ਜਲੰਧਰ, (ਸੰਜੇ ਸ਼ਰਮਾ)-ਲੈਦਰ ਕੰਪਲੈਕਸ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ’ਚ ਵਿਸਾਖੀ ਸ਼ੁੱਬ ਦਿਹਾੜੇ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੇ ਬੱਚੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨਜਰ ਆਏ। ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਸ੍ਰੀ ਸੁਖਮਾਨੀ ਸਾਹਿਬ ਜੀ ਪਾਠ ਸੁਣੇ। ਇਸ ਮੌਕੇ ’ਤੇ ਸੈਂਟਰ ਦੇ ਸਮੂਹ ਸਟਾਫ ਮੌਜੂਦ ਨਜਰ ਆਏ। ਇਸ ਮੌਕੇ ’ਤੇ ਕੌਫੀ, ਸਮੋਸਿਆ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ’ਤੇ ਸੈਂਟਰ ਦੇ ਡਾਇਰੈਕਟਰ ਜਗਜੀਵਨ ਸਿੰਘ ਨੇ ਸਮੂਹ ਸੰਗਤਾਂ ਨੂੰ ਵਿਸਾਖੀ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੈਂਟਰ ਵਿਚ ਸਿੱਖਿਆਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ। ਇਹ ਸਰਕਾਰ ਵੱਲੋਂ ਬਿਲਕੁਲ ਮੁਫਤ ਹੈ। ਤਿੰਨ ਮਹੀਨਿਆਂ ਦਾ ਕੋਰਸ ਕਰਵਾਇਆ ਜਾਂਦਾ ਹੈ। ਇਥੋਂ ਕੋਰਸ ਕਰਕੇ ਨਾਮੀ ਕੰਪਨੀ ਵਿਚ ਲੱਗ ਸਕਦਾ ਹੈ। ਇਥੇ ਕੰਪਿਊਟਰ, ਬਿਊਟੀ, ਮਕੈਨਿਕਲ, ਸਿਲਾਈ ਅਤੇ ਹੋਰ ਕਈਂ ਤਰ੍ਹਾਂ ਦੇ ਕੋਰਸ ਕਰਵਾਇਆ ਜਾਂਦਾ ਹੈ।¿;
ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ’ਚ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ
- Post author:businesSsKhas
- Post published:April 16, 2023
- Post category:ਪੰਜਾਬ
