Business Khas

Latest news
ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए
You are currently viewing ਦਸਹਿਰ ਗਰਾਊਂਡ ਪਾਰਕ ਦਾ ਹਾਲ ਹੋਇਆ ਬੇਹਾਲ

ਦਸਹਿਰ ਗਰਾਊਂਡ ਪਾਰਕ ਦਾ ਹਾਲ ਹੋਇਆ ਬੇਹਾਲ

ਜਲੰਧਰ, (ਸੰਜੇ ਸ਼ਰਮਾ/ਅਸ਼ੋਕ ਭਗਤ)-ਦਸ਼ਹਿਰ ਗਰਾਊਂਡ ਪਾਰਕ ਦਾ ਹਾਲ ਤਰਸਯੋਗ ਬਣਿਆ ਹੋਇਆ ਹੈ। ਹਰ ਸਾਲ ਇਸ ਜਗ੍ਹਾ ’ਤੇ ਰਾਮ ਲੀਲਾ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਵੱਖ-ਵੱਖ ਰਾਜਨੀਤਿਕ ਨੇਤਾਵਾਂ ਵੀ ਆਉਦੇ ਹਨ ਪਰ ਪਾਰਕ ਵੱਲ ਦੇਖ-ਰੇਖ ਸੰਭਾਲ ਬਾਰੇ ਕਦੇ ਨਹੀਂ ਪੁੱਛਿਆ ਗਿਆ। ਇਹ ਸਵਾਲ ਖੜਾ ਕਰਦਾ ਹੈ ਮੌਜੂਦਾ ਸਰਕਾਰ ਉਪਰ ਕਿ ਗੰਦੇ ਪਾਣੀ ਜਮ੍ਹਾ ਹੋਣ ਕਾਰਨ ਮੱਖੀ, ਮੱਛਰਾਂ ਦੀ ਭਰਮਾਰ ਪੈਦਾ ਹੁੰਦੀ ਹੈ। ਏਰੀਏ ਵਿਚ ਬਿਮਾਰੀ ਨਾ ਪੈਦਾ ਹੋਵੇ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਮਿਲੀ ਜਾਣਕਾਰੀ ਮੁਤਾਬਕ ਆਲੇ-ਦੁਆਲੇ ਦੇ ਬੱਚੇ, ਬਜ਼ੁਰਗ ਲਗਾਤਾਰ ਰੋਜਾਨਾ ਸਵੇਰੇ ਸ਼ਾਮ ਸੈਰ ਕਰਨ ਨੂੰ ਆਉਦੇ ਹਨ। ਗੰਦਾ ਪਾਣੀ ਜਮ੍ਹਾ ਹੋਣ ਕਾਰਨ ਬਦਬੂਹ ਬਹੁਤ ਆਉਦੀ ਹੈ। ਪਾਣੀ ਜਮ੍ਹਾ ਹੋਣ ਕਾਰਨ ਗੰਦਗੀ ਤੋਂ ਕਾਫੀ ਸਾਰਾ ਮੱਛਰ, ਮੱਖੀ ਪੈਦਾ ਹੋ ਰਿਹਾ ਹੈ। ਤਸਵੀਰਾਂ ਇਹ ਬਿਆਨ ਕਰ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਥੇ ਪਾਰਕ ਵਿਚ ਮਿੱਟੀ ਪਾਈ ਗਈ। ਬੱਚਿਆਂ ਦੇ ਖੇਡਣ ਲਈ ਪੰਗੂੜੇ ਵੀ ਲਗਾਏ ਗਏ ਪਰ ਪਾਰਕ ਦੀ ਦੇਖ ਰੇਖ ਨਾ ਹੋਣ ਕਾਰਨ ਇਹ ਵੀ ਪੂਰੀ ਤਰ੍ਹਾਂ ਟੁਟ ਰਹੇ ਹਨ। ਇਥੇ ਦੱਸਣਯੋਗ ਗੱਲ ਹੈ ਕਿ ਇਸ ਪਾਰਕ ਦੇ ਨਾਲ ਸਕੂਲ ਵੀ ਹਨ। ਜਿਥੇ ਛੋਟੇ-ਛੋਟੇ ਬੱਚੇ ਇਥੋਂ ਲੰਘਦੇ ਹਨ। ਇਨ੍ਹਾਂ ਵਿਚੋਂ ਪੈਦਾ ਹੋਏ ਮੱਖੀ, ਮੱਛਰ ਬਿਮਾਰੀ ਨੂੰ ਸਦਾ ਦੇ ਰਹੇ ਹਨ। ਏਰੀਆ ਦੇ ਐਮਪੀ ਸਾਹਿਬ ਵੀ ਪਿਛੇ ਜਿਹੇ ਯੋਗ ਦਿਵਸ ਮੌਕੇ ’ਤੇ ਪਾਰਕ ’ਚ ਆਏ ਸਨ ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਪਾਰਕ ਦਾ ਹਾਲ ਬਰਸਾਤ ਨਾਲ ਕੀ ਹੁੰਦਾ ਹੈ। ਇਥੋਂ ਦੇ ਲੋਕਾਂ ਨੇ ਮੰਗ ਕੀਤੀ ਕਿ ਪਾਣੀ ਵਿਚੋਂ ਕਾਫੀ ਬਦਬੂਹ ਆਉਦੀ ਹੈ ਜਿਸ ਨੂੰ ਜਲਦੀ ਤੋਂ ਜਲਦੀ ਸਫਾਈ ਕਰਵਾਈ ਜਾਵੇ।