Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਭਾਈ ਰਾਜੋਆਣਾ ,ਭਾਈ ਭਿਓੁਰਾ ਤੇ ਭਾਈ ਤਾਰਾ ਨੇ ਅਮਿਤ ਸ਼ਾਹ ਨੂੰ ਢੁਕਵਾਂ ਜਵਾਬ ਦੇ ਕੇ ਸਿੱਖੀ ਪ੍ਪਰਾਵਾਂ ਤੇ ਪਹਿਰਾ ਦਿੱਤਾ-ਸਿੱਖ ਤਾਲਮੇਲ ਕਮੇਟੀ

ਭਾਈ ਰਾਜੋਆਣਾ ,ਭਾਈ ਭਿਓੁਰਾ ਤੇ ਭਾਈ ਤਾਰਾ ਨੇ ਅਮਿਤ ਸ਼ਾਹ ਨੂੰ ਢੁਕਵਾਂ ਜਵਾਬ ਦੇ ਕੇ ਸਿੱਖੀ ਪ੍ਪਰਾਵਾਂ ਤੇ ਪਹਿਰਾ ਦਿੱਤਾ-ਸਿੱਖ ਤਾਲਮੇਲ ਕਮੇਟੀ

ਜਲੰਧਰ,(ਸੰਜੇ ਸ਼ਰਮਾ)-ਜਿਨਾਂ ਲੋਕਾਂ ਸਿੱਖ ਕੌਮ ਤੇ ਤਸ਼ੱਦਦ ਕੀਤਾ ਸਿੱਖ ਨੌਜਵਾਨੀ ਨੂੰ ਕੋਹ-ਕੋਹ ਕੇ ਮਾਰਿਆ ਝੂਠੇ ਪੁਲਿਸ ਮੁਕਦਮੇ ਬਣਾਏ ਉਨਾਂ ਨੂੰ ਸਿੰਘਾਂ ਨੇ ਢੁਕਵੀਆਂ ਸਜ਼ਾਵਾਂ ਦਿੱਤੀਆਂ ਜਿਸ ਕਰਕੇ 30,32 ਸਾਲਾਂ ਤੋਂ ਜੇਲਾਂ ਵਿੱਚ ਬੰਦ ਹਨ ਉਹਨਾਂ ਬਾਰੇ ਦੇਸ਼ ਦਾ ਗ੍ਰਿਹ ਮੰਤਰੀ ਅਮਿਤ ਸ਼ਾਹ ਮਾਫੀ ਮੰਗਣ ਦੀਆਂ ਸਲਾਹਾਂ ਦੇ ਰਿਹਾ ਹੈ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਅਕਾਲੀ ਆਗੂ ਰਣਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਤੇ ਮਾਨਵਤਾ ਤੇ ਜੁਲਮ ਕਰਨ ਵਾਲਿਆਂ ਨੂੰ ਬਣਦੀਆਂ ਸਜਾਵਾਂ ਦਿੰਦੇ ਆਏ ਹਨ ਸਿੱਖ ਕੌਮ ਕਦੇ ਵੀ ਮਾਫੀ ਨਹੀਂ ਮੰਗਦੀ ਸਗੋਂ ਉਹ ਆਪਣੇ ਕੀਤੇ ਤੇ ਮਾਣ ਅਤੇ ਤਸੱਲੀ ਪ੍ਰਗਟ ਕਰਦੇ ਹਨ ਉਕਤ ਆਗੂਆਂ ਨੇ ਭਾਈ ਰਾਜੋਆਣਾ ਭਾਈ ਭਿਓੁਰਾ,ਭਾਈ ਤਾਰਾ ਨੇ ਵੱਖ-ਵੱਖ ਬਿਆਨ ਜਾਰੀ ਕੀਤੇ ਭਾਰਤ ਸਰਕਾਰ ਦੇ ਹੁਕਮਰਾਨਾ ਤੇ ਅਮਿਤ ਸ਼ਾਹ ਨੂੰ ਦੱਸ ਦਿੱਤਾ ਅਸੀਂ ਆਪਣੀਆਂ ਜਿੰਦਗੀਆਂ ਕੌਮ ਦੇ ਲੇਖੇ ਲਾਈਆਂ ਹਨ ਅਸੀਂ ਜਾਲਮ ਸ਼ਾਸਕ ਨੂੰ ਸਜ਼ਾ ਦੇ ਕੇ ਸਰਕਾਰੀ ਅੱਤਵਾਦ ਦਾ ਸ਼ਿਕਾਰ ਹੋ ਰਹੇ ਬੇਗੁਨਾਹ ਲੋਕਾਂ ਨੂੰ ਬਚਾਇਆ ਹੈ ਸਿੱਖ ਆਗੂਆਂ ਨੇ ਕਿਹਾ ਤਿੰਨਾਂ ਕੌਮ ਦੇ ਨਾਇਕਾ ਨੇ ਅਮਿਤ ਸ਼ਾਹ ਨੂੰ ਸਪਸ਼ਟ ਕਰ ਦਿੱਤਾ ਹੈ ਸਾਨੂੰ ਆਪਣੇ ਕੀਤੇ ਦੇ ਕੋਈ ਅਫਸੋਸ ਨਹੀਂ ਮੁਆਫੀ ਮੰਗਣ ਦਾ ਤਾਂ ਸਵਾਲ ਹੀ ਨਹੀਂ ਅਸੀਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਜਦੋਂ ਸਾਰੇ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤਾਂ ਇਹਨਾਂ ਨੂੰ ਰਿਹਾ ਕਰਨ ਦੀ ਥਾਂ ਨਵੀਆਂ-ਨਵੀਆਂ ਢੁਚਰਾ ਡਾਈਆ ਜਾ ਰਹੀਆਂ ਹਨ ਜਿਸ ਤੋਂ ਸਿੱਖਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਅਸੀਂ ਇਸ ਦੇਸ਼ ਵਿੱਚ ਦੂਜੇ ਦਰਜੇ ਤੇ ਨਾਗਰਿਕ ਹਾਂ ਇਸ ਤਰਾਂ ਦੀਆਂ ਭਾਵਨਾਵਾਂ ਪੈਦਾ ਹੋਣੀਆਂ ਦੇਸ਼ ਹਿਤ ਵਿੱਚ ਨਹੀਂ ਹਨ ਇਸ ਲਈ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕਰਕੇ ਸਮੁੱਚੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ।