ਮਾਨਸੂਨ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਮਾਨਸੂਨ 19 ਮਈ ਤੋਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਤੇ ਅਟਕਿਆ ਹੋਇਆ ਸੀ, ਪਰ ਹੁਣ ਇਸ ਨੇ ਰਫ਼ਤਾਰ ਫੜ ਲਈ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ 15 ਜੂਨ ਤੋਂ ਮੋਹਲੇਧਾਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਦੇ ਅਨੁਸਾਰ ਮਾਨਸੂਨ ਨੂੰ 22 ਤੋਂ 26 ਮਈ ਤੱਕ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਪਾਰ ਕਰਕੇ ਬੰਗਾਲ ਦੀ ਖਾੜੀ ਵਿੱਚ ਅੱਗੇ ਵਧਣਾ ਚਾਹੀਦਾ ਸੀ, ਪਰ ਮਾਨਸੂਨ ਇਥੇ ਅਟਕ ਗਿਆ ਅਤੇ 31 ਮਈ ਨੂੰ ਉਸ ਪੜਾਅ ‘ਤੇ ਹੁਣ ਪਹੁੰਚਿਆ।
ਮੌਸਮ ਵਿਭਾਗ ਮੁਤਾਬਕ ਇਸ ਕਾਰਨ ਮਾਨਸੂਨ ਆਮ ਨਾਲੋਂ ਕਰੀਬ ਇਕ ਹਫ਼ਤਾ ਦੇਰੀ ਨਾਲ ਅੱਗੇ ਵਧ ਰਿਹਾ ਹੈ। ਮਾਨਸੂਨ ਦੀ ਰਫ਼ਤਾਰ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਮਾਨਸੂਨ ਦੀ ਬਾਰਸ਼ ਇਕ ਜੂਨ ਨੂੰ ਕੇਰਲ ਅਤੇ ਤਾਮਿਲਨਾਡੂ, ਪੰਜ ਜੂਨ ਤੱਕ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਉੱਤਰ-ਪੂਰਬ ‘ਚ ਸ਼ੁਰੂ ਹੋ ਜਾਵੇਗੀ। ਮਾਨਸੂਨ 10 ਜੂਨ ਤੱਕ ਮਹਾਰਾਸ਼ਟਰ ਅਤੇ ਤੇਲੰਗਾਨਾ ਪਹੁੰਚ ਜਾਵੇਗੀ।ਇਸ ਦੇ ਨਾਲ ਹੀ 15 ਜੂਨ ਤੋਂ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੜੀਸਾ, ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼ ਸ਼ੁਰੂ ਹੋ ਜਾਵੇਗੀ। ਰਾਜਸਥਾਨ, ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ 20 ਜੂਨ ਤੋਂ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋਵੇਗੀ। ਇਹ ਦੌਰ 8 ਜੁਲਾਈ ਤੱਕ ਜਾਰੀ ਰਹੇਗਾ।ਮੌਸਮ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਉੱਤਰੀ ਪਾਕਿਸਤਾਨ ਦੇ ਉਪਰ ਮੱਧ ਅਤੇ ਉਪਰੀ ਪੋਸਫੀਅਰ ਪੱਧਰ ‘ਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਮੌਜੂਦ ਹੈ। ਇਸ ਦੇ ਨਾਲ ਹੀ ਪੰਜਾਬ ਦੇ ਉੱਪਰ ਟ੍ਰੋਪੋਸਫੀਅਰ (Troposphere) ਦੇ ਹੇਠਲੇ ਪੱਧਰ ‘ਤੇ ਚੱਕਰਵਾਤ ਤੋਂ ਪ੍ਰੇਰਿਤ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਵੈਸਟਰਨ ਡਿਸਟਰਬੈਂਸ ਦੀ ਸਥਿਤੀ ਬਣੀ ਹੋਈ ਹੈ। ਇਸ ਦੇ ਨਾਲ ਹੀ ਦੱਖਣੀ-ਪੱਛਮੀ ਰਾਜਸਥਾਨ ਅਤੇ ਨਾਲ ਲੱਗਦੇ ਪਾਕਿਸਤਾਨ ਅਤੇ ਮੱਧ ਪ੍ਰਦੇਸ਼ ‘ਚ ਟ੍ਰੋਪੋਸਫੀਅਰ ਦੇ ਹੇਠਲੇ ਪੱਧਰ ‘ਤੇ ਚੱਕਰਵਾਤੀ ਹਵਾਵਾਂ ਚੱਲ ਰਹੀਆਂ ਹਨ। ਫਿਰ 1 ਜੂਨ ਤੋਂ, ਉੱਤਰ-ਪੱਛਮ ਵਿੱਚ ਇੱਕ ਹੋਰ ਪੱਛਮੀ ਗੜਬੜ ਸ਼ੁਰੂ ਹੋ ਜਾਵੇਗੀ, ਜੋ ਮਾਨਸੂਨ ਦੀ ਰਫ਼ਤਾਰ ਨੂੰ ਆਪਣੀ ਸਥਿਤੀ ਵਿੱਚ ਰੱਖੇਗੀ।
ਅਗਲੇ ਪੰਜ ਦਿਨਾਂ ਤੱਕ ਪੂਰੇ ਉੱਤਰ-ਪੱਛਮੀ ਭਾਰਤ ਵਿੱਚ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਖਾਸ ਤੌਰ ‘ਤੇ ਰਾਜਸਥਾਨ, ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ।
