Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਪੁੱਤਰ ਨੇ ਮਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਅੰਮ੍ਰਿਤਸਰ ‘ਚ ਕਲਯੁਗੀ ਪੁੱਤਰ ਨੇ ਜਾਇਦਾਦ ਨੂੰ ਲੈ ਕੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਲੱਤਾਂ ਮਾਰਦਾ ਅਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹ ਬਜ਼ੁਰਗ ਔਰਤ ਦੀ ਨੂੰਹ ਉਸਨੂੰ ਬਚਾਉਣ ਦੀ ਬਜਾਏ ਮੰਜੇ ‘ਤੇ ਬੈਠ ਕੇ ਵੀਡੀਓ ਬਣਾ ਰਹੀ ਹੈ। ਅਜੇ ਤੱਕ ਮਹਿਲਾ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਨਹੀਂ ਦਿੱਤੀ ਹੈ।

ਵੀਡੀਓ ਅੰਮ੍ਰਿਤਸਰ ਦੇ ਜਵਾਲਾ ਅਸਟੇਟ ਨੇੜੇ ਸਥਿਤ ਸ਼ਿਵ ਨਗਰ ਕਲੋਨੀ ਦੀ ਦੱਸੀ ਜਾ ਰਹੀ ਹੈ। ਵੀਡੀਓ ਬਣਾਉਣ ਵਾਲੀ ਔਰਤ ਬਜ਼ੁਰਗ ਵਿਅਕਤੀ ਦੀ ਨੂੰਹ ਹੈ ਜੋ ਆਪਣੇ ਪਤੀ ਨੂੰ ਪੀੜਤਾ ਨੂੰ ਹੋਰ ਮਾਰਨ ਲਈ ਉਕਸਾਉਂਦੀ ਵੀ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਪੁੱਛ ਰਹੀ ਹੈ ਕਿ ਪੈਸੇ ਕਿੱਥੇ ਹਨ। ਇੰਨਾ ਹੀ ਨਹੀਂ ਔਰਤ ਬਜ਼ੁਰਗ ਨਾਲ ਮਹਿਲਾ ਪੁਲਿਸ ਕੋਲ ਜਾ ਕੇ ਸ਼ਿਕਾਇਤ ਕਰਨ ਦੀ ਗੱਲ ਵੀ ਕਰ ਰਹੀ ਹੈ।ਵੀਡੀਓ ‘ਚ ਬੇਟਾ ਮਾਂ ਨੂੰ ਲੱਤ ਮਾਰ ਰਿਹਾ ਹੈ ਅਤੇ ਮੁੱਕਾ ਵੀ ਮਾਰ ਰਿਹਾ ਹੈ। ਗੇਟ ਹਕੀਮਾਂ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਘਰ ਦੀ ਤਲਾਸ਼ੀ ਲਈ ਹੈ। ਬੇਟੇ ਅਤੇ ਮਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪੁੱਤਰ ਨੇ ਮੁਆਫੀ ਮੰਗ ਲਈ ਹੈ। ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਬੇਟੇ ਨੂੰ ਸਮਝਾਇਆ ਹੈ ਕਿ ਉਹ ਨਾ ਤਾਂ ਮਾਂ ‘ਤੇ ਹੱਥ ਉਠਾਵੇ ਅਤੇ ਨਾ ਹੀ ਉਸ ਨੂੰ ਗਾਲ੍ਹਾਂ ਕੱਢੇ।

ਪੁਲਿਸ ਅਨੁਸਾਰ ਸ਼ਿਵ ਗਲੀ ਦਾ ਰਹਿਣ ਵਾਲਾ ਅਮਿਤ ਕੁਮਾਰ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਪਹਿਲਾਂ ਉਹ ਇੱਕ ਹੋਟਲ ਵਿੱਚ ਕੰਮ ਕਰਦਾ ਸੀ ਪਰ ਕੁਝ ਸਮਾਂ ਪਹਿਲਾਂ ਉਸ ਦੀ ਨੌਕਰੀ ਚਲੀ ਗਈ। ਘਰ ਵਿੱਚ ਜਾਇਦਾਦ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। 20 ਜੂਨ ਨੂੰ ਅਮਿਤ ਦਾ ਪਹਿਲਾਂ ਆਪਣੀ ਪਤਨੀ ਸ਼ੀਆ ਨਾਲ ਝਗੜਾ ਹੋਇਆ ਸੀ। ਘਰ ਬੈਠੀ ਮਾਂ ਨੇ ਜਦੋਂ ਇਹ ਦੇਖਿਆ ਤਾਂ ਉਹ ਝਗੜਾ ਖ਼ਤਮ ਕਰਨ ਲਈ ਆਪਣੀ ਨੂੰਹ ਨੂੰ ਛੁਡਾਉਣ ਗਈ।