Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਮਹਾਨ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਸਿੱਖ ਤਾਲਮੇਲ ਕਮੇਟੀ ਵੱਲੋਂ ਲੋੜਵੰਦਾਂ ਨੂੰ ਗਰਮ ਕੱਪੜੇ ਵੰਡ ਕੇ ਮਨਾਇਆ ਗਿਆ

ਮਹਾਨ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਸਿੱਖ ਤਾਲਮੇਲ ਕਮੇਟੀ ਵੱਲੋਂ ਲੋੜਵੰਦਾਂ ਨੂੰ ਗਰਮ ਕੱਪੜੇ ਵੰਡ ਕੇ ਮਨਾਇਆ ਗਿਆ

   ਜਲੰਧਰ,(ਸੰਜੇ ਸ਼ਰਮਾ)-ਮਹਾਨ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਜਿਨਾਂ ਨੂੰ ਬੇਅੰਤ ਸਿੰਘ ਦੀ ਜਾਲਮ ਸਰਕਾਰ ਨੇ ਅਨੇਕਾਂ ਤਸੀਹੇ ਦੇਕੇ ਇਕ ਜਨਵਰੀ 1993 ਨੂੰ ਸ਼ਹੀਦ ਕੀਤਾ ਸੀ। ਉਹਨਾਂ ਦਾ ਸ਼ਹੀਦੀ ਦਿਹਾੜਾ ਸਿੱਖ ਤਾਲਮੇਲ ਕਮੇਟੀ ਵੱਲੋਂ ਚੋਪਈ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਕਰਕੇ ਗਰਮ ਜੁਰਾਬਾਂ ਦੇ 300 ਲੋੜਵੰਦ ਰਿਕਸ਼ਾ ਤੇ ਰੇੜੀਆਂ ਚਲਾਉਣ ਵਾਲੇ ਲੋਕਾਂ ਨੂੰ ਵੰਡ ਕੇ ਮਨਾਇਆ ਗਿਆ, ਇਸ ਮੌਕੇ ਤੇ  ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ ਤੇ ਵਿੱਕੀ ਸਿੰਘ ਖਾਲਸਾ ਨੇ ਬੋਲਦਿਆਂ ਕਿਹਾ ਇਹ ਬੇਅੰਤ ਸਿੰਘ ਜੀ ਸਰਕਾਰ ਵੱਲੋਂ ਅਨੇਕਾਂ ਹੀ ਗੁਰਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ, ਕਈ ਸਿੰਘਾਂ ਤੇ ਮੁਗਲਾਂ ਨਾਲੋਂ ਵੱਧ ਜੁਲਮ ਕਰਕੇ ਪੁਲਿਸ ਹਿਰਾਸਤ ਵਿੱਚ ਤਸੀਹੇ ਦੇਕੇ ਸਹੀਦ ਕੀਤਾ ਗਿਆ, ਜਿਨਾਂ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਵੀ ਇੱਕ ਸਨ,ਭਾਈ ਸਾਹਿਬ ਨੇ ਤਸੀਹੇ ਤਾਂ ਸਹਿ ਲਏ ਪਰ ਸਿੱਖੀ ਵਿੱਚ ਪਰਪੱਕ ਰਹੇ, ਉਕਤ ਆਗੂਆਂ ਨੇ ਕਿਹਾ ਕਿ ਉਸ ਤੋਂ ਬਾਅਦ ਦੋ ਵਾਰ ਪੰਥਕ ਸਰਕਾਰ ਪੰਜ-ਪੰਜ ਸਾਲ ਲਈ ਬਣੀ ਪਰ ਕਿਸੇ ਨੇ ਵੀ ਇਸ ਜੁਲਮ ਦੀ ਜਾਂਚ ਰਿਪੋਰਟ ਸਾਹਮਣੇ ਨਹੀਂ ਲਿਆਂਦੀ, ਹੁਣ ਜਦੋਂ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਭਾਈ ਗੁਰਦੇਵ ਸਿੰਘ ਕਉਕੇ ਉੱਤੇ ਹੋਏ ਅੱਤਿਆਚਾਰ ਦੀ ਤਿਵਾੜੀ ਰਿਪੋਰਟ ਜਨਤਕ ਕੀਤੀ ਹੈ। ਤਾਂ ਹੁਣ ਸੱਚ ਸਾਹਮਣੇ ਆਇਆ ਹੈ। ਅਤੇ ਅਜੇ ਵੀ ਭਾਈ ਕਾਉਕੇ ਵਰਗੇ ਹਜ਼ਾਰਾਂ ਬੇਦੋਸੇ ਸਿੰਘਾ ਦੇ ਝੂਠੇ ਪੁਲਿਸ ਮੁਕਾਬਲੇ ਜਨਤਕ ਕਰਨੇ ਰਹਿੰਦੇ ਹਨ। ਇਸ ਲਈ ਸਮੁੱਚੀਆਂ ਪੰਥ ਦਰਦ ਰੱਖਣ ਵਾਲੀਆਂ ਜਥੇਬੰਦੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ, ਲੋੜਵੰਦ ਲੋਕਾਂ ਨੂੰ ਆਪਣੇ ਹੱਥੀਂ ਜੁਰਾਬਾਂ ਪਾਈਆਂ ਗਈਆਂ, ਅਤੇ ਗਰਮ ਕੱਪੜੇ ਵੰਡਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਲਿਆ, ਤਾਂ ਕਿ ਕੋਈ ਵੀ ਵਿਅਕਤੀ ਠੰਡ ਕਰਕੇ ਆਪਣੀ ਤਬੀਅਤ ਖਰਾਬ ਨਾ  ਕਰਾਵੇ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਵਿੰਦਰ ਸਿੰਘ ਸਿੱਧੂ ਸੰਨੀ ਸਿੰਘ ਉਬਰਾਏ ਜਗਜੀਤ ਸਿੰਘ ਜੱਗੀ ਅਮਨਦੀਪ ਸਿੰਘ ਟਿੰਕੂ ਬੋਬੀ ਬਹਲ ਆਤਮ ਪ੍ਰਕਾਸ਼ ਜੀ ਆਦ ਸ਼ਾਮਿਲ ਸਨ।