Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਪੰਚਾਇਤਾਂ ਨੂੰ ਨਹੀਂ ਦਿੱਤਾ ਜਾ ਰਿਹਾ ਚਾਰਜ, ਬਸਪਾ ਕਰੇਗੀ ਪ੍ਰਦਰਸ਼ਨ

ਜਲੰਧਰ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਝੂਠੇ ਪਰਚਿਆਂ ਤੇ ਧੱਕੇਸ਼ਾਹੀਆਂ ਦਾ ਕੇਂਦਰ ਬਣ ਚੁੱਕਾ ਹੈ l ਉਨ੍ਹਾਂ ਅੱਜ ਪੰਜਾਬ ਪ੍ਰੈੱਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਵਿੱਚ ਜਦੋਂ ਦੀ ਆਪ ਸਰਕਾਰ ਆਈ ਹੈ ਤੇ ਹਲਕਾ ਕਰਤਾਰਪੁਰ ਤੋਂ ਬਲਕਾਰ ਸਿੰਘ ਆਪ ਦੇ ਵਿਧਾਇਕ ਬਣੇ ਹਨ, ਉਦੋਂ ਤੋਂ ਹੀ ਹਲਕੇ ਦੇ ਆਮ ਲੋਕਾਂ ‘ਤੇ, ਖਾਸ ਕਰਕੇ ਜਿਹੜੇ ਲੋਕ ਸੱਤਾਧਰੀ ਧਿਰ ਨਾਲ ਸੰਬੰਧਿਤ ਨਹੀਂ ਹਨ, ਉਨ੍ਹਾਂ ਨਾਲ ਸਰਕਾਰੀ ਪੱਧਰ ‘ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਲੋਕਾਂ ‘ਤੇ ਬਿਨਾਂ ਕਿਸੇ ਦੋਸ਼ ਦੇ ਝੂਠੇ ਪਰਚੇ ਕੀਤੇ ਜਾ ਰਹੇ ਹਨ। ਉੱਚ ਪੁਲਿਸ ਅਧਿਕਾਰੀਆਂ ਵੱਲੋਂ ਵੀ ਲੋਕਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਹੈ ਤੇ ਝੂਠੇ ਪਰਚਿਆਂ ਦਾ ਚਲਾਨ ਪੇਸ਼ ਕਰ ਦਿੱਤਾ ਜਾਂਦਾ ਹੈ, ਤਾਂ ਕਿ ਲੋਕ ਬਿਨਾਂ ਕਿਸੇ ਕਸੂਰ ਦੇ ਵੀ ਧੱਕੇ ਖਾਂਦੇ ਰਹਿਣ। ਉਨ੍ਹਾਂ ਕਿਹਾ ਕਿ ਹਲਕਾ ਕਰਤਾਰਪੁਰ ਦੇ ਪਿੰਡ ਫਰੀਦਪੁਰ ਵਿੱਚ ਭੈਣ-ਭਰਾ ਦੀ ਲੜਾਈ ਵਿੱਚ ਭੈਣ ਨਾਲ ਸੰਬਧਿਤ 8 ਲੋਕਾਂ ‘ਤੇ ਘਰ ਦੇ ਅੰਦਰ ਵੜਕੇ ਕੁੱਟਮਾਰ ਕਰਨ ਦਾ ਝੂਠਾ ਕੇਸ ਚੌਕੀ ਕਿਸ਼ਨਗੜ੍ਹ ਵੱਲੋਂ ਦਰਜ ਕਰ ਦਿੱਤਾ ਗਿਆ, ਜਦਕਿ ਇਹ ਕਿਸੇ ਲੜਾਈ ਵਿੱਚ ਸ਼ਾਮਲ ਹੀ ਨਹੀਂ ਸਨ। ਪੁਲਿਸ ਉੱਚ ਅਧਿਕਾਰੀਆਂ ਨੇ ਵੀ ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਚਲਾਨ ਪੇਸ਼ ਕਰ ਦਿੱਤਾ। ਇਸੇ ਤਰ੍ਹਾਂ ਹੀ ਆਬਾਦਪੁਰਾ ਦੇ ਸਤਪਾਲ ਤੇ ਉਸਦੇ ਭਰਾਵਾਂ ‘ਤੇ ਲਾਂਬੜਾ ਪੁਲਿਸ ਨੇ ਝੂਠਾ ਕੇਸ ਦਰਜ ਕਰ ਦਿੱਤਾ, ਕਿਉੰਕਿ ਇਨ੍ਹਾਂ ‘ਤੇ ਹੋਏ ਹਮਲੇ ਵਿੱਚ ਸੱਤਾਧਾਰੀ ਧਿਰ ਨਾਲ ਸੰਬੰਧਿਤ ਲੋਕਾਂ ‘ਤੇ ਪਰਚਾ ਦਰਜ ਹੋਇਆ ਸੀ ਤੇ ਇਹ ਉਸ ਵਿੱਚ ਸਮਝੌਤਾ ਨਹੀਂ ਕਰ ਰਹੇ ਸਨ। ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਸਮੇਤ 165 ਬਸਪਾ ਵਰਕਰਾਂ ‘ਤੇ ਝੂਠਾ ਹਾਈਵੇਅ ਐਕਟ ਦਾ ਪਰਚਾ ਥਾਣਾ ਮਕਸੂਦਾਂ ਵਿੱਚ ਦਰਜ ਕੀਤਾ ਗਿਆ, ਕਿਉੰਕਿ ਉਹ ਹਲਕੇ ਵਿੱਚ ਨਸ਼ੇ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਪੰਜਾਬ ਦੇ ਡੀਜੀਪੀ ਸਾਹਿਬ ਦੇ ਦਖਲ ਤੋਂ ਬਾਅਦ ਹੁਣ ਹਾਈਵੇਅ ਐਕਟ ਦਾ ਇਹ ਝੂਠਾ ਪਰਚਾ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਥਾਣਾ ਮਕਸੂਦਾਂ ਵਿੱਚ ਪਿੰਡ ਸਰਮਸਤਪੁਰ ਤੋਂ ਸੱਤਾਧਾਰੀ ਧਿਰ ਖਿਲਾਫ ਸਰਪੰਚੀ ਲੜ੍ਹ ਚੁੱਕੀ ਮੀਨਾ ਰਾਣੀ, ਸਰਕਾਰੀ ਨੌਕਰੀ ਕਰਦੇ ਉਸਦੇ ਪਤੀ ਮਹਿੰਦਰ ਪਾਲ ਤੇ ਉਸਦੇ ਭਤੀਜੇ ਖੁਸ਼ਕਰਨ ਮਡਾਰ ਖਿਲਾਫ ਵੀ ਝੂਠਾ ਲੜਾਈ ਦਾ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਜਲੰਧਰ ਦੇਹਾਤੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਥਾਣਾ ਭੋਗਪੁਰ ਵਿੱਚ ਹਲਕਾ ਕਰਤਾਰਪੁਰ ਦੇ ਪਿੰਡ ਬੁੱਲ੍ਹੋਵਾਲ ਨਿਵਾਸੀ ਅਵਤਾਰ ਤਾਰੀ ਤੇ ਉਸਦੇ ਬੇਟੇ ਨੂੰ ਬਿਨਾਂ ਕਿਸੇ ਲੜਾਈ ਦੇ 7/51 ਵਿੱਚ ਪੂਰੀ ਰਾਤ ਥਾਣੇ ਰੱਖਿਆ ਗਿਆ। ਕਰਤਾਰਪੁਰ ਦੇ ਆਰੀਆ ਨਗਰ ਨਿਵਾਸੀ ਸਰਬਜੀਤ ਲਾਲ ‘ਤੇ ਉਸਦੀ ਦੁਕਾਨ ਵਿੱਚ ਹੀ ਹਮਲਾ ਕੀਤਾ ਗਿਆ ਤੇ ਥਾਣਾ ਕਰਤਾਰਪੁਰ ਪੁਲਿਸ ਨੇ ਉਸ ‘ਤੇ ਹੀ ਝੂਠਾ ਕ੍ਰਾਸ ਕੇਸ ਦਰਜ ਕਰ ਦਿੱਤਾ।

