Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित

ਬੰਦੀ ਸਿੰਘਾਂ ਦੀ ਰਿਹਾਈ ਲਈ ਨਿਊਯਾਰਕ ਵਿਖੇ ਹੋਈ ਮੀਲਾਂ-ਲੰਮੀ ਪਾਤਸ਼ਾਹੀ ਦਾਅਵਾ ਕਾਰ ਰੈਲੀ

ਨਿਊਯਾਰ, ਕੌਮੀ ਇਨਸਾਫ਼ ਮੋਰਚੇ ਦੇ ਹੱਕ ਵਿੱਚ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵਿਸ਼ਾਲ ਕਾਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਭਾਰਤ ਵਿੱਚ ਸਿੱਖਾਂ ਲਈ ਕਾਨੂੰਨ ਦੇ ਦੋਹਰੇ ਮਾਪਦੰਡਾਂ ਅਧੀਨ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਘੋਰ ਉਲੰਘਣ ਵਰਗੇ ਸੰਵੇਦਨਸ਼ੀਲ ਮਸਲੇ ਤੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਰੈਲੀ ਦੀ ਸ਼ੁਰੂਆਤ ਗੁਰਦੁਆਰਾ ਸਿੱਖ ਸੈਂਟਰ Queens Village 222 ਸਟਰੀਟ ਤੋਂ ਹੋਈ, ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਹੋਈ। ਇਸ ਰੈਲੀ ਵਿੱਚ ਪਿੱਕ-ਅੱਪ ਟਰੱਕਾਂ ਅਤੇ ਕਾਰਾਂ ਉੱਤੇ ਬੰਦੀ ਸਿੰਘਾਂ ਦੇ ਵੱਡੇ ਪੋਸਟਰ ਅਤੇ ਸਟਿੱਕਰ ਲਾਏ ਹੋਏ ਸਨ ਅਤੇ ਗੱਡੀਆਂ ਤੇ ਖਾਲਸਾਈ ਝੰਡੇ ਲਹਿਰਾ ਰਹੇ ਸਨ। ਕਾਰ ਰੈਲੀ ਕੂਈਨਜ ਨਿਊਯਾਰਕ ਦੇ ਸਾਰੇ ਗੁਰਦੁਆਰਿਆਂ ਦੇ ਅੱਗਿਓਂ ਦੀ ਗੁਜਰੀ, ਜਿਨਾਂ ਵਿੱਚ ਗੁਰਦੁਆਰਾ ਸੰਤ ਸਾਗਰ, ਗੁਰਦੁਆਰਾ ਗਿਆਨਸਰ ਰਾਮਗੜ੍ਹੀਆ ਸਿੱਖ ਸੋਸਾਇਟੀ, ਗੁਰਦੁਆਰਾ ਬਾਬਾ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ, ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਹੁੰਦੇ ਹੋਏ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਵਿਖੇ ਰੈਲੀ ਸੰਪੂਰਨ ਹੋਈ। ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਵਿਖੇ ਰੈਲੀ ਦੇ ਸਵਾਗਤ ਲਈ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਟੇਜ ਲਾਈ ਗਈ ਜਿੱਥੇ ਪ੍ਰਬੰਧਕਾਂ, ਧਾਰਮਿਕ, ਸਮਾਜਿਕ ਤੇ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਕੌਮੀ ਇਨਸਾਫ਼ ਮੋਰਚੇ ਦੇ ਹੱਕ ਵਿੱਚ ਡਟ ਕੇ ਖਲੋਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇੱਥੇ ਨਾਲ ਹੀ ਸਾਬਕਾ ਪ੍ਰਬੰਧਕਾਂ, ਤੇ ਵੱਖ ਵੱਖ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਨੇ ਵੀ ਰੈਲੀ ਵਿੱਚ ਹਾਜ਼ਰੀਆਂ ਲਵਾਈਆਂ। ਬੁਲਾਰਿਆਂ ਨੇ ਸਮੂਹ ਸਿੱਖ ਸੰਗਤਾਂ, ਇਨਸਾਫ਼ ਪਸੰਦ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਡੀਗੜ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਅਤੇ ਨਾਲ ਹੀ 2 ਮਾਰਚ ਨੂੰ ਪੰਜਾਬ ਦੇ ਚਾਰ ਜਿਲਿਆਂ ਤੋਂ 50 ਹਜ਼ਾਰ ਕਾਰਾਂ, ਜੀਪਾਂ, ਟਰੈਕਟਰਾਂ-ਟਰਾਲੀਆਂ, ਮੋਟਰਸਾਈਕਲਾਂ ਦੀ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋ ਕੇ ਮੋਰਚੇ ਵਿੱਚ ਪੱਕੇ ਡੇਰੇ ਲਾ ਦਿਓ ਤੇ ਆਓ ਮਿਲ ਕੇ ਇੰਨਾਂ ਸਰਕਾਰਾਂ ਨੂੰ ਦੱਸ ਦੇਈਏ ਕਿ ਹੁਣ ਅਸੀਂ ਬੰਦੀ ਸਿੰਘਾ ਨੂੰ ਰਿਹਾਅ ਕਰਵਾ ਕੇ ਅਤੇ ਮੋਰਚਾ ਫਤਹਿ ਕਰਕੇ ਹੀ ਦਮ ਲਵਾਂਗੇ।