Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਫਿਰਕੂ ਜਥੇਬੰਦੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਸਾਜਿਸ਼, ਹਿੰਦੂ ਵੀਰ ਨੇ ਫੇਲ ਕੀਤੀ:-ਸਿੱਖ ਤਾਲਮੇਲ ਕਮੇਟੀ

ਬਠਿੰਡਾ ਦੇ ਹਿੰਦੂ ਮਹਾ ਸੰਗਠਨ ਦੇ ਆਗੂ ਸੰਦੀਪ ਪਾਠਕ ਵੱਲੋਂ ਇਕ ਹੋਰ ਹਿੰਦੂ ਵੀਰ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਉਸਨੂੰ ਲਾਲਚ ਦਿਤਾ ਕੇ ਤੈਨੂੰ ਦੋ ਲੱਖ ਰੁਪਏ ਵੀ ਦੇਵਾਂਗੇ ਤੂੰ ਸਿੱਖ ਫਾਰ ਜਸਟਿਸ਼ ਤੇ ਖਾਲਿਸਤਾਨ ਦੇ ਪੋਸਟਰ ਸਹਿਰ ਵਿੱਚ ਲਗਾਉਂਣੇ ਹਨ। ਪਰ ਸ਼ੁਸੀਲ ਜਿੰਦਲ ਨਾਮ ਦੇ ਵੀਰ ਨੇ ਸਪਸ਼ਟ ਨਾਹ ਕਰ ਦਿੱਤੀ, ਉਸਨੇ ਬਠਿੰਡਾ ਦੇ ਸਿੱਖ ਆਗੂ ਬਖਸ਼ਿਸ਼ ਸਿੰਘ ਮਹਿਰਾਜ ਨੂੰ ਨਾਲ ਲੈ ਕੇ ਬਠਿੰਡਾ ਪੁਲਿਸ ਨੂੰ ਹਿੰਦੂ ਮਹਾ ਸੰਗਠਨ ਦੇ ਆਗੂ ਸੰਦੀਪ ਪਾਠਕ ਖਿਲਾਫ ਸ਼ਿਕਾਇਤ ਕੀਤੀ,ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖਾਲਸਾ, ਹਰਪ੍ਰੀਤ ਸਿੰਘ ਰੋਬਿਨ ਤੇ ਗੁੁਰਵਿੰਦਰ ਸਿੰਘ ਨਾਗੀ ਨੇ ਇਕ ਸਾੰਝੇ ਬਿਆਨ ਵਿਚ ਕਿਹਾ ਹੈ। ਕਿ ਅਗਰ ਇਸ ਫਿਰਕੂ ਵਿਅਕਤੀ ਦੀ ਸਾਜਿਸ਼ ਕਾਮਯਾਬ ਹੋ ਜਾਂਦੀ ਤਾਂ ਪਤਾ ਨਹੀ ਕਿਨੇ ਸਿੱਖ ਨੌਜਵਾਨਾਂ ਤੇ ਦਮਨ ਚੱਕਰ ਚਲਣਾ ਸੀ, ਅਤੇ ਕਿਨੇ ਸਿੱਖ ਨੌਜਵਾਨਾਂ ਨੇ ਝੂਠੇ ਕੇਸਾਂ ਵਿੱਚ ਫੱਸ ਜਾਣਾ ਸੀ,ਅਸੀਂ ਸੁਸ਼ੀਲ ਜਿੰਦਲ ਨਾਮ ਦੇ ਹਿੰਦੂ ਵੀਰ ਦਾ ਧੰਨਵਾਦ ਕਰਦੇ ਹਾਂ, ਜਿਸ ਨੇ ਇਹੋ ਜਿਹੇ ਛਾਤਰ ਅਪਰਾਧੀ ਦਾ ਪਰਦਾਫਾਸ਼ ਕੀਤਾ ਹੈ, ਇਸ ਤੋਂ ਪਹਿਲਾਂ ਵੀ ਇਹ ਲੋਕ ਸਕਿਊਰਟੀ ਲੈਣ ਲਈ ਤੇ ਸਿੱਖ ਨੌਜਵਾਨਾਂ ਨੂੰ ਫਸਾਉਣ ਲਈ ਅਪਨੇ ਆਪ ਉਪਰ ਗੋਲੀਆਂ ਚਲਾਉਂਦੇ ਹਨ, ਅਤੇ ਵੱਖ-ਵੱਖ ਤਰਾ ਦੇ ਡਰਾਮੇ ਕਰਦੇ ਹਨ, ਅਸੀਂ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਵਰਗੇ ਫਾਲਤੂ ਜ਼ੁਬਾਨ ਚਲਾਉਣ ਵਾਲੇ ਲੀਡਰਾਂ ਨੂੰ ਪੁਛਣਾ ਚਾਹੁੰਦੇ ਹਾਂ ਹੁਣ ਤੁਹਾਡੀਆਂ ਜੁਬਾਨਾਂ ਨੂੰ ਤਾਲਾ ਲੱਗ ਗਿਆ ਹੈ ਅਜੇ ਤੱਕ ਇੱਕ ਵੀ ਬਿਆਨ ਇਹੋ ਜਿਹੇ ਸਾਜਿਸ਼ ਕਰਤਾਵਾਂ ਦੇ ਖ਼ਿਲਾਫ਼ ਨਹੀਂ ਆਇਆ। ਅਸੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਬੇਨਤੀ ਹਾਂ ਇਹੋ ਜਿਹੇ ਘਨਾਉਣੇ ਅਪਰਾਧੀਆਂ ਦੀ ਅਸਲ ਜਗ੍ਹਾ ਜੇਲ ਵਿੱਚ ਹੈ ਇਹਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ ਵਿਚ ਸੁੱਟਿਆ ਜਾਵੇ। ਇਸ ਮੋਕੇ ਤੇ ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।