Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਤਿਨ ਦਿਨਾਂ ਯੋਗ ਵਰਕਸ਼ਾਪ ਸਮਾਪਤ

ਤਿਨ ਦਿਨਾਂ ਯੋਗ ਵਰਕਸ਼ਾਪ ਸਮਾਪਤ

ਜਲੰਧਰ,(ਸੰਜੇ ਸ਼ਰਮਾ)-ਸਰਕਾਰੀ ਕਾਲਜ ਆਫ ਐਜੂਕੇਸ਼ਨ, ਜਲੰਧਰ ਵਿੱਚ ਕੈਰੀਅਰ ਕਾਊਂਸਲਿੰਗ ਸਕੀਮ ਦੇ ਤਹਿਤ 14 ਤੋਂ 16 ਮਾਰਚ 2024 ਤੱਕ ਤਿੰਨ ਦਿਨੀਂ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਕੈਰੀਅਰੑ ਸਬੰਧਿਤ, ਤਣਾਅ ਅਤੇ ਯੋਗਿਕ ਪ੍ਰਬੰਧਨ ਵਿਸ਼ੇ ਤੇ ਇਹ ਤਿੰਨ ਰੋਜ਼ਾ ਯੋਗ ਵਰਕਸ਼ਾਪ ਆਯੋਜਿਤ ਕੀਤੀ ਗਈ। ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ, ਸਵੀਪ ਇੰਚਾਰਜ ਸ੍ਰੀਮਤੀ ਕਿਰਨਦੀਪ ਕੌਰ ਅਤੇ ਐਨਐਸਐਸ ਇੰਚਾਰਜ ਸ੍ਰੀਮਤੀ ਪ੍ਰਿਅੰਕਾ ਅਗਨੀਹੋਤਰੀ ਨੇ ਇਸ ਸਮਾਗਮ ਦੀ ਅਗਵਾਈ ਕੀਤੀ। ਸ਼੍ਰੀਮਤੀ ਗੁਰਵਿੰਦਰ ਕੌਰ, ਡਾ ਜਗਜੀਤ ਕੌਰ, ਡਾ ਸੁਖਮਜੀਤ ਕੌਰ, ਸ਼੍ਰੀਮਤੀ ਸੁਮਨ ਲਤਾ, ਸ਼੍ਰੀ ਨਵਨੀਤ ਜੀੜ, ਸ਼੍ਰੀ ਰਾਜੇਸ਼ ਸ਼ਰਮਾ, ਸ਼੍ਰੀਮਤੀ ਪ੍ਰਭਦੀਪ ਕੌਰ, ਸ਼੍ਰੀਮਤੀ ਰਿਤਿਕਾ ਚੌਧਰੀ, ਸ਼੍ਰੀ ਵਿਨੋਦ ਅਹੀਰ ਨੇ ਇਸ ਸੈਮੀਨਾਰ ਦੀ ਸਫਲਤਾ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਯੋਗ ਕੈੰਪ ਦੇ ਆਖਰੀ ਦਿਨ ਆਚਾਰੀਆ ਰਜਨੀਸ਼ ਕੁਮਾਰ, ਨਰਿੰਦਰ ਭਗਤ ਅਤੇ ਸੁਨੈਨਾ ਅਰੋੜਾ ਨੇ ਤਣਾਅ ਨੂੰ ਦੂਰ ਕਰਨ ਲਈ ਰੋਜ਼ਾਨਾ ਜੀਵਨ ਵਿੱਚ ਯੋਗਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਸ਼ੁਰੂਆਤ ਦਮਾ ਅਤੇ ਸਾਹ ਦੀਆ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਭਸਤ੍ਰਿਕਾ ਪ੍ਰਾਣਾਯਾਮ ਨਾਲ ਕੀਤੀ ਗਈ। ਇਸ ਤੋਂ ਬਾਦ ਕਪਾਲਭਾਤੀ, ਬਾਹੀਆ ਪ੍ਰਾਣਾਯਾਮ, ਅਗਨੀਸਾਰ ਪ੍ਰਾਣਾਯਾਮ ਅਤੇ ਅਨੁਲੋਮ ਵਿਲੋਮ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ ਗਿਆ। ਕਾਲਜ ਦੇ ਸਟਾਫ ਮੈਂਬਰਾਂ ਦੀ ਪੁਰਜ਼ੋਰ ਮੰਗ ਤੇ ਸੂਰਿਆ ਨਮਸਕਾਰ ਵੀ ਕਰਵਾਇਆ ਗਿਆ ਜਿਸ ਦਾ ਵਿਦਿਆਰਥੀਆਂ ਨੇ ਬਹੁਤ ਲਾਭ ਉਠਾਇਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ
ਮਰਕਟ ਆਸਣ, ਪਵਨ ਮੁਕਤ ਆਸਨ, ਨੋਕਾ ਆਸਨ ਦਾ ਵੀ ਸਪੈਸ਼ਲ ਅਭਿਆਸ ਕਰਵਾ ਕੇ ਇਹਨਾਂ ਤੋਂ ਹੋਣ ਵਾਲੇ ਫਾਇਦਿਆਂ ਤੋਂ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਕਾਲਜ ਸਟਾਫ ਮੈਂਬਰਾਂ ਨੂੰ ਮੈਡੀਟੇਸ਼ਨ ਵੀ ਕਰਵਾਈ ਗਈ ਜਿਸ ਤਾਂ ਸਾਰਿਆਂ ਨੇ ਬਹੁਤ ਆਨੰਦ ਲਿਆ। ਅਚਾਰੀਆ ਰਜਨੀਸ਼ ਕੁਮਾਰ ਨੇ ਵਜਰ ਆਸਣ ਅਤੇ ਮੰਡੂਕ ਆਸਨ ਦਾ ਅਭਿਆਸ ਕਰਵਾ ਕੇ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰਨ, ਪਾਚਨ ਵਿੱਚ ਸਹਾਇਤਾ ਕਰਨ ਅਤੇ ਮਾਨਸਿਕ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਇਸ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਦਰਸਾਇਆ।ਇਸ ਤੋਂ ਇਲਾਵਾ ਯੋਗਾ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸਟ੍ਰੈਚਿੰਗ ਕਸਰਤਾਂ ਰਾਹੀਂ ਸਰਗਰਮ ਭਾਗੀਦਾਰੀ ਰਹੀ ਉਤਸ਼ਾਹਿਤ ਕਰਦੇ ਹੋਏ ਮਾਰਗਦਰਸ਼ਨ ਕੀਤਾ। ਵਿਦਿਆਰਥੀਆਂ ਵਲੋਂ ਯੋਗ ਕਰਕੇ ਆਪਣੇ ਆਪਨੂੰ ਤਰੋ ਤਾਜ਼ਾ ਕੀਤਾ ਗਿਆ। ਅੰਤ ਵਿੱਚ ਢੋਲਤਾਲੀ ਆਸਣ ਅਤੇ ਹੱਸਣ ਦੀਆਂ ਕਸਰਤਾਂ ਨਾਲ ਯੋਗ ਵਰਕਸ਼ਾਪ ਦੀ ਸਮਾਪਤੀ ਕੀਤੀ ਗਈ। ਸਕੂਲ ਸਟਾਫ ਵਲੋਂ ਯੋਗਾ ਟੀਚਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਫੋਟੋ ਕੈਪਸ਼ਨ ਵਿਦਿਆਰਥੀਆਂ ਨੂੰ ਯੋਗ ਦੇ ਗੁਰ ਸਿਖਾਉਂਦੇ ਸ਼੍ਰੀ ਰਜਨੀਸ਼ ਕੁਮਾਰ, ਨਰਿੰਦਰ ਭਗਤ ਅਤੇ ਸੁਨੈਣਾ ਅਰੋੜਾ।