Business Khas

Latest news
16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ
You are currently viewing ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇਮਾਂ ਬੋਲੀ ਦਿਵਸ ਮੌਕੇ ਪੰਜਾਬੀ ਮਾਰਚ ਕੱਢਿਆ

ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇਮਾਂ ਬੋਲੀ ਦਿਵਸ ਮੌਕੇ ਪੰਜਾਬੀ ਮਾਰਚ ਕੱਢਿਆ


ਜਲੰਧਰ, ( ਸੱਜੇ ਸ਼ਰਮਾ ) ਹਰਬੰਸ ਅਰੋੜਾ ਯਾਦਗਾਰੀ ਵੈਲਫੇਅਰ ਸੁਸਾਇਟੀ ਮਾਡਲ ਹਾਊਸ ਵਲੋਂ ਅੱਜ ਮਾਂ ਬੋਲੀ ਦਿਵਸ ਮੌਕੇ ਇਕ ਵਿਸ਼ਾਲ ਪੰਜਾਬੀ ਮਾਰਚ ਕੱਢਿਆ ਗਿਆ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਤਵੰਤਿਆਂ ਵਲੋਂ ਆਪਣੇ ਹੱਥਾਂ ਵਿਚ ਮਾਂ ਬੋਲੀ ਨਾਲ ਸੰਬੰਧਿਤ ਸਲੋਗਨ ਦੀਆਂ ਤਖਤੀਆਂ ਫੜ ਕੇ ਸਾਰੇ ਰਸਤੇ ਲੋਕਾਂ ਨੂੰ ਪੰਜਾਬੀ ਬੋਲਣ ਬਾਰੇ ਪ੍ਰੇਰਿਤ ਕੀਤਾ। ਮਾਂ ਬੋਲੀ ਪੰਜਾਬੀ ਮਾਰਚ ਨੂੰ ਪੰਜਾਬੀ ਬੁੱਧੀਜੀਵੀ ਮੈਡਮ ਗੁਰਬਚਨ ਕੌਰ ਦੁਆ, ਸਤਵੀਰ ਕੌਰ ਚੱਠਾ, ਚੇਅਰਮੈਨ ਰਜਨੀਸ਼ ਕੁਮਾਰ, ਪਰਮਿੰਦਰ ਸਿੰਘ , ਮੌਂਟੂ ਸਿੰਘ, ਸਤਨਾਮ ਅਰੋੜਾ, ਧੀਰਜ ਸਹਿਗਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਪੰਜਾਬੀ ਮਾਰਚ ਦਾ ਥਾਂ ਥਾਂ ਨਿੱਘਾ ਸਵਾਗਤ ਕੀਤਾ ਗਿਆ। ਮਾਰਚ ਵਿਚ ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲਾ ਕਮੇਟੀ ਮਾਡਲ ਹਾਊਸ ਤੋਂ ਧੀਰਜ ਸਹਿਗਲ, ਕਾਰਤਿਕ ਭਗਤ, ਸ਼ਿਵਮ ਕਾਲੀਆ, ਅਮਨਦੀਪ ਹੈਰੀ, ਐਸ ਪੀ ਪਰਾਇਮ ਸਕੂਲ ਦਿਓਲ ਨਗਰ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਡਲ ਹਾਊਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤੋਂ ਇਲਾਵਾ ਸੇਵਾ ਦਲ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਮਾਡਲ ਹਾਊਸ ਦੇ ਪ੍ਰਧਾਨ ਅਸ਼ੋਕ ਚੌਹਾਨ, ਵਿਕਰਮ ਸ਼ਰਮਾ, ਭਜਨ ਗਾਇਕ ਅਨਿਲ ਰਾਜ ਸ਼ਰਮਾਂ, ਬ੍ਰਦਰ ਹੁੱਡ ਵੇਲਫੇਅਰ ਸੋਸਾਇਟੀ ਤੋਂ ਸੁਰਿੰਦਰ ਸ਼ਿੰਦਾ, ਮਾ ਚਿੰਤਪੁਰਨੀ ਜਾਗਰਣ ਸਭਾ ਤੋਂ ਮੌਂਟੁ ਸਿੰਘ , ਸਤਪਾਲ ਭਗਤ ਸਿੱਖ ਤਾਲਮੇਲ ਕਮੇਟੀ ਤੋਂ ਹਰਪਾਲ ਸਿੰਘ ਚੱਢਾ ਅਤੇ ਮੈਂਬਰ ਸਾਹਿਬਾਨ ਆਰ ਆਰ ਐਸ ਤੋਂ ਨੀਲ ਕਮਲ ਭੱਲਾ, ਹਰਸ਼ ਰਤਨ ਤੋਂ ਇਲਾਵਾ ਸ਼ਹਿਰ ਦੇ ਨਾਮਚੀਨ ਪਤਵੰਤੇ ਸੱਜਣ ਅਤੇ ਸਾਰੀਆ ਸਮਾਜਿਕ ਤੇ ਧਾਰਮਿਕ ਸੁਸਾਇਟੀਆ ਨੇ ਭਾਗ ਲਿਆ। ਇਲਾਕਾ ਵਿਧਾਇਕ ਸ਼੍ਰੀ ਸ਼ੀਤਲ ਅੰਗੂਰਲ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਇਸ ਦਿਨ ਦੀ ਹਾਜਰੀਨ ਨੂੰ ਵਧਾਈ ਦਿੱਤੀ। ਸਾਬਕਾ ਡਿਪਟੀ ਮੇਅਰ ਸਿਮਰਨਜੀਤ ਬੰਟੀ ਨੇ ਵੀ ਪੰਜਾਬੀ ਬੋਲੀ ਬਾਰੇ ਚਾਨਣਾ ਪਾਇਆ। ਆਪ ਨੇਤਾ ਰਾਜਨ ਅੰਗੂਰਲ ਨੇ ਪੂਰੀ ਟੀਮ ਨੂੰ ਹਲਕੇ ਵਿਚ ਅਜਿਹੇ ਕਾਰਜ ਕਰਦੇ ਰਹਿਣ ਵਾਸਤੇ ਪ੍ਰੇਰਿਆ। ਸ਼੍ਰੀ ਰਜਨੀਸ਼ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਾਂ-ਬੋਲੀ ਜਾਂ ਮਾਤ ਭਾਸ਼ਾ ਉਹ ਭਾਸ਼ਾ ਹੈ ਜੋ ਬੱਚਾ ਆਪਣੇ ਬਚਪਨ ਵਿਚ ਹੀ ਆਪਣੇ ਮਾਤਾ-ਪਿਤਾ, ਭੈਣ-ਭਰਾਵਾਂ, ਰਿਸ਼ਤੇਦਾਰ, ਆਂਢ-ਗੋਆਂਢ ਵੀ ਵਿਚੋਂ ਸਹਿਜ ਰੂਪ ਨਾਲ ਸਿੱਖ ਜਾਂਦਾ ਹੈ। ਮਾਂ ਬੋਲੀ ਦਾ ਗਿਆਨ ਬੱਚੇ ਨੂੰ ਗੋਦੀ ਵਿਚ ਬੈਠਦੇ ਸਮੇਂ ਹੀ ਸ਼ੁਰੂ ਹੋ ਜਾਂਦਾ ਹੈ। ਜਨਰਲ ਸਕੱਤਰ ਪਰਮਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਮਨੁੱਖ ਭਾਵੇ ਜਿੰਨੀਆਂ ਮਰਜੀ ਭਾਸਵਾਂ ਸਿੱਖ ਲਵੇ ਪਰ ਉਹ ਆਪਣੇ ਵਿਚਾਰਾਂ ਨੂੰ ਆਪਣੀ ਮਾਂ ਬੋਲੀ ਵਿਚ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ। ਮੈਡਮ ਗੁਰਬਚਨ ਕੌਰ ਦੁਆ ਨੇ ਆਖਿਆ ਕਿ ਅੱਜ ਭਾਵੇਂ ਵਿਖਾਵੇ ਵਸ ਲੋਕ ਅੰਗਰੇਜ਼ੀ ਭਾਸ਼ਾ ਦੇ ਗਿਆਨ ਨੂੰ ਵਿਦਵਤਾ ਦੀ ਨਿਸ਼ਾਨੀ ਮੰਨਦੇ ਹਨ ਪਰ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਤਾਂ ਕੇਵਲ ਸੰਚਾਰ ਦਾ ਇਕ ਸਾਧਨ ਹੈ। ਇਸ ਮੋਕੋ ਹੋਰ ਵੀ ਵਿਦਵਾਨਾਂ ਨੇ ਮਾਰਚ ਨੂੰ ਆਪਣੇ ਆਪਣੇ ਸੰਬੋਧਨ ਰਾਹੀਂ ਸੰਬੋਧਿਤ ਕੀਤਾ। ਮਾਰਚ ਉਪਰੰਤ ਇਕ ਸੱਭਿਆਚਾਰ ਮੇਲੇ ਦਾ ਵੀ ਆਯੋਜਨ ਕੀਤਾ ਗਿਆ ਜਿਸ ਨੂੰ ਨਾਮਵਰ ਕਲਾਕਾਰਾਂ ਨੇ ਸੰਬੰਹਿਤ ਕੀਤਾ।
ਫੋਟੋ ਕੈਪਸਨ : ਮਾਰਚ ਨੂੰ ਰਵਾਨਾ ਕਰਦੇ ਹੋਏ ਮੈਡਮ ਗੁਰਬਚਨ ਕੌਰ ਦੁਆ, ਸਤਵੀਰ ਕੌਰ ਚੱਠਾ, ਪਰਮਿੰਦਰ ਸਿੰਘ, ਰਜਨੀਸ਼ ਕੁਮਾਰ, ਸਤਨਾਮ ਅਰੋੜਾ, ਮੌਂਟੁ ਸਿੰਘ, ਧੀਰਜ ਸਹਿਗਲ ਅਤੇ ਹੋਰ ਇਲਾਕਾ ਨਿਵਾਸੀ ਅਤੇ ਮੈਂਬਰ। ਸੱਜੇ ਮਾਰਚ ਵਿੱਚ ਸ਼ਾਮਿਲ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਂ ਅਤੇ ਸੰਸਥਾਵਾਂ।