ਇਸ ਤੋਂ ਇਲਾਵਾ ਜਿਹੜੀਆਂ ਪੰਚਾਇਤਾਂ ਸੱਤਾਧਾਰੀ ਧਿਰ ਨਾਲ ਸੰਬੰਧਿਤ ਨਹੀਂ ਹਨ, ਉਨ੍ਹਾਂ ਨੂੰ ਚਾਰਜ ਹੀ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਇਹ ਪੰਚਾਇਤਾਂ ਕੰਮ ਨਹੀਂ ਕਰ ਪਾ ਰਹੀਆਂ ਹਨ। ਪਿੰਡਾਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਪਿੰਡ ਕਾਲਾ ਬਾਹੀਆ ਦੇ ਸਰਪੰਚ ਪਰਮਜੀਤ ਪਾਲ ਨੂੰ ਸਤਾਧਾਰੀ ਧਿਰ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਸ਼ਬਦ ਵਰਤੇ ਜਾ ਰਹੇ ਹਨ, ਪਰ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ। ਬਸਪਾ ਆਗੂ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਬੰਦਿਆਂ ਦੇ ਕਹਿਣ ‘ਤੇ ਪੁਲਿਸ ਤੁਰੰਤ ਝੂਠਾ ਪਰਚਾ ਕਰ ਦਿੰਦੀ ਹੈ, ਪਰ ਜੇਕਰ ਕੋਈ ਸੱਤਾਧਾਰੀ ਧਿਰ ਦੇ ਬੰਦੇ ਖਿਲਾਫ ਸ਼ਿਕਾਇਤ ਦੇ ਦੇਵੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਪਿੰਡ ਬੁੱਲ੍ਹੋਵਾਲ ਵਿੱਚ ਇਕ ਔਰਤ ਨਾਲ ਗ਼ਲਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬੰਦੇ ਸੱਤਾਧਾਰੀ ਧਿਰ ਨਾਲ ਸੰਬੰਧਿਤ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕਰਤਾਰਪੁਰ ਹਲਕੇ ਵਿੱਚ ਇਸ ਤਰ੍ਹਾਂ ਵੱਡੇ ਪੱਧਰ ‘ਤੇ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਕੋਈ ਸੁਣਨ ਨੂੰ ਤਿਆਰ ਨਹੀਂ। ਇਸ ਕਰਕੇ ਉਨ੍ਹਾਂ ਇਹ ਸਭ ਮਸਲੇ ਲੋਕਾਂ ਦੀ ਕਚਹਿਰੀ ਵਿੱਚ ਲਿਜਾਣ ਦਾ ਫ਼ੈਸਲਾ ਕੀਤਾ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਡੀਜੀਪੀ ਪੰਜਾਬ ਹਲਕਾ ਕਰਤਾਰਪੁਰ ਵਿੱਚ ਪੁਲਿਸ ਦੀ ਆਮ ਲੋਕਾਂ ਖਿਲਾਫ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਨੋਟਿਸ ਲੈਣ ਤੇ ਇਸ ਸਥਿਤੀ ਵਿੱਚ ਸੁਧਾਰ ਕਰਨ। ਪ੍ਰੈੱਸ ਕਾਨਫਰੰਸ ਦੌਰਾਨ ਬਸਪਾ ਆਗੂ ਸ਼ਾਦੀ ਲਾਲ ਬੱਲ ਤੇ ਕਮਲਦੀਪ ਬਾਦਸ਼ਾਹਪੁਰ ਵੀ ਮੌਜ਼ੂਦ ਸਨ।