
ਜਲੰਧਰ, (ਬਿੳੂਰੋ)-ਪੰਜਾਬ ਦੇ ਸਹਿਕਾਰੀ ਬੈਂਕਾਂ ਵੱਲੋਂ ਸਟੇਟ ਪੱਧਰ ’ਤੇ 75ਵਾਂ ਗਣਤੰਤਰ ਦਿਵਸ ਜਲੰਧਰ ਸੈਂਟਰਲ ਕੋਆਪਰੇਟਿਵ ਮੁੱਖ ਦਫਤਰ ਜਲੰਧਰ ਵਿਖੇ ਮਨਾਇਆ ਗਿਆ। ਜਿਸ ਵਿਚ ਦਵਿੰਦਰ ਸਿੰਘ ਆਈਏਐਸ, ਪ੍ਰਬੰਧ ਨਿਰਦੇਸ਼ਕ, ਪੰਜਾਬ ਸਟੇਟ ਕੋਆਪਰੇਟਿਵ ਬੈਂਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਗਣਤੰਤਰ ਦਿਵਸ ਮੌਕੇ ਝੰਡਾ ਫਹਿਰਾਉਣ ਦੀ ਰਸ ਮੁੱਖ ਮਹਿਮਾਨ ਵੱਲੋਂ ਕੀਤੀ ਗਈ ਅਤੇ ਗਾਰਡ ਵੱਲੋਂ ਸਲਾਮੀ ਦਿੱਤੀ ਗਈ। ਇਸ ਉਪਰੰਤ ਸਮਾਗ ਵਿਚ ਮੌਜੂਦ ਸਾਰੇ ਮਹਿਮਾਨਾਂ ਵੱਲੋਂ ਰਾਸ਼ਟਰੀ ਗਾਨ ਗਾਇਆ ਗਿਆ। ਸਮਾਗਮ ਵਿਚ ਪੰਜਾਬ ਭਰ ਤੋਂ ਸਹਿਕਾਰੀ ਬੈਂਕਾਂ ਦੇ ਪ੍ਰਬੰਧ ਨਿਰਦੇਸ਼ਕ ਜਿਲ੍ਹਾਂ ਮੈਨੇਜਰ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਬੈਂਕ ਮੁਲਾਜ਼ਮਾਂ ਵੱਲੋਂ ਦੇਸ ਭਗਤੀ ਦੇ ਗੀਤ, ਨਾਚ ਪੇਸ਼ ਕੀਤੇ ਗਏ ਅਤੇ ਸਕੂਲੀ ਬੱਚਿਆਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੰਜਾਬ ਸਹਿਕਾਰੀ ਬੈਂਕਾਂ ਵੱਲੋਂ ਦੇਸ਼ ਦੀ ਤਰੱਕੀ ਵਿਚ ਪਾਏ ਗਏ ਯੋਗਦਾਨ ਬਾਰੇ ਦੱਸਿਆ ਅਤੇ ਹਾਜਰ ਸਹਿਕਾਰੀ ਬੈਂਕ ਦੇ ਅਧਿਕਾਰੀਆਂ ਨੂੰ ਬੈਂਕ ਦੀਆਂ ਵੱਖ-ਵੱਖ ਸਕੀਮਾ ਰਾਹੀਂ ਹੋਰ ਪ੍ਰਚਾਰ ਅਤੇ ਪ੍ਰਸਾਰ ਕਰਨ ਬਾਰੇ ਉਤਸ਼ਾਹ ਕੀਤਾ। ਉਨ੍ਹਾਂ ਵੱਲੋਂ ਖਾਸ ਕਰਕੇ ਐਸਟੀਐਨਏ ਅਤੇ ਜੇਐਲਜੀ ਸਕੀਮਾਂ ਰਾਹੀਂ ਗੈਰ ਜਰਾਇਤੀ ਧੰਦਿਆ ਲਈ ਵੱਧ ਤੋਂ ਵੱਧ ਲਾਭਕਾਰੀਆਂ ਤੱਕ ਪਹੁਚ ਕਰਨ ਲਈ ਕਿਹਾ ਗਿਆ। ਸਹਿਕਾਰੀ ਅਦਾਰਿਆਂ ਦੇ ਕੇਂਦਰ ਸਰਕਾਰ ਦੇ ਪੱਧਰ ਤੇ ਵੱਧਦੇ ਹੋਏ ਪ੍ਰਭਾਵ ਬਾਰੇ ਦੱਸਦਿਆਂ ਪੰਜਾਬ ਵਿਚ ਵੀ ਅਲਗ-ਅਲਗ ਸਹਿਕਾਰੀ ਅਦਾਰਿਆ ਨੂੰ ਇਕੱਠੇ ਹੋ ਕੇ ਸਮਾਜ ਦੀ ਭਲਾਈ ਵਾਸਤੇ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਵਾਸਤੇ ਸਲਾਹ ਦਿੱਤੀ। ਇਸ ਮੰਤਵ ਲਈ ਫੀਲਡ ਵਿਚ ਸਹਿਕਾਰੀ ਸਕੀਮਾ ਦੇ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਉਣ ਲਈ ਕਿਹਾ ਗਿਆ। ਇਸ ਸਮਾਗਮ ਦੌਰਾਨ ਬੈਂਕ ਦੇ ਜਿਨ੍ਹਾਂ ਮੁਲਾਜਮਾਂ ਵੱਲੋਂ ਵਪਾਰ ਵਧਾਉਣ ਵਿਚ ਯੋਗਦਾਨ ਪਾਇਆ ਗਿਆ ਅਤੇ ਵੱਖ-ਵੱਖ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਉਨ੍ਹਾਂ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।
