Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਜਲੰਧਰ : ਨਸ਼ੇ ‘ਚ ਟੱਲੀ ਡਾਕਟਰ ਨੇ ਕੱਪੜਾ ਵੇਚਣ ਵਾਲੇ ਦੇ ਰੇਹੜੀ ‘ਤੇ ਕੀਤਾ ਪਿਸ਼ਾਬ

ESI ਹਸਪਤਾਲ ਦੇ ਡਾਕਟਰ ਨੇ ਸ਼ਰਾਬ ਪੀ ਕੇ ਕੱਪੜਾ ਵੇਚਣ ਵਾਲੇ ਦੇ ਕੱਪੜਿਆਂ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਰੇਹੜੀ ਵਾਲੇ ਨੇ ਇਸ ਦਾ ਵਿਰੋਧ ਕੀਤਾ ਤਾਂ ਡਾਕਟਰ ਨੇ ਉਸ ਨੂੰ ਥੱਪੜ ਮਾਰੇ । ਉਸ ਦੇ ਨਾਲ ਇੱਕ ਹੋਰ ਡਾਕਟਰ ਵੀ ਸੀ ਅਤੇ ਉਹ ਵੀ ਸ਼ਰਾਬੀ ਸੀ। ਜਦੋਂ ਉਕਤ ਵਿਅਕਤੀ ਨੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਬੁਲਾਇਆ ਤਾਂ ਉਹ ਉਨ੍ਹਾਂ ਨਾਲ ਵੀ ਬਹਿਸ ਕਰਨ ਲੱਗਾ। ਬਾਅਦ ‘ਚ ਡਾਕਟਰ ਤੋਂ ਤੰਗ ਆ ਕੇ ਦੁਕਾਨਦਾਰਾਂ ਨੇ ਪੁਲਿਸ ਨੂੰ ਬੁਲਾ ਲਿਆ। ਪੁਲਿਸ ਪਹਿਲਾਂ ਡਾਕਟਰ ਨੂੰ ਕਾਰ ਵਿੱਚ ਈਐਸਆਈਸੀ ਹਸਪਤਾਲ ਲੈ ਗਈ ਅਤੇ ਫਿਰ ਉਸ ਨੂੰ ਘਰ ਛੱਡ ਗਈ।ਪੀੜਤ ਅਰੁਣ ਸਹਿਗਲ ਨੇ ਦੱਸਿਆ ਕਿ ਡਾਕਟਰ ਨਸ਼ੇ ਵਿੱਚ ਟੱਲੀ ਸੀ ਅਤੇ ਉਸ ਦੀ ਰੇਹੜੀ ਨੇੜੇ ਪਿਸ਼ਾਬ ਕਰਨ ਲੱਗਾ। ਉਸ ਨੇ ਡਾਕਟਰ ਦੀ ਮਿੰਨਤ ਕੀਤੀ ਕਿ ਇਹੀ ਉਸ ਦੀ ਰੋਜ਼ੀ-ਰੋਟੀ ਹੈ। ਇੱਥੇ ਪਿਸ਼ਾਬ ਨਾ ਕਰੋ। ਇਸ ਦੌਰਾਨ ਗੁੱਸੇ ‘ਚ ਆਏ ਅਤੇ ਨਸ਼ੇ ‘ਚ ਧੁੱਤ ਡਾਕਟਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਦੂਜੇ ਪਾਸੇ ਈਐਸਆਈ ਹਸਪਤਾਲ ਦੀ ਐਸਐਮਓ ਕੁਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ‘ਤੇ ਉਹ ਇਸ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ। ਡਾਕਟਰ ਦੇ ਮੈਡੀਕਲ ਟੈਸਟ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਆਈ ਤਾਂ ਮੈਡੀਕਲ ਵੀ ਕਰਵਾਇਆ ਜਾਵੇਗਾ