Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਜਲਦਬਾਜ਼ੀ ਦੀ ਦੌੜ ‘ਚ ਅਲੋਪ ਹੁੰਦੇ ਜਾ ਰਹੇ ਨੇ ਤੂੜੀ ਵਾਲੇ ਮੂਸਲ

ਜਲੰਧਰ, (ਵਿਸ਼ਾਲ)-ਕਿਸਾਨਾਂ ਵੱਲੋਂ ਕਣਕ ਦੀ ਵਾਢੀ ਮੁਕੰਮਲ ਕਰਨ ਤੋਂ ਬਾਅਦ ਪਸ਼ੂ ਪਾਲਕਾਂ ਵਿੱਚ ਵੀ ਆਪਣੇ ਪਸ਼ੂਆਂ ਦੇ ਸੁੱਕੇ ਚਾਰੇ ਤੂੜੀ ਦੀ ਸਾਂਭ-ਸੰਭਾਲ ਲਈ ਚਿੰਤਾ ਵੱਧ ਜਾਂਦੀ ਹੈ। ਜਿੱਥੇ ਪਿਛਲੇ ਸਮਿਆਂ ਵਿੱਚ ਕਿਸਾਨ ਅਤੇ ਪਸ਼ੂ ਪਾਲਕ ਤੂੜੀ ਨੂੰ ਸੰਭਾਲਣ ਲਈ ਕੂਪ (ਮੂਸਲ) ਆਦਿ ਬੰਨ੍ਹਦੇ ਸਨ। ਉਥੇ ਅੱਜ ਦੇ ਮਸ਼ੀਨੀ ਯੁੱਗ ਦੌਰਾਨ ਜ਼ਿਆਦਾਤਰ ਪਸ਼ੂ ਪਾਲਕ ਲੇਬਰ ਦੀ ਘਾਟ ਅਤੇ ਖਰਚਾ ਜ਼ਿਆਦਾ ਹੋਣ ਕਾਰਨ ਤੂੜੀ ਨੂੰ ਸ਼ੈੱਡਾਂ ਜਾਂ ਤਰਪਾਲਾਂ ਆਦਿ ਨਾਲ ਤੂੜੀ ਨੂੰ ਸੰਭਾਲਣ ਵਿਚ ਲੱਗੇ ਹੋਏ ਹਨ। ਇਸ ਮੌਕੇ ਕਿਸਾਨ ਮਨਦੀਪ ਸਿੰਘ, ਕੁਲਵੰਤ ਸਿੰਘ, ਪਰਮਿੰਦਰ ਸਿੰਘ ਿਢਲੋਂ ਆਦਿ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਪਣੇ ਪਸ਼ੂਆਂ ਦੀ ਤੂੜੀ ਨੂੰ ਸੰਭਾਲਣ ਲਈ ਕਣਕ ਦੇ ਨਾੜ ਤੇ ਕਾਹੀ ਨਾਲ ਮੂਸਲ (ਕੁੱਪ) ਤਿਆਰ ਕਰਦੇ ਸਨ ਅਤੇ ਮੂਸਲ ਤਿਆਰ ਕਰਨ ਲਈ ਕਣਕ ਦੀ ਕਟਾਈ ਤੋਂ ਪਹਿਲਾਂ ਪਰਾਲੀ ਦੇ ਬੇੜ ਤਿਆਰ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਮੂਸਲ ਤਿਆਰ ਕਰਨ ਲਈ ਪੁਰਾਣੀਆਂ ਮੰਜੀਆਂ ਦਾ ਵਾਣ ਜਾ ਛੇਬਿਆਂ ਨਾਲ ਮੂਸਲ ਬਣਾਉਣ ਵਾਲੇ ਕਾਰੀਗਰਾਂ ਵੱਲੋਂ ਮੂਸਲ ਤਿਆਰ ਕੀਤੇ ਜਾਂਦੇ ਸਨ। ਉਨਾਂ੍ਹ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਮੂਸਲ ਬਣਾਉਣ ਵਾਲੇ ਕਾਰੀਗਰਾਂ ਦੇ ਕਈ-ਕਈ ਚੱਕਰ ਮਾਰਨ ਤੋਂ ਬਾਅਦ ਮੂਸਲ ਤਿਆਰ ਕੀਤੇ ਜਾਂਦੇ ਸਨ ਅਤੇ ਮੂਸਲ ਬਣਾਉਣ ਵਾਲੇ ਕਾਰੀਗਰਾਂ ਵੱਲੋਂ ਦੋ ਤੋਂ ਚਾਰ ਏਕੜ ਦੀ ਤੂੜੀ ਦੀ ਸਾਂਭ-ਸੰਭਾਲ ਲਈ ਮੂਸਲ ਪਿਆਰ ਕਰਕੇ ਮੂਸਲ ਦੇ ਉਪਰ ਸੁੰਦਰਤਾ ਲਈ ਬੋਦੀ ਵੀ ਤਿਆਰ ਕੀਤੀ ਜਾਂਦੀ ਸੀ ਜੋ ਦੂਰ ਦੂਰ ਤੋਂ ਮੂਸਲ ਨੂੰ ਖਿੱਚ ਦਾ ਕੇਂਦਰ ਬਣਾਉਣਦੀ ਸੀ। ਉਨਾਂ੍ਹ ਦੱਸਿਆ ਕਿ ਹੁਣ ਬਦਲੇ ਜ਼ਮਾਨੇ ਦੌਰਾਨ ਮੂਸਲ ਬਣਾਉਣ ਵਾਲੇ ਕਾਰੀਗਰਾਂ ਦੀ ਘਾਟ ਕਾਰਨ ਅਤੇ ਦੋ ਏਕੜ ਦੀ ਤੂੜੀ ਬੰਨ੍ਹਣ ਵਾਲੀ ਲੇਬਰ 4000 ਰੁਪਏ ਜ਼ਿਆਦਾ ਹੋਣ ਕਾਰਨ ਪਸ਼ੂ ਪਾਲਕ ਤੂੜੀ ਮੂਸਲ ਵਿਚ ਬੰਨਣ ਦੀ ਬਿਜਾਏ ਆਪਣੇ ਘਰਾਂ ਵਿੱਚ ਬਣਾਏ ਸ਼ੈੱਡ ਤੇ ਤਰਪਾਲਾਂ ਨਾਲ ਢੱਕ ਰਹੇ ਹਨ ਅਤੇ ਲੋਕ ਜਲਦਬਾਜ਼ੀ ਦੀ ਦੌਰ ਵਿੱਚ ਮੂਸਲ ਬਣਾਉਣ ਤੋਂ ਕਿਨਾਰਾ ਕਰਦੇ ਜਾ ਰਹੇ ਹਨ। ਉਸ ਨੇ ਦੱਸਿਆ ਕਿ ਚਾਰ ਏਕੜ ਤੂੜੀ ਨੂੰ ਸੰਭਾਲਣ ਲਈ ਮੋਮੀ ਤਰਪਾਲ ਅਤੇ ਪਲਾਸਟਿਕ ਦੀਆਂ ਰੱਸੀਆਂ ਨਾਲ ਢੱਕਣ ਲਈ ਰੱਸੀ ਦਾ ਜਾਲ ਖਰੀਦਣ ‘ਤੇ ਕਰੀਬ 2500 ਰੁਪਏ ਖਰਚ ਕਰਦੇ ਹਨ। ਉਸ ਨੇ ਦੱਸਿਆ ਕਿ ਉਹ ਮੋਮੀ ਤਰਪਾਲਾਂ ਨੂੰ ਪਲਾਸਟਿਕ ਦੀਆਂ ਰੱਸੀਆਂ ਅਤੇ ਲੱਕੜ ਆਦਿ ਨਾਲ ਜਾਲਾਂ ਨਾਲ ਬੰਨ੍ਹ ਕੇ ਪਰਾਲੀ ਨੂੰ ਸੰਭਾਲ ਰਹੇ ਹੈ। ਉਨਾਂ੍ਹ ਦੱਸਿਆ ਕਿ ਇਸ ਵਾਰ ਜ਼ਿਆਦਾਤਰ ਕਿਸਾਨ ਪਸ਼ੂਆਂ ਦੀ ਪਰਾਲੀ ਨੂੰ ਢੱਕਣ ਲਈ ਸ਼ੈਡਾਂ ਤੇ ਮੋਮੀ ਤਰਪਾਲ ਦੀ ਵਰਤੋਂ ਕਰ ਰਹੇ ਹਨ ਜਦ ਕਿ ਕੁੱਝ ਲੋਕ ਜੋ ਪੱਕੇ ਸੈਡ ਬਣਾਉਣ ਤੋਂ ਅਸਮਰਥ ਹਨ ਉਨਾਂ੍ਹ ਵਲੋਂ ਅਜੇ ਵੀ ਤੂੜੀ ਦੀ ਸਾਂਭ-ਸੰਭਾਲ ਮੂਸਲ ਵਿਚ ਬੰਨ ਕੇ ਕੀਤੀ ਜਾ ਰਹੀ ਹੈ।