Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਬੱਚਿਆਂ ਨੂੰ ਕਕਾਰ ਪਾਕੇ ਵੱਖ ਵੱਖ ਪੇਪਰ ਦੇਣ ਤੋਂ ਬਾਰ ਬਾਰ ਰੋਕਣਾ ਸੰਵਿਧਾਨਿਕ ਅਧਿਕਾਰ ਦੀ ਘੋਰ ਉਲੰਘਣਾ

ਬੱਚਿਆਂ ਨੂੰ ਕਕਾਰ ਪਾਕੇ ਵੱਖ ਵੱਖ ਪੇਪਰ ਦੇਣ ਤੋਂ ਬਾਰ ਬਾਰ ਰੋਕਣਾ ਸੰਵਿਧਾਨਿਕ ਅਧਿਕਾਰ ਦੀ ਘੋਰ ਉਲੰਘਣਾ

ਦੇਸ਼ ਵਿੱਚ ਸਿੱਖ ਬੱਚਿਆਂ ਨੂੰ ਕਕਾਰ ਪਾਕੇ ਵੱਖ ਵੱਖ ਪੇਪਰ ਦੇਣ ਤੋਂ ਬਾਰ ਬਾਰ ਰੋਕਣਾ ਸੰਵਿਧਾਨਿਕ ਅਧਿਕਾਰ ਦੀ ਘੋਰ ਉਲੰਘਣਾ। ਸਿੱਖ ਤਾਲਮੇਲ ਕਮੇਟੀ ਦੇਸ਼ ਵਿੱਚ ਵੱਖ-ਵੱਖ ਪ੍ਰੀਖਿਆਵਾਂ ਦੇ ਜਦੋਂ ਪੇਪਰ ਹੁੰਦੇ ਹਨ ਤਾਂ ਬਾਰ-ਬਾਰ ਸਿੱਖ ਬੱਚਿਆਂ ਨੂੰ ਸਿਰੀ ਸਾਹਿਬ ਪਾ ਕੇ ਕਦੀ ਕੜਾ ਪਾ ਕੇ ਰੋਕਿਆ ਜਾਂਦਾ ਹੈ ਜੋ ਕਿ ਸਿੱਖਾਂ ਦੇ ਮੂਲ ਸੰਵਿਧਾਨਿਕ ਆਧਾਰ ਦੀ ਇੱਕ ਹੋਰ ਉਲੰਘਣਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਬੱਚੇ ਜਪਨ ਸਿੰਘ ਨੂੰ ਬੀ ਏ ਦਾ ਪੇਪਰ ਦੇਣ ਤੋਂ ਰੋਕਣ ਦਾ ਸਾਹਮਣੇ ਆਇਆ ਹੈ

ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ ਕਿਰਪਾਨ ਸਿੱਖ ਧਰਮ ਵਿੱਚ ਅੰਮ੍ਰਿਤਧਾਰੀ ਸਿੱਖ ਲਈ ਪਾਉਣੀ ਲਾਜ਼ਮੀ ਹੈ ਇਹ ਅਧਿਕਾਰ ਭਾਰਤੀ ਸੰਵਿਧਾਨ ਹਰ ਸਿੱਖ ਨੂੰ ਦਿੰਦਾ ਹੈਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਬਾਰ ਬਾਰ ਵੱਖ ਵੱਖ ਪ੍ਰੀਖਿਆਵਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਰੋਕਣਾ ਸਾਡੇ ਸੰਵਿਧਾਨਿਕ ਹੱਕ ਦੀ ਉਲੰਘਣਾ ਹੈ ਜੌ ਕਿਸੇ ਕ਼ੀਮਤ ਤੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਓਹਨਾ ਕਿਹਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਹਰਕਤ ਕਰਦੇ ਹਨ ਓਹਨਾ ਨੂੰ ਮਿਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੌ ਦੁਬਾਰਾ ਕੋਈ ਵੀ ਸਾਡੇ ਸੰਵਿਧਾਨਿਕ ਹੱਕ ਤੇ ਡਾਕਾ ਨਾ ਮਰ ਸਕੇ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਕਿ ਸਿੱਖ ਕੌਮ ਨੂੰ ਬਾਰ ਬਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਇਸ ਮਸਲੇ ਦੇ ਹੱਲ ਲਈ ਪੱਕੇ ਤੌਰ ਤੇ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੌ ਦੁਬਾਰਾ ਕਿਸੇ ਸਿੱਖ ਵਿਦਿਆਰਥੀ ਨੂੰ ਦੁਬਾਰਾ ਕੋਈ ਸਮੱਸਿਆ ਨਾ ਆਵੇ ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਭਜੋਤ ਸਿੰਘ ਖਾਲਸਾ ਹਰਪਾਲ ਸਿੰਘ ਪਾਲੀ ਚੱਢਾ ਹਰਪ੍ਰੀਤ ਸਿੰਘ ਸੋਨੂ ਅਵਨੀਤ ਸਿੰਘ ਹਾਜਰ ਸਨ