗੁਜਰ ਕੌਰ ਤੇ ਮਹਾਨ ਗੁਰਸਿੱਖਾਂ ਦਾ ਲਾਸਾਨੀ ਅਤੇ ਵੈਰਾਗਮਈ ਇਤਿਹਾਸ ਸਕੂਲੀ ਬੱਚਿਆਂ ਨੂੰ ਦੱਸਣ ਦੀ ਜੋ ਮੁਹਿਮ ਸ਼ੁਰੂ ਕੀਤੀ ਉਸ ਦਾ ਸ਼ਹਿਰ ਦਿਆਂ ਸਕੂਲਾਂ ਮੈਨੇਜਮੈਂਟਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ਵੱਖ-ਵੱਖ ਅਧਿਆਪਕਾਂ ਦੀਆਂ ਡਿਊਟੀਆਂ ਬੱਚਿਆਂ ਨੂੰ ਲਾਸਾਨੀ ਇਤਿਹਾਸ ਪੜਾਉਣ ਲਈ ਲਾਈਆਂ ਜਾ ਰਹੀਆਂ ਹਨ ਇਸ ਕੰਮ ਵਿੱਚ ਹਿੰਦੂ ਸੰਸਥਾਵਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦਾ ਸ਼ਾਨਦਾਰ ਸਵਾਗਤ ਕਰ ਰਹੀਆਂ ਹੈ ਅਤੇ ਇਸ ਮੁਹਿੰਮ ਨੂੰ ਸਮੇਂ ਦੀ ਲੋੜ ਦੱਸਿਆ ਹੈ ਅਤੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾ ਕੇ ਜਿੱਥੇ ਅਸੀਂ ਆਪਣਾ ਫਰਜ਼ ਪੂਰਾ ਕਰਾਂਗੇ ਉਥੇ ਬੱਚੇ ਆਪਣੇ ਵਿਰਸੇ ਤੋਂ ਜਾਣੂ ਹੋਣਗੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਪ੍ਰਭਜੋਤ ਸਿੰਘ ਖਾਲਸਾ,ਅਮਨਦੀਪ ਸਿੰਘ ਬੱਗਾ ਨੇ ਇਸ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਹ ਹਫਤਾ ਇਹ ਮੁਹਿੰਮ ਜਾਰੀ ਰਹੇਗੀ ਅਸੀਂ ਇਸ ਲਾਸਾਨੀ ਕੁਰਬਾਨੀ ਬਾਰੇ ਹਰ ਪੰਜਾਬੀ ਬੱਚੇ ਤੱਕ ਇਹ ਇਤਿਹਾਸ ਪਹੁੰਚਾਉਣਾ ਚਾਹੁੰਦੇ ਹਾਂ ਇਸੇ ਸੰਬੰਧ ਵਿੱਚ ਪਾਰਵਤੀ ਜੈਨ ਕੋ.ਐਜੂਕੇਸ਼ਨ.ਸੀਨੀਅਰ ਸਕੂਲ ਦੇ ਪ੍ਰਬੰਧਕਾ ਨੂੰ ਮਿਲ ਕੇ ਬੇਨਤੀ ਕੀਤੀ ਗਈ ਜਿਸ ਦਾ ਉਹਨਾਂ ਵੱਲੋਂ ਭਰਪੂਰ ਸਮਰਥਨ ਮਿਲਿਆ।