Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित

ਜੂਨ 1984 ਨੂੰ ਦਰਬਾਰ ਸਾਹਿਬ ਸਮੂਹ ਵਿਚ ਸ਼ਹੀਦ ਹੋਏ ਭੁਜੰਗੀ,ਸਿੰਘ,ਸਿੰਘਣੀਅਾ ,ਦੀ ਯਾਦ ਵਿਚ ਚਾਰ ਜੂਨ ਨੂੰ ਮਾਰਚ ਜਲੰਧਰ ਵਿੱਚ

ਜਲੰਧਰ,(ਸੰਜੇ ਸ਼ਰਮਾ)-ਅੱਜ ਤੋਂ ਤਕਰੀਬਨ 39 ਸਾਲ ਪਹਿਲਾਂ ਸੂਬੇ ਦੀ ਜ਼ਾਲਮ ਸਰਕਾਰ ਸਿੱਖ ਕੌਮ ਦੇ ਸਰਬ ਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਉਤੇ ਕੀਤੇ ਫੌਜੀ ਹਮਲੇ ਜਿਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀਆਂ ਤੋਂ ਇਲਾਵਾ ਹਜ਼ਾਰਾ ਦੀ ਤਦਾਰ ਵਿਚ ਸ਼ਹੀਦ ਹੋਏ ਭੁਜੰਗੀਆਂ ਸਿੰਘਾਂ,ਸਿੰਘਣੀਆਂ ਦੀ ਪਵਿੱਤਰ ਯਾਦ ਵਿੱਚ ਜਲੰਧਰ ਸ਼ਹਿਰ ਦੀ ਸਿਰਮੌਰ ਸੰਸਥਾ ਸਿੱਖ ਤਾਲਮੇਲ ਕਮੇਟੀ,ਅਤੇ ਸਹਿਯੋਗੀ ਸੰਸਥਾਵਾਂ ਆਗਾਜ਼ ਟੀਮ,ਆਲ ਇੰਡੀਆ ਹਿਊਮਨ ਰਾਈਟਸ ਸਿੰਘ ਸਭਾਵਾਂ,ਅਕਾਲੀ ਦਲ ਅੰਮ੍ਰਿਤਸਰ,ਭਾਈ ਘਨਈਆ ਸੇਵਕ ਦਲ, ਵੱਲੋਂ ਰੋਸ ਮਾਰਚ 4 ਜੂਨ ਸ਼ਾਮ 4 ਵਜੇ ਗੁਰਦੁਆਰਾ ਰਾਮਗੜੀਆ ਪਟੇਲ ਚੌਂਕ ਤੋਂ ਆਰੰਭ ਹੋ ਕੇ ਬਸਤੀ ਅੱਡਾ, ਅਲੀ ਮੁਹੱਲਾ,ਬਾਲਮੀਕ ਚੌਂਕ (ਜੌਤੀ ਚੌਂਕ),ਅੰਬੇਦਕਰ ਚੌਕ (ਨਕੋਦਰ ਚੌਕ), ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਕ ਸਮਾਪਤ ਹੋਵੇਗਾ | ਇਹ ਮਾਰਚ ਪੂਰਨ ਰੂਪ ਵਿਚ ਸ਼ਾਂਤਮਈ ਹੋਵੇਗਾ ਅਤੇ ਸੰਗਤਾਂ ਵਾਹਿਗੁਰੂ ਨਾਮ ਦਾ ਸਿਮਰਨ ਕਰਨਗੀਆਂ । ਿੲਸ ਵਿੱਚ ਜਲੰਧਰ ਸ਼ਹਿਰ ਤੋ ਇਲਾਵਾ ਆਲੇ-ਦੁਆਲੇ ਦੇ ਇਲਾਕੇ ਦੀਆਂ ਸੰਗਤਾਂ ਹਿੱਸਾ ਲੈਣਗੀਆਂ । ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਸਹਿਯੋਗੀ ਸੰਸਥਾਵਾਂ ਦੇ ਆਗੂ ਪਰਮਪ੍ਰੀਤ ਸਿੰਘ ਵਿੱਟੀ,ਰਣਜੀਤ ਸਿੰਘ ਗੋਲਡੀ,ਮੁਖਜੀਤ ਸਿੰਘ ਡਰੋਲੀ ਮਨਜੀਤ ਸਿੰਘ ਰੇਰੂ, ਰਾਜਿੰਦਰ ਸਿੰਘ ਮਿਗਲਾਣੀ ਸਤਪਾਲ ਸਿੰਘ ਸਿਦਕੀ ਤੇ ਹਰਜੋਤ ਸਿੰਘ ਲੱਕੀ ਨੇ ਦੱਸਿਆ ਕੀ ਅਸੀਂ ਪਿਛਲੇ ਕਈ ਸਾਲਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਤੇ ਜਨਰਲ ਸੁਬੇਗ ਸਿੰਘ ਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਜੂਨ ਮਹੀਨੇ ਦੇ ਪਹਿਲੇ ਹਫਤੇ ਸਮਾਗਮ ਕਰਦੇ ਹਾਂ ਅਤੇ ਸਮੁੱਚੇ ਸ਼ਹੀਦਾਂ ਦੀ ਮਾਨਮਤੀ ਸ਼ਹਾਦਤ ਨੂੰ ਸਿਜਦਾ ਕਰਦੇ ਹਾਂ ਇਹ ਸ਼ਹੀਦ ਸਦਾ ਲਈ ਸਿੱਖ ਕੋਮ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿਣਗੇ ਅਸੀਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕੀ ਉਹ ਜਾਤ ਪਾਤ ਧਰਮ ਤੋਂ ਉਪਰ ਉਠਕੇ ਵੱਡੀ ਗਿਣਤੀ ਵਿਚ ਬੀਬੀਆਂ ਬੱਚੇ ਤੇ ਹਰ ਉਮਰ ਦੇ ਆਦਮੀ ਸ਼ਾਮਲ ਹੋਈਏ ਤੇ ਸਮੁੱਚੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਈਏ ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਸੋਢੀ ਕੁਲਵਿੰਦਰ ਸਿੰਘ ਪ੍ਰਭਜੀਤ ਸਿੰਘ ਬੇਦੀ ਹਰਪਾਲ ਸਿੰਘ ਪਾਲੀ ਚੱਢਾ ਗੁਰਦੀਪ ਸਿੰਘ ਲੱਕੀ ਪ੍ਰਭਜੋਤ ਸਿੰਘ ਖਾਲਸਾ ਅਮਨਦੀਪ ਸਿੰਘ ਬੱਗਾ ਤਜਿੰਦਰ ਸਿੰਘ ਸੰਤ ਨਗਰ ਬਲਦੇਵ ਸਿੰਘ ਸੰਤ ਨਗਰ ਅਰਵਿੰਦਰ ਸਿੰਘ ਬੱਬਲੂ ਪਲਵਿੰਦਰ ਸਿੰਘ ਲਖਬੀਰ ਸਿੰਘ ਲੱਕੀ ਹਰਜੀਤ ਸਿੰਘ ਬਾਬਾ ਆਦਿ ਹਾਜਰ ਸਨ